ਵਿਰਸਾ ਕੀ ਬਲਾ ਹੁੰਦੀ ਹੈ, ਸਾਡਾ ਪੰਜਾਬੀ ਵਿਰਸਾ ਕੀ ਹੈ ਤੇ ਇਸਦਾ ਸਮਝਣਾ ਜਰੂਰੀ ਕਿਉਂ ਹੈ? ਅਸੀਂ ਦੂਜੇ ਵਿਰਸੇ ਦੇ ਲੋਕਾਂ ਨਾਲ ਕਿਵੇਂ ਰਹਿਣਾ ਹੈ? ਸਾਡਾ ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ? ਅਸੀਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ ਹੈ? ਇਹ ਸਾਰਾ ਮਜਮੂਨ ਛੋਟੀ ਉਮਰ ਦਾ ਰੋਗ ਨਹੀਂ, ਤੇ ਵੱਡੀ ਉਮਰ ਵਿਚ ਇਸਦਾ ਪੂਰਾ ਇਲਾਜ ਨਹੀਂ ਹੋ ਸਕਦਾ। ਜੁਆਨੀ ਵੇਲੇ ਇਹ ਤੰਗ ਨਹੀਂ ਕਰਦਾ, ਵਧੀ ਉਮਰ ਵਿਚ ਇਹ ਖਹਿੜਾ ਨਹੀਂ ਛੱਡਦਾ। ਰੱਬਾ ਹੁਣ ਕੀ ਕਰੀਏ? ‘ਸਾਡਾ ਪੰਜਾਬੀ ਵਿਰਸਾ’ ਸਿਰਲੇਖ ਦੇ ਮਜਮੂਨ ਨੂੰ ਸਮਝਣ ਲਈ ਸਾਨੂੰ ਇਸ ਦੀ ਤਕਤੀਹ ਕਰਕੇ, ਜਾਂ ਖੰਡ ਕਰਕੇ ਦੱਸਣਾ ਪਵੇਗਾ ਕਿ ‘ਸਾਡਾ’ ਦਾ ਕੀ ਮਤਲਬ ਹੈ, ਅਸੀਂ ਕੌਣ ਹਾਂ; ਵਿਰਸਾ (Heritage) ਕੀ ਹੁੰਦਾ ਹੈ? ਇਸ ਦੀ ਪਰਿਭਾਸ਼ਾ (Definition) ਕੀ ਹੈ, ਤੇ ਸਾਡਾ ਪੰਜਾਬੀ ਵਿਰਸਾ ਕੀ ਹੈ। ਮਹਾਨ ਕੋਸ਼ ਅਨੁਸਾਰ ਵਿਰਸਾ ‘ਜੱਦੀ ਅਧਿਕਾਰ’ ਹੁੰਦਾ ਹੈ। ਜੋ ਕੁਝ ਸਾਡੇ ਵੱਡੇ, ਵਡੇਰੇ ਪਿੱਛੇ ਛੱਡ ਜਾਂਦੇ ਹਨ, ਉਸਨੂੰ ਸਾਡੇ ‘ਵਿਰਸੇ ਵਿਚ ਮਿਲਿਆ ’ ਕਿਹਾ ਜਾਂਦਾ ਹੈ। ਘਰੋਗੀ ਤੌਰ ਤੇ ਇਸਦਾ ਮਤਲਬ ਜ਼ਮੀਨ-ਜ਼ਾਇਦਾਦ, ਘਰ, ਮੱਝਾਂ, ਬੱਕਰੀਆਂ, ਕੱਟੇ, ਵੱਛੇ, ਟੂਮਾਂ ਵਗੈਰਾ ਹੁੰਦਾ ਹੈ। ਪਰ, ਪੰਜਾਬੀ ਵਿਰਸੇ ਦੀ ਗੱਲ ਸਮਝਣ ਲਈ ਇੱਥੇ ਇਸਨੂੰ ਤਿੰਨ ਭਾਗਾਂ (ਸ਼ਕਲਾਂ, ਨਕਲਾਂ, ਅਕਲਾਂ) ਵਿਚ ਵੰਡ ਲਿਆ ਗਿਆ ਹੈ, ਭਾਵੇਂ ਇਹ ਇੱਕ ਦੂਜੇ ਤੇ ਨਿਰਭਰ ਵੀ ਹਨ ਅਤੇ ਇਕ ਦੂਜੇ ਦਾ ਗੁੰਦੇ ਹੋਏ ਭਾਗ ਹੀ ਹਨ: 1[ ਲਹੂ ਦਾ ਵਿਰਸਾ (ਸ਼ਕਲਾਂ): ਜਿਸ ਕਰਕੇ ਸਾਡਾ ਮੜੰਗਾ (ਮੁਹਾਂਦਰਾ, ਨੈਣ-ਨਕਸ਼) ਮਾਂ-ਬਾਪ ਨਾਲ ਮੇਲ ਖਾਂਦੇ ਹਨ। ਇਸ ਲੇਖ ਵਿਚ ਇਸ ਵਾਰੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਦੇ ਲਹੂ ਦਾ ਵਿਰਸਾ ਪੰਜਾਬ ਦੇ ਇਤਿਹਾਸ ਦੀ ਦੇਣ ਹੈ । ਆਰੀਆ ਸਮਾਜ ਤੋਂ ਪਹਿਲਾਂ ਵੀ ਇਸ ਧਰਤੀ ਤੇ ਇੱਥੋਂ ਦੇ ਆਦੀ ਵਾਸੀ ਰਹਿੰਦੇ ਹੋਣਗੇ। ਆਰੀਆ ਸਮਾਜ ਤੋਂ ਚੱਲਕੇ ਹੁਣ ਤੱਕ ਇੱਥੇ ਵੱਖ ਵੱਖ ਥਾਵਾਂ ਤੋਂ ਹੋਰ ਵੱਖ ਵੱਖ ਨਸਲਾਂ ਵੀ ਆਉਂਦੀਆਂ ਰਹੀਆਂ ਹਨ। ਬੁਨਿਆਦੀ (genetic) ਤੌਰ ਤੇ ਸਾਰੇ ਕਾਲੇ, ਪੀਲੇ, ਚਿੱਟੇ ਲੋਕ ਤਕਰੀਬਨ ਇੱਕੋ ਜਹੇ ਹੁੰਦੇ ਹਨ, ਇਸ ਪੱਖ ਤੋਂ ਸਾਡਾ ਪੰਜਾਬੀ ਵਿਰਸਾ ਮਨੁੱਖੀ ਵਿਰਸੇ ਨਾਲੋਂ ਬਹੁਤਾ ਅਲੱਗ ਨਹੀਂ ਭਾਵੇਂ ਵੱਖ ਵੱਖ ਦੇਸਾਂ ਵਿਚ ਕੁਝ ਬਾਹਰਲੇ ਫਰਕ ਵੀ ਆਮ ਦੇਖੇ ਜਾਂਦੇ ਹਨ । 2[ ਠੋਸ ਚੀਜਾਂ ਦਾ ਵਿਰਸਾ (ਨਕਲਾਂ): ਪੰਜਾਬ ਦੇ ਪਹਿਲੇ ਲੋਕ ਜਿਸ ਤਰ੍ਹਾਂ ਰਹਿੰਦੇ ਸਨ, ਜਿਸ ਤਰ੍ਹਾਂ ਦੇ ਭਾਂਡੇ, ਸੰਦ ਵਰਤਦੇ ਸਨ। ਇਸਨੂੰ ਵੀ ਵਿਰਸੇ ਦਾ ਹਿੱਸਾ ਕਿਹਾ ਜਾਂਦਾ ਹੈ। ਐਸੀਆਂ ਪੁਰਾਣੀਆਂ ਇਮਾਰਤਾਂ ਜੋ ਸਾਨੂੰ ਇਤਿਹਾਸ ਦਾ ਹਿੱਸਾ ਦਰਸਾਉਂਦੀਆਂ ਹਨ, ਸਾਡਾ ਸਾਂਝਾ ਪੰਜਾਬੀ ਵਿਰਸਾ ਕਹੀਆਂ ਜਾ ਸਕਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੁਝ ਪੁਰਾਣੇ ਸੰਦ, ਭਾਂਡੇ, ਚਰਖੇ, ਭੜੋਲੀਆਂ,ਚੱਕੀਆਂ, ਢੋਲਕੀਆਂ-ਛੈਣੇ ਪਲੰਘ, ਸੰਦੂਕ, ਜੁੱਤੀਆਂ, ਕੰਠੇ, ਸੱਗੀ-ਫੁੱਲ ਗਹਿਣੇ ਇਤ-ਆਦਿ ਨਮੂਨੇ ਸਾਂਭਣ ਦਾ ਪਰਬੰਧ ਵੀ ਕੀਤਾ ਗਿਆ ਹੈ। ਪੁਰਾਣੇ ਗਰੰਥ, ਕਿਤਾਬਾਂ, ਜੀਹਨਾਂ ਦੀ ਲੋਕ ਨਕਲ ਤਾਂ ਕਰ ਸਕਦੇ ਹਨ, ਪਰ ਕਾਨੂਨੀ ਤੌਰ ਤੇ ਅਦਲਾ-ਬਦਲੀ ਨਹੀਂ ਕਰ ਸਕਦੇ, ਵੀ ਪੰਜਾਬ ਦਾ ਵਿਰਸਾ ਹਨ। ਪੁਰਾਣੀਆਂ ਇਤਿਹਾਸਕ ਇਮਾਰਤਾਂ ਸਾਡਾ ਸਾਂਝਾ ਪੰਜਾਬੀ ਵਿਰਸਾ ਹਨ, ਭਾਵੇਂ ਉਹ ਗੁਰੂ ਨਾਨਕ ਦੇ ਵੇਲੇ ਦੀਆਂ ਹਨ ਤੇ ਭਾਵੇਂ ਉਹ ਵਾਰਿਸ, ਬੁੱਲੇ ਅਤੇ ਜਹਾਂਗੀਰ ਦੇ ਵੇਲੇ ਦੀਆਂ ਹਨ। 3[ ਗੁਣਾਂ-ਔਗੁਣਾਂ ਦਾ ਵਿਰਸਾ (ਅਕਲਾਂ): ਸਾਡੇ ਪੰਜਾਬੀ ਪੁਰਖੇ ਆਪਸ ਵਿਚ ਕਿਸ ਤਰ੍ਹਾਂ ਰਹਿੰਦੇ ਰਹੇ? ਕਿਵੇਂ ਉਹ ਲੋੜਾਂ ਅਤੇ ਮੁਸ਼ਕਲਾਂ ਦਾ ਹੱਲ ਕਰਦੇ ਸਨ? ਕੀ ਉਹਨਾਂ ਦੇ ਧਰਮ ਸਨ, ਕੀ ਰਸਮੋ-ਰਵਾਜ, ਕੀ ਸ਼ੁਗਲ ਸਨ? ਇਸ ਮਜਮੂਨ ਦਾ ਅਸਲੀ ਮੰਤਵ ਤਾਂ ਇਹੀ ਹੈ, ਕਿ ਏਥੋਂ ਦੇ ਰਹਿਣ ਵਾਲੇ ਪੁਰਖੇ ਕਿੱਥੋਂ ਕਿੱਥੋਂ ਆਏ ਤੇ ਸਾਡੇ ਲਈ ਕੀ ਅਕਲਾਂ ਪਿੱਛੇ ਛੱਡ ਗਏ ਹਨ। ਜਿਸ ਤਰ੍ਹਾਂ ਸਾਡੇ ਵਿੱਚੋਂ ਕਈ ਲੋਕ ਸੋਚਦੇ ਰਹਿੰਦੇ ਹਨ ਕਿ, ‘ਸਾਡੀ ਔਲਾਦ ਦਾ ਕੀ ਬਣੂ?’ ਇਸੇ ਚੱਕਰ ‘ਚ ਸ਼ਾਇਦ ਉਹ ਵੀ ਫਸੇ ਰਹਿੰਦੇ ਹੋਣਗੇ। ਇਤਿਹਾਸ ਗਵਾਹੀ ਭਰਦਾ ਹੈ ਕਿ ਸਾਡੇ ਪੰਜਾਬੀ ਪੁਰਖਿਆਂ ਨੇ ਕਈ ਬਹੁਤ ਭਿਆਨਕ ਸਮੇਂ ਵੀ ਦੇਖੇ। ਨਿਕਾਸ ਅਤੇ ਵਿਕਾਸ: ਆਪਣੇ ਪੰਜਾਬੀ ਵਿਰਸੇ ਦੀ ਨਿਕਾਸ ਅਤੇ ਵਿਕਾਸ ਨੂੰ ਸਹੀ ਤਰ੍ਹਾਂ ਸਮਝਣ ਲਈ ਪੰਜਾਬ ਦੇ ਇਤਿਹਾਸ ਦੀ ਕੁਝ ਵਾਕਫੀਅਤ ਤਾਂ ਜਰੂਰੀ ਹੈ, ਭਾਵੇਂ ਇਸ ਛੋਟੇ ਜਹੇ ਲੇਖ ਵਿਚ ਸਿਰਫ ਕੁਝ ਇਸ਼ਾਰੇ ਮਾਤਰ ਜਾਣਕਾਰੀ ਹੀ ਦਿੱਤੀ ਜਾ ਸਕਦੀ ਹੈ। ਇਸ ਵਿਸ਼ੇ ਨੂੰ ਸਹੀ ਤਰ੍ਹਾਂ ਸਮਝਣ ਲਈ ਜਿੰਨੇ ਸੋਮਿਆਂ ਤੋਂ ਸਹਾਰਾ ਲਿਆ ਜਾਵੇ ਉਤਨਾ ਹੀ ਚੰਗਾ ਹੈ। ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਪੈਂਦੀ ਹੈ। ਉਂਜ ਅਸੀਂ ਪੰਜਾਬੀ ਲੋਕ ਵਿਰਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ । ਆਮ ਤੌਰ ਤੇ ਨਾ ਅਸੀਂ ਕਿਤਾਬਾਂ ਪੜ੍ਹਨ ਦੇ ਆਦੀ ਹਾਂ। ਨਾ ਅਸੀਂ ਪੁਰਾਣੀਆਂ ਨਿਸ਼ਾਨੀਆਂ ਸੁੱਟਣ ਵੇਲੇ ਸੋਚਦੇ ਹਾਂ। ਸਮੇਂ ਨੇ ਸਾਨੂੰ ਅੰਗਰੇਜ਼ੀ ਨਾਲ ਵੀ ਇਤਨਾ ਜੋੜ ਦਿੱਤਾ ਹੈ ਕਿ ਆਮ ਤੌਰ ਤੇ ਤਾਂ ਅਸੀਂ ਪੰਜਾਬੀ ਅਰਜੀਆਂ, ਪੰਜਾਬੀ ਸੰਸਥਾਵਾਂ, ਪੰਜਾਬੀ ਵਿਆਹ-ਸ਼ਾਦੀਆਂ ਦੇ ਰਿਜਿਸਟਰਾਂ ਤੇ ਵੀ ਅੰਗਰੇਜੀ ਵਿਚ ਦਸਖਤ ਕਰਦੇ ਹਾਂ। ਸਾਨੂੰ ਵਿਰਸੇ ਦਾ ਹੇਜ ਉਦੋਂ ਆਉਂਦਾ ਹੈ, ਜਦੋਂ ਇਹ ਖੁੱਸਣ ਵਾਲਾ ਹੋਵੇ, ਜਾਂ ਖੁੱਸ ਗਿਆ ਹੋਵੇ। ਹਰ ਗੱਲ ਦਾ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ । ਜੋਰਾਵਰ ਹਕੂਮਤਾਂ ਇਤਿਹਾਸ ਨੂੰ ਬਦਲ ਕੇ ਦਿਖਾਉਣ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ । ਇਸ ਲਈ ਭਾਵੇਂ ਇਤਿਹਾਸ ਕਦੇ ਪੂਰਾ ਸੱਚ ਨਹੀਂ ਉਘਾੜ ਸਕਦਾ, ਪਰ ਪੰਜਾਬੀ ਵਿਰਸੇ ਨੂੰ ਸਮਝਣ ਦੇ ਕਾਰਨ ਲੱਭਣ ਲਈ ਇਤਿਹਾਸ ‘ਤੇ ਝਾਤੀ ਮਾਰਨਾ ਜਰੂਰੀ ਹੈ। ਜੇ ਅਸੀਂ ਸਹੀ ਕਾਰਨ ਲੱਭਣ ਦੇ ਆਦੀ ਬਣ ਜਾਈਏ ਤਾਂ ਸ਼ਾਇਦ ਕੁਝ ਚੰਗਾ ਹਿੱਸਾ ਵੀ ਪਾ ਸਕੀਏ, ਨਹੀਂ ਤਾਂ ਗੱਲ ‘ਤੂੰ ਤੂੰ, ਮੈਂ ਮੈਂ’ ਤੋਂ ਅੱਗੇ ਨਹੀਂ ਵਧ ਸਕਦੀ। ਪੰਜਾਬ ਦੀ ਧਰਤੀ ਦਾ ਪ੍ਰਾਚੀਨ ਨਾਂ ਸਪਤ-ਸਿੰਧੂ ਸੀ। ਇਸਦੇ ਇਤਿਹਾਸ ਨੂੰ ਸਮਝਣ ਲਈ ਸਾਨੂੰ ਆਰੀਆ ਲੋਕਾਂ ਦਾ ਇਤਿਹਾਸ, ਰਾਮਾਇਣ ਤੇ ਮਹਾਂਭਾਰਤ ਦਾ ਇਤਿਹਾਸ, ਸਿਕੰਦਰ,ਚੰਦਰ ਗੁਪਤ ਮੋਰੀਆ,ਮਹਾਨ ਅਸ਼ੋਕ, ਸ਼ਕ ਲੋਕ, ਗੁਪਤਰਾਜ, ਬਿਕਰਮਾਜੀਤ ਚੰਦਰਗੁਪਤ, ਹੂਣ, ਸਮਰਾਟ ਹਰਸ਼, ਰਾਜਪੂਤ ਤੱਕ ਦੇ ਸਮਿਆਂ ਵਿਚੋਂ ਲੰਘਣਾ ਪਵੇਗਾ। ਉਸਤੋਂ ਬਾਅਦ ਇੱਥੇ ਸੰਨ 712 ਵਿਚ ਅਰਬ ਦੇ ਮੁਹੰਮਦ ਬਿਨ-ਕਾਸਮ ਦੇ ਹਮਲੇ ਦੇ ਨਾਲ ਮੁਸਲਮਾਨਾਂ ਦੀ ਆਮਦ ਸ਼ੁਰੂ ਹੋਈ, ਮਹਿਮੂਦ ਗ਼ਜ਼ਨਵੀ ਨੇ 1001 ਤੱਕ ਇਸ ਧਰਤੀ ਨੂੰ ਮੁਸਲਮਾਨਾਂ ਦੀ ਆਮਦ ਲਈ ਹੋਰ ਵੀ ਖੋਲ੍ਹ ਦਿੱਤਾ। ਇਸ ਦੌਰਾਨ ਕਿਸੇ ਸਮੇਂ ਇਸਦਾ ਨਾਂ ਸਪਤ-ਸਿੰਧੂ ਤੋਂ ਪੰਜਾਬ ਬਣ ਗਿਆ। ਗ਼ਜਨਵੀ ਤੋਂ ਬਾਅਦ ਗ਼ੌਰੀਆਂ ਤੇ ਫਿਰ ਮੁਗਲਾਂ ਨੇ ਸਵਾ ਦੋ ਸੌ ਸਾਲ (1526-1752) ਰਾਜ ਕੀਤਾ। ਇਸੇ ਸਮੇਂ ਸਿੱਖ ਧਰਮ ਦੀ ਸਥਾਪਨਾ ਹੋਈ ਅਤੇ ਮੁਗਲਾਂ ਦੇ ਰਾਜ ਨਾਲ ਤਣਾਅ ਵਧਦਾ ਗਿਆ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦਾ ਰਾਜ ਅਤੇ ਭਾਰਤ ਦੀ ਆਜ਼ਾਦੀ ਦੇ ਨਾਲ ਪੰਜਾਬ ਦੀ ਵੰਡ। ਆਜ਼ਾਦੀ ਤੋਂ ਬਾਅਦ ਫਿਰ ਪੰਜਾਬ ਦੇ ਹੋਰ ਟੁਕੜੇ ਹੁੰਦੇ ਰਹੇ ਅਤੇ ਵਰਤਮਾਨ ਪੰਜਾਬ ਵਿਚ ਨਵੀਆਂ ਕਿਸਮਾਂ ਦੇ ਮਸਲੇ ਆ ਰਹੇ ਹਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਤਬਦੀਲੀਆਂ ਦੇ ਹੁੰਦੇ ਹੋਏ ਵੀ ਜਿਸ ਤਰ੍ਹਾਂ ਵੀ ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਰਹਿਣ ਲਈ ਨੁਸਖੇ ਕੱਢ ਕੱਢ ਆਪਣੇ ਆਪ ਨੂੰ ਜਿਉਂਦੇ ਰੱਖਿਆ, ਉਹਨਾਂ ਨੂੰ ਪੰਜਾਬੀਅਤ ਜਾਂ ਪੰਜਾਬੀ ਵਿਰਸਾ ਕਿਹਾ ਜਾ ਸਕਦਾ ਹੈ। ਇਹ ਵਿਰਸਾ ਧਰਮਾਂ ਦੀ ਵੱਖੋ-ਵੱਖਰੀ ਪਹਿਚਾਣ ਵੀ ਕਰਦਾ ਹੈ ਅਤੇ ਕੁਝ ਸਦੀਵੀ ਤਣਾਅ ਵੀ ਦਰਸਾਉਂਦਾ ਹੈ। ਇਸ ਇਤਿਹਾਸ ਨੂੰ ਘੋਖਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਬੋਲੀ ਸੀ। ਇਸ ਬੋਲੀ ਦੀ ਆਪਣੀ ਪਹਿਚਾਣ ਬਾਬਾ ਗੋਰਖ ਨਾਥ ਦੇ ਸਮੇਂ ਤੱਕ ਹੋ ਗਈ ਲਗਦੀ ਹੈ। ਕੰਨਪਾਟੇ ਯੋਗੀਆਂ ਦਾ ਇਹ ਸਮਾਂ ਤਕਰੀਬਨ ਦਸਵੀਂ ਸਦੀ ਦੇ ਲੱਗਭਗ ਦਾ ਸਮਾਂ ਹੈ। ਉਸਤੋਂ ਬਾਅਦ ਸੂਫੀ ਮੱਤ ਦੇ ਬਾਬਾ ਫਰੀਦ ਦੇ ਸਲੋਕਾਂ ਵਿਚ ਪੰਜਾਬੀ ਦੀ ਨਿਖਾਰ ਹੋਰ ਵੀ ਆਧੁਨਿਕ ਦਿਸਦੀ ਹੈ। ਫਰੀਦ ਜੀ ਦੀ ਬਾਣੀ ਤੋਂ ਇੱਥੇ ਗੈਰ-ਫਿਰਕੂ ਕਲਿਆਣਕਾਰੀ ਸਭਿਆਚਾਰ ਦੀ ਹੋਂਦ ਮਹਿਸੂਸ ਹੁੰਦੀ ਹੈ। ਗੋਰਖ ਨਾਥ ਅਤੇ ਫਰੀਦ ਦੀਆਂ ਰਚਨਾਵਾਂ ਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਅਮਲੀ ਰੂਪ ਸਿੱਖ ਮੱਤ ਦੇ ਉਸਰਨ ਤੋਂ ਪਹਿਲਾਂ ਹੋ ਚੁੱਕਿਆ ਸੀ। ਯਾਦ ਰਹੇ ਕਿ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਅਤੇ ਸਿੱਖਾਂ ਦਾ ਬਾਨੀ ਕਰਕੇ ਦਰਸਾਇਆ ਜਾਣ ਲੱਗ ਪਿਆ ਸੀ, ਇਸ ਲਈ ਗੁਰੂ ਨਾਨਕ ਦੇ ਸਮੇਂ ਤੱਕ ਚੰਗੇ ਪੰਜਾਬੀ ਵਿਰਸੇ ਦੀ ਸਹੀ ਪਹਿਚਾਣ ਹੋ ਚੁੱਕੀ ਸੀ। ਇਹ ਵਿਰਸਾ ਹੱਕ ਅਤੇ ਸੱਚ ਤੇ ਅਧਾਰਤ ਹੈ ਅਤੇ ਸਭ ਦੀ ਭਲਾਈ ਦੀ ਮੰਗ ਕਰਦਾ ਹੈ। ਭਾਵੇਂ ਕਿਤਨੇ ਧਾੜਵੀ, ਲੁਟੇਰੇ, ਲਫੰਗੇ, ਤੇ ਹੋਰ ਚੰਗੇ-ਮੰਦੇ ਰਾਜ ਇੱਥੇ ਆਏ, ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਬਾਤ-ਚੀਤ ਕਰਨ ਲਈ ਆਪਣੀ ਬੋਲੀ, ਆਪਣੀ ਭਾਸ਼ਾ ਵਿਚ ਹੀ ਕਰ ਸਕੇ। ਸਰਕਾਰ ਦੀ ਬੋਲੀ ਮੇਜਾਂ ਦੀਆਂ ਟੋਕਰੀਆਂ ਵਿਚ ਕੈਦ ਰਹੀ। ਉਹੀ ਬੋਲੀ ਅਜੇ ਵੀ ਪੰਜਾਬ ਵਿਚ ਚਲਦੀ ਹੈ, ਭਾਵੇਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਉਗਰਾਹੁਣ ਵਾਲੇ ਪੰਜਾਬ ਦੀ ਮਾਂ ਬੋਲੀ ਨਾਲ ਸ਼ਰ੍ਹੇ-ਆਮ ਵਿਤਕਰਾ ਕਰ ਰਹੇ ਹਨ । ਮਾਂ ਬੋਲੀ ‘ਸਾਡਾ ਮੂਲ ਪੰਜਾਬੀ ਵਿਰਸਾ’ ਹੈ । ਬਾਕੀ ਸਭ ਗੱਲਾਂ ਇਸਦੇ ਅੰਗ ਹਨ। ਬੋਲੀ ਵਰਗੀ ਹੋਰ ਕੋਈ ਸਾਂਝ ਵੀ ਨਹੀਂ, ਬੋਲੀ ਦੇ ਨਾਲ ਹੀ ਪੰਜਾਬੀ ਭਾਸ਼ਾ ਬਣਦੀ ਹੈ, ਜਿਸ ਨਾਲ ਲੋਕ ਆਪਸ ਵਿਚ ਸੰਪਰਕ ਕਰਦੇ ਹਨ।
Monday, 2 April 2012
ਸਾਡਾ ਪੰਜਾਬੀ ਵਿਰਸਾ!

Subscribe to:
Post Comments (Atom)
ਬਹੋਤ ਸੋਹਨਾ ਲਿਖਿਆ ਤੁਸੀਂ .... ਮੇਂ ਇਕ ਰੇਡਿਓ ਜੋਕੀ ਹਾਂ ਅੱਤੇ ਨਾਲ ਹੀ ਨਾਲ ਅਜਕਲ ਆਪਣੇ ਪੰਜਾਬੀ ਵਿਰਸੇ ਦੀ ਸੰਭਾਲ ਦਾ ਕੰਮ ਆਪਣੇ ਮੋਡਿਆ ਤੇ ਲੇਯਾ ਏ,ਮੇਰੀ ਪੰਜਾਬੀ ਬਹੋਤ ਵਦੀਆ ਤਾ ਨਹੀ ਪਰ ਜੇ ਕੋਸ਼ਿਸ਼ ਕਰਾਂ ਤਾ ਮੇਂ ਕਰ ਸਕਦੀ ਏਆ...ਤੁਸੀਂ ਮੇਰੀ ਮਦਦ ਕਰ ਸਕਦੇ ਓ.... ਪੰਜਾਬੀ ਵਿਰਸਾ ਨੂ ਲੇਕੇ ਜੋ ਵੀ ਤੁਹਾਡੇ ਵਿਚਾਰ ਨੇ ਤੁਸੀਂ ਮੇਰੇ ਨਾਲ ਸਾਂਝੇ ਕਰੋ ਅਸੀਂ ਜਗ ਜਾਹਰ ਕਰਾਗਏ... ਮੇਰਾ ਨੰਬਰ ਹੇਂ- 9711918299 rj Nidhi sharma
ReplyDeleteਜਲੰਧਰ ਇੰਡੀਆ