ਯੂ.ਐਸ.ਏ. ਟੂਡੇ ਅਮਰੀਕਾ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੈ। ਲੈਰੀ ਕਿੰਗ ਸੀ.ਐਨ.ਐਨ. ਟੀ ਵੀ ਉੱਤੇ ਮੁਲਾਕਾਤਾਂ ਕਰਦਾ ਹੈ ਜੋ ਦੁਨੀਆਂ ਦੇ ਲੱਗਭੱਗ ਹਰ ਮੁਲਕ ਵਿੱਚ ਦੇਖਿਆ ਸੁਣਿਆ ਜਾਂਦਾ ਹੈ ਅਤੇ ਸ਼ਾਇਦ ਸਭ ਤੋਂ ਵੱਧ ਦੇਖਿਆ-ਸੁਣਿਆ ਜਾਣ ਵਾਲਾ ਮੁਲਾਕਾਤੀ ਹੈ। ਲੈਰੀ ਕਿੰਗ ਨੇ ਦੁਨੀਆਂ ਦੇ ਲੱਗਭੱਗ ਹਰ ਮਸ਼ਹੂਰ ਵਿਅਕਤੀ ਨਾਲ ਮੁਲਾਕਾਤ ਕੀਤੀ ਹੈ। ਕੁਝ ਸਾਲ ਪਹਿਲਾਂ ਲੈਰੀ ਕਿੰਗ ਯੂ.ਐਸ.ਏ. ਟੂਡੇ ਅਖ਼ਬਾਰ ਵਿੱਚ ਹਰ ਹਫ਼ਤੇ ਇਕ ਦਿਨ ਇਕ ਲੇਖ ਲਿਖਿਆ ਕਰਦਾ ਸੀ । ਕੁਝ ਸਾਲ ਪਹਿਲਾਂ ਲੈਰੀ ਕਿੰਗ ਨੇ ਇਸ ਅਖ਼ਬਾਰ ਵਿੱਚ ਇਕ ਲੇਖ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ, ''ਜਦੋਂ ਮੈਂ ਬੋਲਦਾ ਹਾਂ ਉਦੋਂ ਮੈਂ ਕੁਝ ਨਹੀਂ ਸਿੱਖਦਾ।" ਇਸ ਇਕ ਵਾਕ ਵਿੱਚ ਕਿੰਨੀ ਅਸਲੀਅਤ ਹੈ! ਜਦੋਂ ਅਸੀਂ ਬੋਲਦੇ ਹਾਂ ਤਾਂ ਆਮ ਤੌਰ ਤੇ ਅਸੀਂ ਕੁਝ ਨਹੀਂ ਸਿੱਖਦੇ। ਸੋ ਅਸੀਂ ਕਦੋਂ ਸਿੱਖਦੇ ਹਾਂ?
ਜਿੰਦਗੀ ਵਿੱਚ ਕੁਝ ਸਿੱਖਣ ਲਈ ਸਾਨੂੰ ਕੰਨ, ਅੱਖਾਂ, ਦਿਲ, ਅਤੇ ਦਿਮਾਗ਼ ਖੋਲ ਕੇ ਰੱਖਣ ਦੀ ਲੋੜ ਹੈ। ਸਿੱਖਣ ਲਈ ਕੰਨਾਂ ਨਾਲ ਸੁਣਨ ਦੀ, ਅੱਖਾਂ ਨਾਲ ਦੇਖਣ ਦੀ, ਦਿਮਾਗ਼ ਨਾਲ ਵਿਚਾਰਨ ਦੀ, ਅਤੇ ਦਿਲ ਨਾਲ ਅਪਨਾਉਣ ਦੀ ਲੋੜ ਹੁੰਦੀ ਹੈ। ਕਈ ਵਾਰ ਅਸੀਂ ਗੱਲਾਂ ਸੁਣ ਲੈਂਦੇ ਹਾਂ, ਵਿਚਾਰ ਲੈਂਦੇ ਹਾਂ, ਅਤੇ ਉਹ ਗੱਲਾਂ ਸਾਨੂੰ ਚੰਗੀਆਂ ਵੀ ਬਹੁਤ ਲਗਦੀਆਂ ਹਨ ਪਰ ਦਿਲ ਨਹੀਂ ਮੰਨਦਾ ਕਿ ਅਸੀਂ ਉਨ੍ਹਾਂ ਨੂੰ ਅਪਣਾਈਏ। ਜਿਵੇਂ ਕਿਸੇ ਇਨਸਾਨ ਨੂੰ ਜੇ ਕਿਸੇ ਨਸ਼ੇ ਦਾ ਅਮਲ ਲੱਗਾ ਹੋਵੇ ਅਤੇ ਉਸਨੂੰ ਨਸੀਅਤ ਦਿੱਤੀ ਜਾਵੇ ਕਿ ਨਸ਼ਾ ਛੱਡਣਾ ਉਸ ਲਈ ਚੰਗਾ ਹੈ ਤਾਂ ਉਹ ਇਨਸਾਨ ਇਸ ਗੱਲ ਨੂੰ ਸੁਣ ਵੀ ਲਵੇਗਾ, ਵਿਚਾਰ ਵੀ ਲਵੇਗਾ, ਅਤੇ ਇਹ ਵੀ ਸਮਝੇਗਾ ਕਿ ਇਸ ਗੱਲ ਨੂੰ ਮੰਨ ਲੈਣਾ ਉਸਦੇ ਭਲੇ ਦੀ ਗੱਲ ਹੈ, ਪਰ ਉਸਦਾ ਦਿਲ ਇਸ ਗੱਲ ਨੂੰ ਅਪਨਾਉਣ ਲਈ ਤਿਆਰ ਨਹੀਂ ਹੁੰਦਾ। ਕਿਸੇ ਗੱਲ ਨੂੰ ਸਿੱਖਣ ਲਈ ਅਤੇ ਅਪਨਾਉਣ ਲਈ ਦਿਮਾਗ਼ ਨਾਲੋਂ ਦਿਲ ਨੂੰ ਮਨਾਉਣਾ ਬਹੁਤ ਔਖਾ ਹੈ। ਇਹ ਇਕ ਬਹੁਤ ਵੱਡੀ ਸਮੱਸਿਆ ਹੈ ਜਿਸਨੂੰ ਜਿੱਤਣਾ ਸੌਖਾ ਨਹੀਂ। ਦਿਲ ਮਾੜੀਆਂ ਗੱਲਾਂ ਸਿੱਖਣ ਲਈ ਝੱਟ ਮੰਨ ਜਾਂਦਾ ਹੈ ਪਰ ਚੰਗੀਆਂ ਗੱਲਾਂ ਸਿੱਖਣ ਲਈ ਬਹੁਤ ਔਖਾ ਤਿਆਰ ਹੁੰਦਾ ਹੈ। ਆਮ ਤੌਰ ਤੇ ਬੱਚੇ ਗਾਲਾਂ ਝੱਟ ਸਿੱਖ ਜਾਂਦੇ ਹਨ ਪਰ ਚੰਗੀ ਗੱਲ ਸਿਖਾਉਣ ਲਈ ਉਨ੍ਹਾਂ ਨੂੰ ਵਾਰ ਵਾਰ ਸਮਝਾਉਣਾ ਪੈਂਦਾ ਹੈ।
ਕੁਝ ਸਿੱਖਣ ਵਿੱਚ ਅੱਖਾਂ ਤਾਂ ਕੰਨਾਂ ਨਾਲੋਂ ਵੀ ਜ਼ਿਆਦਾ ਕੰਮ ਕਰਦੀਆਂ ਹਨ। ਅਸੀਂ ਦੂਜਿਆਂ ਵਲ ਦੇਖ ਕੇ ਬੇਅੰਤ ਗੱਲਾਂ, ਢੰਗ, ਤਰਤੀਬਾਂ ਆਦਿ ਸਿੱਖ ਸਕਦੇ ਹਾਂ। ਜਦੋਂ ਅਸੀਂ ਕਿਸੇ ਇਨਸਾਨ ਨੂੰ ਕੰਮ ਕਰਦਾ ਦੇਖਦੇ ਹਾਂ ਅਤੇ ਸਾਨੂੰ ਉਹ ਕੰਮ ਦਿਲਚਸਪ ਲਗਦਾ ਹੈ ਤਾਂ ਅਸੀਂ ਬਹੁਤ ਤੀਬਰਤਾ ਅਤੇ ਧਿਆਨ ਨਾਲ ਉਸ ਇਨਸਾਨ ਨੂੰ ਕੰਮ ਕਰਦਾ ਦੇਖ ਕੇ ਸਿੱਖ ਸਕਦੇ ਹਾਂ। ਪਰ ਜਦੋਂ ਸਾਨੂੰ ਕਿਸੇ ਦੇ ਕੰਮ ਵਿੱਚ ਦਿਲਚਸਪੀ ਨਾ ਹੋਵੇ ਤਾਂ ਅਸੀੰ ਉਸਦੇ ਕੰਮ ਵਲ ਬਿੱਲਕੁੱਲ ਧਿਆਨ ਨਹੀਂ ਦਿੰਦੇ। ਜਦੋਂ ਅਸੀਂ ਕਿਸੇ ਨੂੰ ਦੂਜਿਆਂ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦਿਆਂ ਦੇਖਦੇ ਹਾਂ ਤਾਂ ਅਸੀਂ ਉਸਨੂੰ ਦੇਖ ਕੇ ਹੀ ਇਹ ਗੱਲ ਸਿੱਖ ਸਕਦੇ ਹਾਂ। ਜਦੋਂ ਅਸੀਂ ਕਿਸੇ ਵਿੱਚ ਪਿਆਰ, ਸਹਿਨਸ਼ੀਲਤਾ, ਨਿਮਰਤਾ ਆਦਿ ਦੇਖਦੇ ਹਾਂ ਤਾਂ ਇਹ ਗੱਲਾਂ ਅਸੀਂ ਦੇਖਣ ਨਾਲ ਹੀ ਅਪਣਾ ਸਕਦੇ ਹਾਂ। ਪਰ ਇਨ੍ਹਾਂ ਗੱਲਾਂ ਨੂੰ ਅਪਨਾਉਣ ਲਈ ਸਾਨੂੰ ਆਪਣੇ ਦਿਲ ਨੂੰ ਮਨਾਉਣਾ ਪਵੇਗਾ। ਜਦੋਂ ਅਸੀਂ ਦੂਸਰੇ ਲੋਕਾਂ ਨੂੰ ਗੁੱਸੇ ਵਿੱਚ ਆਉਂਦਿਆਂ ਦੇਖਦੇ ਹਾਂ ਜਾਂ ਮੁਸਕਰਾਉਂਦਿਆਂ ਦੇਖਦੇ ਹਾਂ ਤਾਂ ਅਸੀਂ ਆਪਣਾ ਦਿਮਾਗ਼ ਵਰਤ ਕੇ ਸੋਚ ਸਕਦੇ ਹਾਂ ਕਿ ਇਨ੍ਹਾਂ ਵਿੱਚੋਂ ਕਿਹੜੀ ਗੱਲ ਸਾਡੇ ਲਈ ਅਪਨਾਉਣੀ ਚੰਗੀ ਹੈ। ਪਰ ਦਿਲ ਫਿਰ ਵੀ ਬਹੁਤੀ ਵਾਰ ਮੁਸਕਰਾਹਟ ਨੂੰ ਅਪਨਾਉਣ ਦੀ ਵਜਾਏ ਗੁੱਸੇ ਨੂੰ ਅਪਨਾਉਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦਾ ਹੈ। ਕਈ ਵਾਰ ਅਸੀਂ ਕਿਸੇ ਇਨਸਾਨ ਨੂੰ ਬਹੁਤ ਖ਼ੂਬਸੂਰਤੀ ਨਾਲ ਆਪਣੇ ਆਪ ਨੂੰ ਸਜਾਇਆ ਦੇਖਦੇ ਹਾਂ ਤਾਂ ਸਾਡੀ ਵੀ ਇੱਛਾ ਹੁੰਦੀ ਹੈ ਕਿ ਅਸੀਂ ਵੀ ਉਸ ਇਨਸਾਨ ਵਰਗੇ ਬਣੀਏ। ਜਦੋਂ ਅਸੀਂ ਕਿਸੇ ਇਨਸਾਨ ਨੂੰ ਚੰਗੇ ਕੰਮ ਕਰਦੇ ਦੇਖਦੇ ਹਾਂ ਤਾਂ ਸਾਡੇ ਬਹੁਤਿਆਂ ਦੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਵੀ ਇਸ ਇਨਸਾਨ ਵਰਗੇ ਚੰਗੇ ਕੰਮ ਕਰੀਏ। ਜਦੋਂ ਅਸੀਂ ਕਿਸੇ ਨੂੰ ਸ਼ਰਾਬ ਪੀ ਕੇ ਡਿਗਿਆ ਦੇਖਦੇ ਹਾਂ ਤਾਂ ਝੱਟ ਸਾਡੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਇਸ ਇਨਸਾਨ ਵਰਗੇ ਨਹੀਂ ਬਣਨਾ। ਜਦੋਂ ਅਸੀਂ ਕਿਸੇ ਇਨਸਾਨ ਨੂੰ ਮਾੜੇ ਕੰਮ ਕਰਨ ਕਾਰਨ ਸਜ਼ਾ ਭੁਗਤਦਾ ਦੇਖਦੇ ਹਾਂ ਤਾਂ ਸਾਡੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਇਹੋ ਜਿਹੇ ਕੰਮਾਂ ਤੋਂ ਦੂਰ ਹੀ ਰਹਿਣਾ ਹੈ। ਪਰ ਫਿਰ ਵੀ ਕਈ ਵਾਰ ਦਿਲ ਸਾਨੂੰ ਧੋਖਾ ਦੇ ਦਿੰਦਾ ਹੈ ਅਤੇ ਅਸੀਂ ਮਾੜੇ ਕੰਮ ਕਰਦੇ ਹਾਂ। ਭਾਵ ਕਿ ਅਸੀਂ ਦੂਜੇ ਲੋਕਾਂ ਨੂੰ ਦੇਖ ਕੇ ਸਿੱਖਦੇ ਜ਼ਰੂਰ ਹਾਂ ਕਿ ਕਿਨ੍ਹਾਂ ਗੱਲਾਂ ਨੂੰ ਸਾਨੂੰ ਅਪਨਾਉਣਾ ਚਾਹੀਦਾ ਹੈ ਅਤੇ ਕਿਨ੍ਹਾਂ ਨੂੰ ਨਹੀਂ ਅਪਨਾਉਣਾ ਚਾਹੀਦਾ। ਪਰ ਇਹ ਸਮਝਦਿਆਂ ਹੋਇਆਂ ਵੀ ਸਾਡਾ ਦਿਲ ਸਾਨੂੰ ਧੋਖਾ ਦੇ ਜਾਂਦਾ ਹੈ।
ਅਸੀਂ ਉਦੋਂ ਹੀ ਕੁਝ ਸਿੱਖ ਸਕਦੇ ਹਾਂ ਜਦੋਂ ਸਾਡੇ ਵਿੱਚ ਕੁਝ ਸਿੱਖਣ ਦੀ ਇੱਛਾ ਅਤੇ ਚਾਹ ਹੋਵੇ। ਜੇ ਕੁਝ ਸਿੱਖਣ ਦੀ ਇੱਛਾ ਹੀ ਨਾ ਹੋਵੇ ਤਾਂ ਕੁਝ ਨਹੀਂ ਸਿਖਿਆ ਜਾ ਸਕਦਾ। ਕਈ ਵਾਰ ਸਾਡੀ ਇੱਛਾ ਵੀ ਸਾਨੂੰ ਧੋਖਾ ਦੇ ਜਾਂਦੀ ਹੈ। ਜੇ ਸਾਨੂੰ ਕੋਈ ਆਖੇ ਕਿ ਆ ਆਪਾਂ ਸੈਰ ਕਰਕੇ ਆਈਏ, ਥੋੜੀ ਕਸਰਤ ਹੋ ਜਾਵੇਗੀ ਤਾਂ ਅਸੀਂ ਕਹਿ ਦਿੰਦੇ ਹਾਂ, ''ਯਾਰ ਜੀਅ ਨਹੀਂ ਕਰਦਾ। ਬਹੁਤ ਥਕਾਵਟ ਹੋਈ ਹੋਈ ਹੈ।" ਪਰ ਜੇ ਉਸੇ ਵੇਲੇ ਉਹ ਇਨਸਾਨ ਕਹੇ, ''ਸ਼ੇਰੇ ਦੇ ਘਰ ਪਾਰਟੀ ਹੋ ਰਹੀ ਹੈ। ਖ਼ੂਬ ਸ਼ਰਾਬ ਚਲੇਗੀ। ਆ ਚਲੀਏ।" ਤਾਂ ਸਾਡੇ ਵਿੱਚੋਂ ਬਹੁਤਿਆਂ ਦੀ ਥਕਾਵਟ ਉਸੇ ਵੇਲੇ ਜਾਂਦੀ ਰਹੇਗੀ ਅਤੇ ਅਸੀਂ ਜਾਣ ਲਈ ਝੱਟ-ਪੱਟ ਤਿਆਰ ਹੋ ਜਾਵਾਂਗੇ। ਸੋ ਇਹ ਸਾਡੀ ਕੁਝ ਕਰਨ ਜਾਂ ਨਾ ਕਰਨ ਦੀ, ਅਤੇ ਕੁਝ ਸਿੱਖਣ ਜਾਂ ਨਾ ਸਿੱਖਣ ਦੀ ਇੱਛਾ ਹੈ।
ਬਹੁਤੀ ਵਾਰ ਅਸੀਂ ਆਪਣੇ ਤੋਂ ਅਹੁਦੇ ਵਿੱਚ ਵੱਡਿਆਂ ਨਾਲੋਂ ਛੋਟਿਆਂ ਤੋਂ ਜ਼ਿਆਦਾ ਸਿੱਖ ਸਕਦੇ ਹਾਂ। ਅਹੁਦੇ ਵਿੱਚ ਵੱਡਿਆਂ ਤੋਂ ਤਾਂ ਜ਼ਿਆਦਾ ਤੌਰ ਤੇ ਆਕੜ ਅਤੇ ਹੰਕਾਰ ਹੀ ਸਿੱਖਣ ਵਿੱਚ ਮਿਲਦਾ ਹੈ। ਕਦੇ ਕਦੇ ਕੋਈ ਚੰਗੀ ਗੱਲ ਵੀ ਮਿਲ ਜਾਂਦੀ ਹੈ। ਪਰ ਛੋਟਿਆਂ ਤੋਂ ਬਹੁਤ ਕੁਝ ਸਿੱਖਣ ਲਈ ਮਿਲ ਜਾਂਦਾ ਹੈ ਜੇ ਅਸੀਂ ਸਿੱਖਣ ਲਈ ਤਿਆਰ ਹੋਈਏ। ਅਹੁਦੇ ਵਿੱਚ ਛੋਟਿਆਂ ਤੋਂ ਪਿਆਰ, ਹਲੀਮੀ, ਸਹਿਨਸ਼ੀਲਤਾ, ਨਿਮਰਤਾ ਆਦਿ ਸਿੱਖਣ ਲਈ ਆਮ ਮਿਲਦੇ ਹਨ। ਅਮੀਰਾਂ ਤੋਂ ਸਾਨੂੰ ਲਾਲਚ, ਮਾਇਆ ਨਾਲ ਪਿਆਰ ਕਰਨਾ, ਹੇਰਾ ਫੇਰੀਆਂ ਅਤੇ ਠਗੀਆਂ ਕਰਨੀਆਂ ਆਦਿ ਦੀ ਸਿੱਖਿਆ ਆਮ ਮਿਲਦੀ ਹੈ। ਪਰ ਗਰੀਬਾਂ ਤੋਂ ਥੋੜੀ ਚੀਜ਼ ਨਾਲ ਗੁਜ਼ਾਰਾ ਕਰਨ, ਸਬਰ, ਹਰ ਚੀਜ਼ ਲਈ ਵਾਹਿਗੁਰੂ ਦਾ ਸ਼ੁਕਰ ਕਰਨਾ, ਅਤੇ ਸਾਦੀ ਜ਼ਿੰਦਗੀ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ।
ਜਦੋਂ ਅਸੀਂ ਸਿਰਫ਼ ਆਪਣੀ ਸ਼ਲਾਘਾ ਅਤੇ ਵਾਹ ਵਾਹ ਸੁਣਨ ਦੇ ਆਦੀ ਬਣ ਜਾਈਏ ਤਾਂ ਅਸੀਂ ਬਿੱਲਕੁੱਲ ਕੁਝ ਨਹੀਂ ਸਿੱਖ ਸਕਦੇ। ਅਸੀਂ ਉਦੋਂ ਹੀ ਸਿੱਖ ਸਕਦੇ ਹਾਂ ਜਦੋਂ ਕੋਈ ਸਾਡੇ ਨੁਕਸ ਸਾਨੂੰ ਦੱਸੇ ਅਤੇ ਸਾਡੀ ਆਲੋਚਨਾ ਕਰੇ ਅਤੇ ਅਸੀਂ ਇਸਨੂੰ ਪਿਆਰ ਨਾਲ ਸਵੀਕਾਰ ਕਰਨ ਲਈ ਤਿਆਰ ਹੋਈਏ। ਆਲੋਚਨਾ ਉਸਾਰੂ ਵੀ ਹੋ ਸਕਦੀ ਹੈ ਅਤੇ ਫ਼ਜ਼ੂਲ ਵੀ। ਜਦੋਂ ਕੋਈ ਕਿਸੇ ਦੀ ਆਲੋਚਨਾ ਸਿਰਫ਼ ਇਸ ਕਰਕੇ ਕਰੇ ਕਿ ਉਹ ਇਨਸਾਨ ਉਸਨੂੰ ਪਸੰਦ ਨਹੀਂ ਤਾਂ ਉਸ ਆਲੋਚਨਾ ਤੋਂ ਅਸੀਂ ਕੁਝ ਨਹੀਂ ਸਿੱਖਦੇ। ਪਰ ਜਦੋਂ ਕੋਈ ਸਹੀ ਅਰਥਾਂ ਵਿੱਚ ਕਿਸੇ ਦੇ ਔਗੁਣਾਂ ਦੀ ਗੱਲ ਕਰਕੇ ਉਸ ਵਲ ਧਿਆਨ ਦੁਆਵੇ ਤਾਂ ਅਸੀਂ ਉਸਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਆਮ ਤੌਰ ਤੇ ਜਦੋਂ ਕੋਈ ਸਾਨੂੰ ਸਾਡੀਆਂ ਗਲਤੀਆਂ ਵਲ ਧਿਆਨ ਦੁਆਵੇ ਤਾਂ ਸਾਨੂੰ ਇਹ ਚੰਗਾ ਨਹੀਂ ਲਗਦਾ। ਪਰ ਜਦੋਂ ਕੋਈ ਝੂਠੀ ਵਾਹ ਵਾਹ ਕਰੇ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ। ਅਸੀਂ ਉਸ ਸ਼ਲਾਘਾ ਕਰਨ ਵਾਲੇ ਨੂੰ ਜੱਫੀਆਂ ਪਾਉਂਦੇ ਨਹੀਂ ਥੱਕਦੇ। ਸਾਨੂੰ ਦੂਜਿਆਂ ਦਾ ਮਰਾਸੀਪੁਣਾ ਬਹੁਤ ਪਸੰਦ ਆਉਂਦਾ ਹੈ। ਮੈਂ ਇੱਥੇ ਮਰਾਸੀ ਜ਼ਾਤ ਦੀ ਗੱਲ ਨਹੀਂ ਕਰ ਰਿਹਾ ਸਗੋਂ ਮਰਾਸੀਪੁਣੇ ਦੀ ਆਦਤ ਦੀ ਗੱਲ ਕਰ ਰਿਹਾਂ। ਜਦੋਂ ਕੋਈ ਗਰੀਬ ਇਨਸਾਨ ਕਿਸੇ ਅਮੀਰ ਨੂੰ ਕਹੇ, ''ਸਰਦਾਰ ਜੀ ਤੁਸੀਂ ਤਾਂ ਰੱਬ ਹੋ। ਅਸੀਂ ਤਾਂ ਤੁਹਾਡਾ ਦਿੱਤਾ ਹੀ ਖਾਂਦੇ ਹਾਂ। ਤੁਹਾਡੇ ਵਰਗਾ ਦਿਆਲੂ ਇਨਸਾਨ ਤਾਂ ਦੁਨੀਆਂ ਵਿੱਚ ਹੀ ਨਹੀਂ ਲੱਭਣਾ।" ਤਾਂ ਉਸ ਅਮੀਰ ਦੀਆਂ ਨਾਸਾਂ ਹੋਰ ਵੀ ਫੁੱਲ ਜਾਂਦੀਆਂ ਹਨ। ਇਹੋ ਜਿਹੀਆਂ ਤਾਰੀਫ਼ਾਂ ਸੁਣਨ ਵਾਲਾ ਇਨਸਾਨ ਆਪਣੀ ਆਲੋਚਨਾ ਕਦੋਂ ਸੁਣ ਸਕੇਗਾ?
ਜਿੰਦਗੀ ਵਿੱਚ ਕੁਝ ਸਿੱਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਚੰਗੀਆਂ ਕਿਤਾਬਾਂ, ਅਖ਼ਬਾਰਾਂ, ਰਸਾਲੇ, ਅਤੇ ਅੱਜ ਕੱਲ ਇੰਟਰਨੈਟ ਆਦਿ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਆਮ ਲੋਕਾਂ ਦੀ ਗੱਲ ਤਾਂ ਕੀ ਕਰਨੀ ਹੈ, ਪੰਜਾਬੀ ਦੇ ਬਹੁਤ ਸਾਰੇ ਲੇਖਕ ਵੀ ਲਿਖਦੇ ਜ਼ਿਆਦਾ ਹਨ ਅਤੇ ਪੜ੍ਹਦੇ ਬਹੁਤ ਘੱਟ ਹਨ। ਕਈ ਤਾਂ ਸਿਰਫ਼ ਲਿਖਣ ਤੇ ਹੀ ਜ਼ੋਰ ਦਿੰਦੇ ਹਨ, ਪੜ੍ਹਦੇ ਬਿੱਲਕੁੱਲ ਹੀ ਨਹੀਂ। ਬਹੁਤ ਸਾਰੇ ਲੋਕ ਜੋ ਕਿਤਾਬਾਂ ਵਗੈਰਾ ਪੜ੍ਹਦੇ ਹਨ, ਉਹ ਸਿਰਫ਼ ਦਿਲ ਖੁਸ਼ ਕਰਨ ਵਾਲੀਆਂ ਕਿਤਾਬਾਂ ਹੀ ਪੜ੍ਹਦੇ ਹਨ। ਜਿਵੇਂ ਸਿਹਤ ਨੂੰ ਠੀਕ ਰੱਖਣ ਲਈ ਚੰਗੀ ਖ਼ੁਰਾਕ ਦੀ ਲੋੜ ਹੈ, ਇਸੇ ਤਰ੍ਹਾਂ ਦਿਮਾਗ਼ ਨੂੰ ਠੀਕ ਰੱਖਣ ਲਈ ਚੰਗੀਆਂ ਲਿਖਤਾਂ ਪੜ੍ਹਨ ਦੀ ਜ਼ਰੂਰਤ ਹੈ।

No comments:
Post a Comment