ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30 ਮਿੰਟ ਪਿੱਛੇ। ਅਸੀਂ ਸੜਕ ਤੇ ਖੱਬੇ ਚਲਦੇ ਹਾਂ ਤੇ ਉਹ ਸੱਜੇ। ਇੱਥੇ ਲਾਈਟਾਂ ਦੀਆਂ ਸਵਿੱਚਾ ਹੇਠਾਂ ਦੱਬਿਆਂ ਚਲਦੀਆਂ ਹਨ ਉਥੇ ਉਪਰ ਚੁੱਕਿਆਂ। ਉਹ ਤਰਲ ਪਦਾਰਥ ਪੈਟਰੋਲ ਨੂੰ ਗੈਸ ਆਖਦੇ ਹਨ ਅਤੇ ਵੱਡੀ ਕਾਰ ਨੂੰ ਟਰੱਕ। ਕੈਨੇਡਾ ਨਾਲ ਉਚਤਾਸਵੱਛਤਾ,ਚੰਗਿਆਈ ਦਾ ਭਾਵ ਜੋੜਦਿਆਂ ਉਥੋਂ ਦੇ ਘਰਾਂ ਦੀ ਸਫਾਈ,ਸੜਕਾਂ ਦੀ ਚੌੜਾਈ, ਇਮਾਰਤਾਂ ਦੀ ਉਚਾਈ, ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਕਰੜਾਈ ਆਦਿ ਦਾ ਮਹਿਮਾ ਗਾਇਨ ਕੀਤਾ ਜਾ ਸਕਦਾ ਹੈ। ਅਚੇਤੇ ਹੀ ਮੇਰੇ ਭਾਰਤ ਮਹਾਨ ਨਾਲ ਤੁਲਨਾ ਵੀ ਹੁੰਦੀ ਰਹਿੰਦੀ ਹੈ। ਬਹੁਤੇ ਕੈਨੇਡੀਅਨ ਪੰਜਾਬੀ ਤੇ ਇੱਥੋਂ ਸੈਰ ਕਰਨ ਗਏ ਪੰਜਾਬੀ ਭਾਰਤ ਦੀ ਤੁਲਨਾ ਵਿਚ ਕੈਨੇਡਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਇਹ ਕੁਝ ਕਰਨ ਦੇ ਨਾਲ ਨਾਲ ਸਾਨੂੰ ਕੁਝ ਤੱਥਾਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੈਨੇਡਾ ਦੀ ਆਬਾਦੀ 34,569,000 ਹੈ ਅਤੇ ਭਾਰਤ ਦੀ 1,210,193,422 ਲਗਭਗ 35 ਗੁਣਾ ਜਿ਼ਆਦਾ,ਇਕੱਲੇ ਪੰਜਾਬ ਦੀ ਹੀ 27,704,236 ਹੈ। ਕੈਨੇਡਾ ਦਾ ਖੇਤਰਫਲ 9,984,670 ਵਰਗ ਕਿਲੋਮੀਟਰ ਹੈ ਅਤੇ ਇਹ 3,287,240 ਵਰਗ ਕਿਲੋਮੀਟਰ ਭਾਰਤ ਨਾਲੋਂ 3ਗੁਣਾ ਅਤੇ 50,362 ਵਰਗ ਕਿਲੋਮੀਟਰ ਪੰਜਾਬ ਨਾਲੋਂ 200 ਗੁਣਾ ਵੱਡਾ ਹੈ। ਪੰਜਾਬ ਤੋਂ ਵੱਡੀਆਂ ਤਾਂ ਉਥੋਂ ਦੀਆਂ ਝੀਲਾਂ ਹਨ ਜਿਨ੍ਹਾਂ ਦਾ ਖੇਤਰਫਲ਼ ਪੰਜਾਬ ਤੋਂ ਜਿ਼ਆਦਾ 891,163 ਵਰਗ ਕਿਲੋਮੀਟਰ ਹੈ। ਪੰਜਾਬੋਂ ਪਹਿਲੀ ਵਾਰ ਗਏ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਕਿ ਕੈਨੇਡਾ ਕਿਵੇਂ ਲੱਗਾ? ਤਾਂ ਉਸ ਨੇ ਭੋਲ਼ੇਭਾਅ ਉਤਰ ਦਿੱਤਾ ਕਿ ਇਥੇ ਜੰਗਲਪਾਣੀ ਬਹੁਤ ਹੈ। ਸੱਚਮੁੱਚ ਕੈਨੇਡਾ ਵਿਚ ਜੰਗਲਾਂ ਹੇਠ ਬਹੁਤ ਜਿ਼ਆਦਾ ਰਕਬਾ ਹੈ ਅਤੇ ਸਾਫ ਪਾਣੀ ਦੀਆਂ ਝੀਲਾਂ ਵੀ ਦੁਨੀਆਂ ਵਿਚ ਸਭ ਤੋਂ ਵੱਧ ਕੈਨੇਡਾ ਵਿਚ ਹਨ । ਇਕ ਤਰ੍ਹਾਂ ਨਾਲ ਇਹ ਮੁਲਕ ਕੁਦਰਤੀ ਸਾਧਨਾਂ ਨਾਲ ਵਰੋਸਾਇਆ ਹੋਇਆ ਹੈ। ਉਥੇ ਟਰੈਫਿਕ ਕੇਵਲ ਲੋਕਾਂ ਦੇ ਅਨੁਸਾਸ਼ਤ ਹੋਣ ਕਰਕੇ ਹੀ ਨਹੀਂ ਸਗੋਂ ਖੁੱਲ੍ਹੀਆਂ ਸੜਕਾਂ ਕਰਕੇ ਵੀ ਹੈ ਜੋ ਥਾਂ ਖੁੱਲ੍ਹੀ ਹੋਣ ਕਰਕੇ ਸੰਭਵ ਹੈ। ਸਾਡੇ ਦੇਸ਼ ਵਿਚ ਜਿੰਨੀ ਥਾਂ ਦੀ ਕਮੀ ਹੈ, ਉਸ ਲਿਹਾਜ ਨਾਲ ਅਸੀਂ ਕਿਤੇ ਵੱਧ ਅਨੁਸਾਸ਼ਤ ਹਾਂ। ਇਹੋ ਗੱਲ ਸਫਾਈ ਤੇ ਵੀ ਢੁਕਦੀ ਹੈ।
ਕੈਨੇਡਾ ਦੀ ਜਿ਼ੰਦਗੀ ਜਿਵੇਂ ਵੇਖਣ ਨੂੰ ਲਗਦੀ ਹੈ,ਅਸਲੀਅਤ ਵਿਚ ਓਵੇਂ ਨਹੀਂ ਹੈ। ਇਸ ਬਾਰੇ ਮੈਡਮ ਬਰਾੜ (ਡਾ ਬਲਵਿੰਦਰ ਕੌਰ ਬਰਾੜ) ਚੁਟਕਲਾ ਸੁਣਾਉਂਦੇ ਹਨ ਕਿ ਇਕ ਵਾਰ ਇਕ ਬੰਦਾ ਮਰ ਕੇ ਧਰਮ ਰਾਜ ਕੋਲ ਚਲਾ ਗਿਆ ਤਾਂ ਉਸਦੇ ਚੰਗੇਮੰਦੇ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਨਿਕਲਿਆ। ਉਸ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਸਵਰਗ ਨਰਕ ਵਿਚੋਂ ਆਪਣੀ ਮਰਜੀ ਨਾਲ ਚੋਣ ਕਰ ਸਕਦਾ ਹੈ। ਉਸ ਨੇ ਦੋਵੇਂ ਵੇਖਣ ਦੀ ਚਾਹਨਾ ਪਰਗਟ ਕੀਤੀ। ਉਸ ਨੇ ਵੇਖਿਆ ਕਿ ਸਵਰਗ ਵਿਚ ਚੁੱਪਚਾਪ ਸਫੈਦ ਕੱਪੜੇ ਪਹਿਨੀ ਬੈਠੇ ਬੰਦੇ ਭਗਤੀ ਵਿਚ ਮਗਨ ਸਨ। ਕੋਈ ਹਿਲਜੁਲ ਜਾਂ ਸ਼ੋਰਸ਼ਰਾਬਾ ਨਹੀਂ ਸੀ। ਉਸ ਨੂੰ ਇਹ ਜਗਤ ਬੜਾ ਬੋਰ ਲੱਗਿਆ। ਦੂਜੇ ਪਾਸੇ ਨਰਕ ਵਿਚ ਸ਼ਰਾਬ ਦੀਆਂ ਨਦੀਆਂ ਸਨ, ਕਬਾਬ ਦੀ ਮਹਿਕ ਸੀ, ਹੁਸਨ ਦੇ ਜਲਵੇ ਸਨ, ਰੰਗਰਾਗ ਸੀ, ਜਿ਼ੰਦਗੀ ਧੜਕਦੀ ਸੀ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ। ਉਸ ਨੇ ਝੱਟਪੱਟ ਨਰਕ ਲਈ ਹਾਂ ਕਰ ਦਿੱਤੀ। ਜਿਉਂ ਹੀ ਸਵਰਗ ਨਰਕ ਨੂੰ ਵੰਡਦਾ ਦਰਵਾਜਾ ਬੰਦ ਹੋਇਆ ਤਾਂ ਸਾਰੀਆਂ ਸੁਖ ਸਹੂਲਤਾਂ ਛਾਈਂਮਾਈਂ ਹੋ ਗਈਆਂ। ਉਸ ਨੂੰ ਚੱਕੀ ਪੀਸਣ ਬਿਠਾ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਜਦੋਂ ਤਕ ਕੋਈ ਹੋਰ ਨਹੀਂ ਆ ਜਾਂਦਾ, ਬੈਠ ਕੇ ਚੱਕੀ ਪੀਹ। ਜਦੋਂ ਉਸ ਨੇ ਰੌਲ਼ਾ ਪਾਇਆ ਕਿ ਮੈਨੂੰ ਦਿਖਾਇਆ ਤਾਂ ਹੋਰ ਸੀ ਪਰ ਹੁਣ ਕੋਈ ਹੋਰ ਕੰਮ ਕਰਵਾਈ ਜਾਂਦੇ ਹੋ? ਤਾਂ ਜਮਦੂਤਾਂ ਨੇ ਦੱਸਿਆ ਕਿ ਉਦੋਂ ਤੂੰ ਵਿਜ਼ਟਰ ਵੀਜ਼ੇ ਤੇ ਆਇਆ ਸੀ। ਹੁਣ ਪੱਕਾ ਵਸਨੀਕ ਏਂ। ਕੰਮ ਦੀ ਚੱਕੀ ਤਾਂ ਅਗਲੀ ਸਿ਼ਫਟ ਤਕ ਪੀਸਣੀ ਪਵੇਗੀ ! ਇਹ ਚੁਟਕਲਾ ਪਰਵਾਸੀ ਕੈਨੇਡੀਅਨ ਦੀ ਸਾਰੀ ਅਸਲੀਅਤ ਨੂੰ ਪਰਗਟ ਕਰ ਦਿੰਦਾ ਹੈ। ਬਿਨਾ ਸ਼ੱਕ ਸਾਡੇ ਪੰਜਾਬੀ ਉਥੇ ਜਾ ਕੇ ਸਖਤ ਮਿਹਨਤ ਕਰਦੇ ਹਨ ਅਤੇ ਸੁਖ ਸਹੂਲਤਾਂ ਵੀ ਮਾਣਦੇ ਹਨ ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਹੀ ਸਖਤ ਮਿਹਨਤ ਪੰਜਾਬ ਵਿਚ ਕਰਨੋਂ ਕਿਉਂ ਕਤਰਾਉਂਦੇ ਹਨ? ਇਸ ਦਾ ਜਵਾਬ ਇਕੋ ਮਿਲਦਾ ਹੈ ਕਿ ਇਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ। ਪਰ ਕੀ ਉਥੇ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ? ਕੀ ਉਥੇ ਸੋਸ਼ਣ ਨਹੀਂ ਹੁੰਦਾ? ਜਾਂ ਕੀ ਇਥੇ ਮਿਹਨਤ ਦਾ ਪੂਰਾ ਮੁੱਲ ਲੈਣ ਲਈ ਸੰਘਰਸ਼ ਕਰਨਾ ਨਹੀਂ ਬਣਦਾ? ਇਹ ਪ੍ਰਸ਼ਨ ਉਸ ਸਮੇਂ ਹੋਰ ਵੀ ਮੂੰਹਜ਼ੋਰ ਹੋ ਜਾਂਦੇ ਹਨ। ਜਦੋਂ ਦੇਖੀਦਾ ਹੈ ਕਿ ਪੰਜਾਬ ਦੇ ਬਹੁਤ ਸੰਘਰਸ਼ਸ਼ੀਲ ਭਗੌੜੇ ਹੋ ਕੇ ਕੈਨੇਡਾ ਵਿਚ ਪਨਾਹ ਲਈ ਬੈਠੇ ਹਨ।
ਪੰਜਾਬੋਂ ਇਕ ਨਵਾਂ ਗਿਆ ਮਿੱਤਰ ਘਰ ਦੇ ਅੰਦਰ ਦਰਵਾਜੇ ਕੋਲ ਜੋੜੇ ਉਤਾਰੇ ਦੇਖ ਛੇਤੀ ਛੇਤੀ ਜੁੱਤੀ ਉਤਾਰਕੇ ਸਿਰ ਤੇ ਰੁਮਾਲ ਬੰਨਣ ਲੱਗ ਪਿਆ ਤੇ ਪੁੱਛਣ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੇ ਕਮਰੇ ਵਿਚ ਹੈ? ਘਰਦਿਆਂ ਨੇ ਦੱਸਿਆ ਕਿ ਆਪਣੇ ਘਰ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ! ਤਾਂ ਉਹ ਪੁੱਛਣ ਲੱਗਾ ਭਾਈ ਫੇਰ ਜੋੜੇ ਕਾਹਤੋਂ ਬਾਹਰ ਲਾਹੇ ਹਨ? ਅਸਲ ਵਿਚ ਸਾਰੇ ਕੈਨੇਡੀਅਨ ਘਰਾਂ ਵਿਚ ਰਿਵਾਜ ਹੈ ਕਿ ਜੁੱਤੀਆਂ ਬਾਹਰ ਦਰਵਾਜੇ ਕੋਲ ਉਤਾਰ ਕੇ ਅੰਦਰ ਜਾਇਆ ਜਾਂਦਾ ਹੈ। ਇਸ ਨਾਲ ਘਰ ਵਿਚ ਸਫਾਈ ਰਹਿੰਦੀ ਹੈ। ਇਹ ਅਕਸਰ ਆਖਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ ਲੋਕ ਇਹੀ ਸੋਚਦੇ ਰਹਿੰਦੇ ਹਨ ਕਿ ਸਫਾਈ ਕਰਨ ਦੇ ਸੌਖੇ ਤੋਂ ਸੌਖੇ ਤਰੀਕੇ ਕਿਵੇਂ ਲੱਭੇ ਜਾਣ ਪਰ ਜਪਾਨੀ ਲੋਕ ਸਦਾ ਇਹ ਸੋਚਦੇ ਹਨ ਕਿ ਗੰਦ ਕਿਵੇਂ ਘੱਟ ਤੋਂ ਘੱਟ ਪਾਇਆ ਜਾਵੇ। ਪਤਾ ਨਹੀਂ ਵਿਚਾਰ ਕਿਵੇਂ ਕੈਨੇਡਾ ਵਾਲਿ਼ਆਂ ਨੇ ਅਪਣਾ ਲਿਆ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਇੰਡੀਆ ਵਾਂਗ ਉਥੇ ਮੱਧਵਰਗੀ ਘਰਾਂ ਵਿਚ ਮਾਈਆਂ ਤਾਂ ਰੱਖਣੀਆਂ ਸੰਭਵ ਨਹੀਂ ਪਰ ਸਫਾਈ ਆਪ ਜ਼ਰੂਰ ਕਰਨੀ ਪੈਂਦੀ ਹੈ। ਇਹ ਗੱਲ ਲਿਖਦਿਆਂ ਸ਼ਰਮ ਆਉਂਦੀ ਹੈ ਕਿ ਇਹ ਗੱਲ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਘਰਾਂ ਵਿਚ ਵੀ ਇਹੋ ਰਿਵਾਜ ਸੀ ਕਿ ਚੌਂਕੇ ਵਿਚ ਜੁੱਤੀ ਲੈ ਕੇ ਚੜ੍ਹਨਾ ਵਰਜਿਤ ਸੀ। ਸ਼ਾਇਦ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ। ਚਲੋ ਮੁੜ ਅਪਣਾ ਲੈਣ ਵਿਚ ਕੀ ਹਰਜ਼ ਹੈ?
ਕੈਨੇਡਾ ਵਿਚ ਗੁਰਦੁਆਰਿਆਂ ਨੂੰ ਗੁਰੂ ਘਰ ਕਹਿਣ ਦਾ ਰਿਵਾਜ ਹੈ। ਇਹ ਗੁਰੂ ਘਰ ਕੇਵਲ ਧਾਰਮਿਕ ਸਥਾਨ ਹੀ ਨਹੀਂ ਸਗੋਂ ਪੰਜਾਬੀਆਂ ਦੀ ਸਮਾਜਿਕ ਜਿ਼ੰਦਗੀ ਦਾ ਧੁਰਾ ਰਹੇ ਹਨ ਅਤੇ ਪਹਿਲੀ ਪੀੜ੍ਹੀ ਨੂੰ ਮਾਨਸਿਕ ਸਹਾਰੇ ਦੇ ਨਾਲ ਨਾਲ ਸਿਰ ਲਈ ਓਟਆਸਰਾ ਵੀ ਦਿੱਤਾ। ਉਥੋਂ ਦੇ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਹਾਈਡਰੌਲਿਕ ਮਸ਼ੀਨ ਨਾਲ ਜੁੜੇ ਹੁੰਦੇ ਹਨ। ਸਿੱਟੇ ਵਜੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਸਮੇਂ ਸੌਖਿਆਈ ਰਹਿੰਦੀ ਹੈ। ਪੰਜਾਬ ਵਿਚ ਲੱਗਭਗ ਹਰ ਸਾਲ ਕਿਤੇ ਨਾਲ ਕਿਤੇ ਚੋਲਾ਼ ਚੜ੍ਹਾਉਣ ਸਮੇਂ ਹਾਦਸਾ ਹੋ ਕੇ ਦੁਖਦਾਈ ਘਟਨਾ ਵਾਪਰ ਜਾਂਦੀ ਹੈ। ਇਸ ਪੱਖੋਂ ਇਹ ਸਿਸਟਮ ਅਪਣਾ ਲੈਣਾ ਚੰਗਾ ਹੋਵੇਗਾ। ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਟਰਾਂਟੋ ਦੇ ਸਿੱਖਾਂ ਨੇ ਦਾਨ ਦੇ ਕੇ ਇਕ ਹਸਪਤਾਲ ਦੀ ਐਮਰਜੈਂਸੀ ਦਾ ਨਾਂ ਗੁਰੂ ਨਾਨਕ ਐਮਰਜੈਂਸੀ ਰਖਵਾਇਆ। ਮੈਨੂੰ ਇਹ ਵੇਖ ਕੇ ਮਾਲਟਨ ਜਾਂ ਡਿਕਸੀ ਦੇ ਵੱਡੇ ਗੁਰੂ ਘਰਾਂ ਨਾਲੋਂ ਵੀ ਵੇਖਣ ਤੋਂ ਵੱਧ ਸਕੂਨ ਮਿਲਿਆ। ਸਾਨੂੰ ਅਜਿਹੀਆਂ ਪਰੰਪਰਾਵਾਂ ਦਾ ਅਨੁਕਰਨ ਕਰਨਾ ਚਾਹੀਦਾ ਹੈ।
ਆਪਣੇ ਪੰਜਾਬੀ ਭਾਈਵੰਦ ਨੇ ਅੰਗਰੇਜ਼ ਕੌਮ ਬਾਰੇ ਇਕ ਹਾਸੇ ਵਿਚ ਗੱਲ ਸੁਣਾਈ ਕਿ ਇਹ ਬੱਚੇ ਦਾ ਗੰਦ ਤਾਂ ਬੱਚੇ ਨੂੰ ਚੁਕਾਈ ਰਖਦੇ ਹਨ ਪਰ ਕੁੱਤਿਆਂ ਦਾ ਖੁਦ ਚੁੱਕੀ ਫਿਰਦੇ ਹਨ। ਉਸ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਕੰਮਕਾਜੀ ਔਰਤਾਂ ਲੰਮਾ ਸਮਾਂ ਬੱਚਿਆਂ ਦੇ ਡਾਇਪਰ ਬੰਨ੍ਹੀ ਰਖਦੀਆਂ ਹਨ ਪਰ ਸਵੇਰੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਮੇਮਾਂ ਪੋਲੀਥੀਨ ਦਾ ਲਿਫਾਫਾ ਨਾਲ ਚੁੱਕੀ ਫਿਰਦੀਆਂ ਹਨ ਕਿਉਂਕਿ ਉਥੋਂ ਦੇ ਕਾਨੂੰਨ ਅਨੁਸਾਰ ਕੁੱਤੇ ਦੀ ਟੱਟੀ ਨੂੰ ਡਸਟਬਿਨ ਵਿਚ ਪਾਉਣਾ ਕੁੱਤੇ ਦੇ ਮਾਲਕ ਦੀ ਜਿ਼ੰਮੇਵਾਰੀ ਹੈ। ਅਕਸਰ ਉਥੇ ਬੱਚਿਆਂ ਨੂੰ ਸੰਗਲੀ ਪਾ ਕੇ ਰੱਖਣ ਦਾ ਰਿਵਾਜ ਹੈ ਪਰ ਫੁੱਟਪਾਥਾਂ ਤੇ ਸਿੱਖੇ ਕੁੱਤੇ ਮਾਲਕ ਨਾਲ ਅਠਖੇਲੀਆਂ ਕਰਦੇ ਹਨ। ਵੈਸੇ ਤਾਂ ਬੱਚੇ ਦੀ ਸੁਰੱਖਿਆ ਲਈ ਸੰਗਲੀ ਪਾ ਲੈਣੀ ਵਿਹਾਰਕ ਤੌਰ ਤੇ ਯੋਗ ਹੋਵੇਗੀ ਸ਼ਾਇਦ ਇਸੇ ਲਈ ਕਿਸੇ ਅੰਗਰੇਜ਼ੀ ਫਿਲਮ ਵਿਚ ਰਾਮ ਤੇ ਸ਼ਾਮ ਦੇ ਵਿਛੜਨ ਦੀ ਕਹਾਣੀ ਨਹੀਂ ਬਣਦੀ ਪਰ ਹੈ ਤਾਂ ਇਹ ਅਜੀਬ ਗੱਲ, ਤੁਸੀਂ ਸੋਚ ਕੇ ਵੇਖੋ।
ਜਿ਼ਆਦਾ ਖੇਤਰਫਲ ਅਤੇ ਘੱਟ ਆਬਾਦੀ ਕਾਰਨ ਵੈਸੇ ਤਾਂ ਕੈਨੇਡਾ ਦਾ ਵਾਤਾਵਰਨ ਬੜਾ ਸ਼ੁੱਧ ਹੈ ਪਰ ਉਹ ਇਸ ਨੂੰ ਹੋਰ ਵੀ ਸ਼ੁੱਧ ਰੱਖਣ ਲਈ ਬਹੁਤ ਚੇਤਨ ਹਨ ਅਤੇ ਇਹ ਵੀ ਸਮਝਦੇ ਹਨ ਕਿ ਦੁਨੀਆਂ ਭਰ ਵਿਚ ਹੀ ਵਾਤਾਵਰਨ ਪ੍ਰਤੀ ਚੇਤਨਾ ਹੋਣੀ ਚਾਹੀਦੀ ਹੈ। ਇਸ ਲਈ ਬੜੇ ਪ੍ਰੇਰਨਾਦਾਇਕ ਅਤੇ ਕਰੜੇ ਕਾਨੂੰਨ ਹਨ। ਉਨ੍ਹਾਂ ਵਿਚੋਂ ਕੁਝ ਅਨੁਕਰਨਯੋਗ ਹਨ। ਉਥੇ ਕੁਝ ਸੜਕਾਂ ਉਪਰ ਕੁਝ ਲੇਨਾਂ ਵਿਚ ਕੇਵਲ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਨ੍ਹਾਂ ਵਿਚ ਇਕ ਤੋਂ ਵਧੇਰੇ ਬੰਦੇ ਬੈਠੇ ਹੋਣ। ਉਨ੍ਹਾਂ ਦੇ ਇਸ ਕਾਨੂੰਨ ਦਾ ਮੰਤਵ ਲੋਕਾਂ ਨੂੰ ਇਕੋ ਕਾਰ ਵਿਚ ਸਫਰ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਅਜੇ ਇਸ ਲੇਨ ਵਿਚ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਵਿਅਕਤੀ ਮੰਜ਼ਲ ਤੇ ਜਲਦੀ ਪਹੁੰਚਦਾ ਹੈ। ਇਸੇ ਪ੍ਰਕਾਰ ਪਲਾਸਟਿਕ ਦੀ ਬਜਾਏ ਘਰੋਂ ਥੈਲਾ ਲੈ ਕੇ ਜਾਣ ਵਾਲੇ ਵਿਅਕਤੀਆਂ ਨੂੰ ਥੈਲਾ ਦਿਖਾਉਣ ਤੇ ਬਿਲ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮੰਤਵ ਵੀ ਯੂਜ਼ ਐਂਡ ਥਰੋ ਦੀ ਰੁਚੀ ਨੂੰ ਘਟਾ ਕੇ ਮੁੜ ਵਰਤੋਂ ਦੀ ਆਦਤ ਪਾਉਣਾ ਹੈ। ਇਥੇ ਫਿਰ ਮੈਨੂੰ ਆਪਣਾ ਪੁਰਾਣਾ ਪੰਜਾਬ ਯਾਦ ਆਇਆ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਰਾ ਪੰਜਾਬ ਸੌਦਾ ਲੈਣ ਲਈ ਘਰੋਂ ਝੋਲਾ ਲੈ ਕੇ ਜਾਂਦਾ ਸੀ। ਮਾਲਵੇ ਦੇ ਦੇ ਬੰਦੇ ਤਾਂ ਮੂਕੇ ਜਾਂ ਸਮੋਸੇ ਲੜ ਹੀ ਸਾਰਾ ਬਾਜ਼ਾਰ ਬੰਨ੍ਹ ਲਿਆਉਂਦੇ ਸਨ। ਬਹੁਕੌਮੀ ਕੰਪਨੀਆਂ ਦੇ ਪਰਚਾਰ ਕਰਦੇ ਇਕ ਵੰਨੀ ਦੇ ਲੋਗੋਆਂ ਦੀ ਥਾਵੇਂ ਪੰਜਾਬਣਾਂ ਦੇ ਰੀਝਾਂ ਨਾਲ ਕੱਢਾ ਮੋਰ ਤੋਤਿਆਂ ਦੇ ਝੋਲੇ ਅਜੇ ਵੀ ਸੰਦੂਕਾਂ ਵਿਚ ਪਏ ਹੋਣਗੇ। ਆਧੁਨਿਕਤਾ ਦੀ ਗੱਡੀ ਚੜ੍ਹੇ ਪੰਜਾਬ ਨੂੰ ਕੈਨੇਡਾ ਵੱਲ ਵੇਖ ਕੇ ਹੀ ਆਪਣਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।

No comments:
Post a Comment