ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ, ਇਸ ਸੁਆਲ ਨੇ ਅੱਜ ਸਮੁੱਚੀ ਪੰਜਾਬੀ ਕੌਮ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਪੰਜਾਬੀ ਕੌਮ ਦੀ ਇਕਜੁੱਟਤਾ ਲਈ ਇਸ ਸੁਆਲ ਦੀ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਇਸ ਸੁਆਲ ਦਾ ਠੀਕ ਜੁਆਬ ਨਹੀਂ ਮਿਲਦਾ, ਓਨਾ ਚਿਰ ਪੰਜਾਬੀ ਕੌਮ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੰਡੀ ਰਹੇਗੀ। ਇਸ ਮਸਲੇ ਦੀ ਸਪੱਸ਼ਟ ਸਮਝ ਬਿਨਾਂ ਇਹ ਤਿੰਨੇ ਭਾਈਚਾਰੇ ਇਕਜੁੱਟ ਨਹੀਂ ਹੋ ਸਕਦੇ।
ਸਿੱਖ ਧਰਮ ਦੇ ਦੋ ਪੱਖ ਹਨ; ਸਿੱਖ ਸਰੂਪ ਅਤੇ ਸਿੱਖ ਫ਼ਲਸਫ਼ਾ। ਫ਼ਲਸਫ਼ਾ ਕਿਸੇ ਵੀ ਕੌਮ ਦੀ ਤਾਕਤ ਹੁੰਦਾ ਹੈ, ਉਸ ਦੀ ਕਮਜ਼ੋਰੀ ਨਹੀਂ। ਇਨਕਲਾਬੀ ਚਿੰਤਕ ਕਾਰਲ ਮਾਰਕਸ ਦਾ ਕਹਿਣਾ ਹੈ, ''ਹਰ ਸੱਚੀ ਫ਼ਿਲਾਸਫ਼ੀ ਆਪਣੇ ਸਮੇਂ ਦਾ ਬੌਧਿਕ ਤੱਤ ਹੁੰਦੀ ਹੈ। ਫ਼ਿਲਾਸਫ਼ੀ ਸਭਿਆਚਾਰ ਦੀ ਸਜਿੰਦ ਆਤਮਾ ਹੁੰਦੀ ਹੈ। ਫ਼ਿਲਾਸਫ਼ਰ ਆਪਣੀ ਧਰਤੀ ਦੀ, ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ, ਜਿਨ•ਾਂ ਦੇ ਅਤਿ ਸੂਖਮ, ਕੀਮਤੀ, ਮਨੁੱਖੀ ਜ਼ਿੰਦਗੀ ਦੇ ਅਦਿੱਖ ਨਿਚੋੜ, ਫ਼ਿਲਾਸਫ਼ੀ ਦੀਆਂ ਧਾਰਨਾਵਾਂ ਰਾਹੀਂ ਪ੍ਰਗਟ ਹੁੰਦੇ ਹਨ। ਜਿਹੜਾ ਜਜ਼ਬਾ, ਕਿਰਤੀਆਂ ਦੇ ਹੱਥੋਂ ਨਵੇਂ ਕ੍ਰਿਸ਼ਮਿਆਂ ਦੀ ਸਿਰਜਣਾ ਕਰਵਾਉਂਦਾ ਹੈ, ਓਹੀ ਜਜ਼ਬਾ, ਫ਼ਿਲਾਸਫ਼ਰਾਂ ਦੇ ਸਿਰਾਂ ਵਿਚ ਫ਼ਿਲਾਸਫ਼ੀ ਦੀਆਂ ਧਾਰਨਾਵਾਂ ਦੀ ਸਿਰਜਣਾ ਕਰਦਾ ਹੈ ਅਤੇ ਇਹ ਸੰਸਾਰ 'ਸਿਰ ਦਾ ਸਿਰਜਿਆ ਸੰਸਾਰ' ਹੈ।''
ਮਾਰਕਸ ਦੇ ਇਸ ਕਥਨ ਅਨੁਸਾਰ, ਫ਼ਿਲਾਸਫ਼ੀ ਹੀ ਸੁਚੇਤ ਰੂਪ ਵਿਚ, ਕਿਸੇ ਸਮਾਜੀ-ਰਾਜਸੀ ਤਾਣੇ-ਬਾਣੇ ਦੀ ਸਿਰਜਣਾ ਕਰਨ ਲਈ, ਰਾਹ ਵਿਖਾਉਂਦੀ ਹੈ। ਫ਼ਿਲਾਸਫ਼ੀ ਹੀ, ਹਰ ਮਨੁੱਖ ਨੂੰ ਨਰੋਈ, ਸਦਾਚਾਰਕ ਜੀਵਨ ਜਾਚ ਸਿਖਾਉਂਦੀ ਹੈ। ਇਸ ਪੈਮਾਨੇ ਅਨੁਸਾਰ, ਸਿੱਖ ਫ਼ਲਸਫ਼ਾ ਪੰਜਾਬੀ ਕੌਮ ਦੀ ਨਾ ਸਿਰਫ ਰੂਹਾਨੀ ਤਾਕਤ ਹੈ, ਸਗੋਂ ਇਸ ਦੀ ਹੀ ਸਮੁੱਚੀ ਸਿਆਣਪ ਦਾ ਤੱਤ ਨਿਚੋੜ ਹੈ। ਇਸ ਨੂੰ ਠੁਕਰਾਉਣਾ ਪੰਜਾਬੀ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਸਿੱਖ ਫ਼ਲਸਫ਼ਾ ਪੰਜਾਬੀ ਕੌਮ ਦੀ ਰੂਹ ਹੈ ਅਤੇ ਪੰਜਾਬੀ ਬੋਲੀ ਇਸ ਰੂਹ ਨੂੰ ਪ੍ਰਗਟ ਕਰਨ ਦਾ ਸੰਦ। ਇਨ•ਾਂ ਦੋਹਾਂ ਦੀ ਹੋਂਦ ਤੋਂ ਮੁਨਕਿਰ ਹੋ ਕੇ ਪੰਜਾਬੀ ਕੌਮ ਕਿਵੇਂ ਵੀ ਜਿਉਂਦੀ ਨਹੀਂ ਰਹਿ ਸਕਦੀ। ਮੌਜੂਦਾ ਪੂੰਜੀਵਾਦੀ-ਸਾਮਰਾਜੀ ਦੌਰ ਵਿਚ, ਇਸ ਸਿਆਣਪ ਤੋਂ ਬਿਨਾਂ, ਪੰਜਾਬੀ ਕੌਮ ਦਾ ਵਿਗਾਸ ਕਰਨਾ ਅਣਕਿਆਸੀ ਗੱਲ ਹੈ। ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀ ਕੌਮ ਦਾ ਸਿੱਖ ਫ਼ਲਸਫ਼ੇ ਨਾਲ ਇਹੀ ਰਿਸ਼ਤਾ ਹੈ।
ਹੁਣ ਇੱਥੇ ਸੁਆਲ ਪੈਦਾ ਹੁੰਦਾ ਹੈ, ਕਿ ਹਿੰਦੂ ਧਰਮ ਅਤੇ ਇਸਲਾਮ ਦਾ ਇਸ ਫ਼ਲਸਫ਼ੇ ਨਾਲ ਕੀ ਰਿਸ਼ਤਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦੂ ਧਰਮ ਅਤੇ ਇਸਲਾਮ ਦੀਆਂ ਰਹੁ-ਰੀਤਾਂ (ਜਿਨ•ਾਂ ਨੂੰ ਠੁੱਲ•ੀ ਭਾਸ਼ਾ ਵਿਚ ਕਰਮਕਾਂਡ ਕਿਹਾ ਜਾਂਦਾ ਹੈ।) ਸਿੱਖ ਧਰਮ ਨਾਲੋਂ ਵੱਖਰੀਆਂ ਹਨ। ਪਰ ਫ਼ਲਸਫ਼ੇ ਦੇ ਜਾਣਕਾਰ ਇਹ ਦੱਸਦੇ ਹਨ, ਕਿ ਸਿੱਖ ਫ਼ਲਸਫ਼ਾ ਹਿੰਦੂ ਫ਼ਲਸਫ਼ੇ ਅਤੇ ਇਸਲਾਮੀ ਫ਼ਲਸਫ਼ੇ ਨੂੰ ਆਪਣੇ ਵਿਚ ਸਮੇਟ ਲੈਂਦਾ ਹੈ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ, ''ਜੋ ਵੀ ਉਚੇਰਾ ਤੇ ਉੱਤਮ ਹੈ, ਉਹ ਸਿੱਖੀ ਦੀ ਆਤਮਾ ਵਿਚ ਪ੍ਰਤੀਬਿੰਬਤ ਹੁੰਦਾ ਹੈ। ਇਸ ਸੰਬੰਧ ਵਿਚ ਇਹ ਵੀ ਕਿਹਾ ਜਾ ਸਕਦਾ ਹੈ, ਕਿ ਨਾ ਕੇਵਲ ਹਿੰਦੂ ਸੰਸਕ੍ਰਿਤੀ ਹੀ, ਸਗੋਂ ਸੰਸਾਰ ਦੇ ਹੋਰਨਾਂ ਸਮਾਜਾਂ ਦੇ ਉੱਚੇ ਆਦਰਸ਼ਾਂ ਦੀ ਝਲਕ ਵੀ, ਸਿੱਖ ਮਤਿ ਵਿਚ ਵੇਖੀ ਜਾ ਸਕਦੀ ਹੈ।''....''ਮੁਲ ਰੂਪ ਵਿਚ ਸਿੱਖ ਫ਼ਲਸਫ਼ਾ ਦੈਵੀ ਮਨੁੱਖਤਾ ਦੀ ਉਹ ਸੰਸਕ੍ਰਿਤੀ ਹੈ, ਜਿਸ ਦਾ ਪ੍ਰਮੁੱਖ ਨੇਮ ਏਕਤਾ ਉੱਤੇ ਆਧਾਰਿਤ ਹੈ।''
ਸਿੱਖ ਚਿੰਤਕ ਸ੍ਰ. ਗੁਰਤੇਜ ਸਿੰਘ ਹੁਰਾਂ ਨੇ ਆਪਣੀ ਇਕ ਲਿਖਤ 'ਗੁਰੂ ਨਾਨਕ ਦੀ ਆਧੁਨਿਕਤਾ ਨੂੰ ਦੇਣ' ਵਿਚ ਹੇਠ ਲਿਖੀ ਜਾਣਕਾਰੀ ਦਿੱਤੀ ਹੈ, ''ਅਲ ਕਾਇਦਾ ਦੇ ਜੇਹਾਦ ਦੇ ਸੰਦਰਭ ਵਿੱਚ, ਸੰਸਾਰ ਭਰ ਦੇ ਮੁਸਲਮਾਨਾਂ ਨੂੰ ਅਸਲ ਇਸਲਾਮ ਸਬੰਧੀ ਵਾਕਫ਼ੀਅਤ ਦੇਣ ਲਈ, ਕੈਨੇਡਾ ਵਿੱਚ ਇੱਕ ਕਿਤਾਬ ਛਪੀ ਹੈ (Tarek Fateh, Chasing a Mirage, John Wiley & Sons, Canada)। ਭੂਮਿਕਾ ਵਿੱਚ ਲੇਖਕ ਆਖਦਾ ਹੈ,'ਮੁਸਲਮਾਨਾਂ ਨੂੰ ਇਸਲਾਮ ਦੇ ਅਸਲ ਰੂਪ ਵੱਲ ਪਰਤਣਾ ਚਾਹੀਦਾ ਹੈ, ਜਿਸ ਦੀ ਵਿਆਖਿਆ ਗੁਰੂ ਨਾਨਕ ਨੇ ਆਪਣੇ ਪਵਿੱਤਰ ਕਲਾਮ ਵਿੱਚ ਕੀਤੀ ਹੈ'';
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ£”
ਇਹ ਜਾਣਕਾਰੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਇਸਲਾਮ ਦਾ ਕੋਈ ਵਿਦਵਾਨ, ਜੇ ਇਸਲਾਮ ਦੇ ਅਸਲ ਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਦਾ ਹੈ, ਤਾਂ ਇਹ ਤੱਥ ਉਪਰੋਕਤ ਧਾਰਨਾ ਦੀ ਪੁਸ਼ਟੀ ਹੀ ਕਰ ਰਿਹਾ ਹੈ, ਕਿ ਇਸਲਾਮ ਵਰਗੇ ਮਹਾਨ ਇਨਕਲਾਬੀ ਧਰਮ ਦੇ ਤੱਤ ਵੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ।
ਅਸਲ ਵਿਚ ਪੰਜਾਬੀ ਕੌਮ ਦੀ ਬਦਕਿਸਮਤੀ ਇਹ ਹੈ, ਕਿ ਤਿੰਨਾਂ ਧਰਮਾਂ ਦੇ ਫ਼ਲਸਫ਼ਿਆਂ ਦੀ ਇਸ ਸਾਂਝ ਨੂੰ ਗੌਲਿਆ ਹੀ ਨਹੀਂ ਗਿਆ। ਕਰਮਕਾਂਡ ਜਾਂ ਸਰੂਪ ਨੂੰ ਲੈ ਕੇ ਪਾਈਆਂ ਵੰਡੀਆਂ ਹੀ ਹੁਣ ਤੱਕ ਭਾਰੂ ਰਹੀਆਂ ਹਨ। ਸਮੁੱਚੀ ਪੰਜਾਬੀ ਕੌਮ ਨੇ ਇਸ ਫ਼ਲਸਫ਼ੇ ਦੀ ਤਾਕਤ ਨੂੰ ਨਹੀਂ ਪਛਾਣਿਆ। ਲੋੜ ਇਸ ਫ਼ਲਸਫ਼ੇ ਦੀ ਤਾਕਤ ਅਤੇ ਤਿੰਨਾਂ ਧਰਮਾਂ ਦੀ ਸਾਂਝ ਨੂੰ ਪਛਾਣਨ ਦੀ ਹੈ।
ਮਾਂ ਬੋਲੀ ਕਿਸੇ ਵੀ ਮਨੁੱਖੀ ਸਮਾਜ ਦੀ ਤਾਕਤ ਹੁੰਦੀ ਹੈ। ਬੋਲੀ ਓਨੀ ਹੀ ਪੁਰਾਣੀ, ਜਿੰਨੀ ਮਨੁੱਖੀ ਚੇਤਨਾ। ਬੋਲੀ ਅਸਲੀ ਮਨੁੱਖੀ ਚੇਤਨਾ ਦਾ ਪ੍ਰਗਟ ਰੂਪ ਹੈ, ਜਿਸ ਦੀ ਦੂਜਿਆਂ ਮਨੁੱਖਾਂ ਵਾਸਤੇ ਸਿਰਫ ਇਸੇ ਲਈ ਹੋਂਦ ਹੈ, ਕਿਉਂਕਿ ਇਸ ਦੀ ਮੇਰੇ ਲਈ ਹੋਂਦ ਹੈ। ਬੋਲੀ ਚੇਤਨਾ ਵਾਂਗ, ਦੂਜਿਆਂ ਮਨੁੱਖਾਂ ਨਾਲ ਮੇਲ-ਜੋਲ ਦੀ, ਲੋੜ 'ਚੋਂ ਹੀ ਪੈਦਾ ਹੁੰਦੀ ਹੈ। ਬੋਲੀ ਤੇ ਸਭਿਆਚਾਰ ਇਕ-ਦੂਜੇ ਤੋਂ ਟੁੱਟ ਕੇ ਵਿਕਾਸ ਨਹੀਂ ਕਰ ਸਕਦੇ। ਮਾਂ ਬੋਲੀ ਤੋਂ ਮੁਨਕਿਰ ਹੋਣਾ, ਆਪਣੀ ਤਾਕਤ ਨੂੰ ਤਿਲਾਂਜਲੀ ਦੇਣਾ ਹੈ। ਹਜ਼ਾਰਾਂ ਸਾਲਾਂ ਦੇ ਹੋਏ ਮਨੁੱਖੀ ਵਿਕਾਸ ਦੀ, ਅਰਜਿਤ ਕੀਤੀ ਅਨੁਭਵੀ ਸਿਆਣਪ ਨੂੰ, ਸ਼ਬਦਾਂ ਰਾਹੀਂ, ਮਾਂ ਬੋਲੀ ਹੀ ਆਪਣੇ ਅੰਦਰ ਸਮੇਟਦੀ ਹੈ। ਇਸ ਲਈ ਆਪਣੀ ਮਾਂ ਬੋਲੀ ਨੂੰ ਤਿਆਗਣਾ, ਹਜ਼ਾਰਾਂ ਸਾਲਾਂ ਦੇ ਹੋਏ ਇਤਿਹਾਸਕ ਵਿਕਾਸ ਨੂੰ ਨਕਾਰਨਾ ਹੈ। ਇਹੋ ਜਿਹੀ ਮੂਰਖਤਾ ਮਾਨਸਿਕ ਤੌਰ 'ਤੇ ਗੁਲਾਮ ਲੋਕ ਹੀ ਕਰ ਸਕਦੇ ਹਨ। ਅਮੀਰ ਅਤੇ ਮੱਧ ਵਰਗੀ ਸਿੱਖਾਂ ਸਮੇਤ, ਪੰਜਾਬ ਦੇ ਲੋਕ ਅੱਜ ਇਹੀ ਮੂਰਖਤਾ ਕਰ ਰਹੇ ਹਨ। ਮਾਨਸਿਕ ਗੁਲਾਮੀ ਵਿਚ ਰੀਂਗ ਰਹੇ ਮਨੁੱਖ, ਆਪਣੀ ਮੁਕਤੀ ਅਤੇ ਕੌਮੀ ਆਜ਼ਾਦੀ ਦੇ ਸੁਪਨੇ ਲੈਣੇ ਵੀ ਬੰਦ ਕਰ ਦੇਂਦੇ ਹਨ, ਆਜ਼ਾਦੀ ਤੇ ਮੁਕਤੀ ਲਈ ਲੜਨਾ, ਤਾਂ ਕਿਤੇ ਦੂਰ ਦੀ ਗੱਲ ਹੈ।
ਇੱਥੇ ਸੁਆਲ ਪੈਦਾ ਹੁੰਦਾ ਹੈ, ਕਿ ਪੰਜਾਬੀ ਕੌਮ ਏਨੀ ਮੂਰਖ ਕਿਵੇਂ ਬਣ ਗਈ, ਕਿ ਉਹ ਆਪਣੀ ਹੀ ਮਹਾਨ ਪ੍ਰਾਪਤੀ, 'ਸਿੱਖ ਫ਼ਲਸਫ਼ੇ' ਅਤੇ ਮਾਂ ਬੋਲੀ ਪੰਜਾਬੀ ਨੂੰ ਧੱਕੇ ਮਾਰ ਰਹੀ ਹੈ? ਇਸ ਸੁਆਲ ਦਾ ਜੁਆਬ, ਇਕ ਵਿਸਥਾਰੀ ਲਿਖਤ ਦੀ ਮੰਗ ਕਰਦਾ ਹੈ। ਪਰ ਸੰਖੇਪ ਵਿਚ ਗੱਲ ਬੜੀ ਸਪੱਸ਼ਟ ਹੈ, ਕਿ 1947 ਵਿਚ ਅੰਗਰੇਜ਼ ਸਾਮਰਾਜੀਏ, ਜਿਨ•ਾਂ ਲੋਕਾਂ ਦੇ ਹੱਥ ਰਾਜਨੀਤਿਕ ਤਾਕਤ ਸੌਂਪ ਕੇ ਗਏ ਸਨ, ਬ੍ਰਾਹਮਣਵਾਦੀ ਭਰਮਜਾਲ (ਜਿਸ ਨੂੰ ਉਹ ਫ਼ਿਲਾਸਫ਼ੀ ਦਾ ਨਾਂ ਦੇਂਦੇ ਹਨ), ਉਨ•ਾਂ ਦੀ ਸੋਚ ਉੱਤੇ ਹਾਵੀ ਸੀ ਅਤੇ ਸਾਮਰਾਜੀ ਜੀਵਨ ਜਾਚ ਦੀ ਚਕਾਚੌਂਧ ਦੇ ਉਹ ਸ਼ੈਦਾਈ ਸਨ। ਪੱਛਮੀ (ਪੂੰਜੀਵਾਦੀ ਸਾਮਰਾਜੀ) ਸਭਿਅਤਾ ਦੀ ਮਹਾਨਤਾ, ਉਨ•ਾਂ ਦੇ ਦਿਮਾਗਾਂ ਉੱਤੇ ਛਾਈ ਹੋਈ ਸੀ। ਪੱਛਮੀ ਫ਼ਲਸਫ਼ੇ ਅਤੇ ਸਭਿਆਚਾਰ ਦੇ ਉਹ ਪੈਰੋਕਾਰ ਸਨ। ਪੱਛਮ ਦੇ ਸਾਮਰਾਜੀ ਮੁਲਕਾਂ ਵਿਚ ਸਿਰਜੇ ਜਾ ਰਹੇ ਅਤਿ ਦੇ ਭੋਗੀ 'ਸਵਰਗ' ਨੂੰ, ਉਹ ਆਪਣੇ ਦੇਸ ਵਿਚ ਉਸਾਰਨ ਦੇ ਸੁਪਨੇ ਲੈ ਰਹੇ ਸਨ। ਅੰਗਰੇਜ਼ ਸਾਮਰਾਜੀਆਂ ਵੱਲੋਂ, ਇਸ ਦੇਸ ਅੰਦਰ ਆਪਣਾ ਜਾਬਰ ਅਤੇ ਲੁਟੇਰਾ ਰਾਜ-ਪ੍ਰਬੰਧ ਕਾਇਮ ਰੱਖਣ ਲਈ, ਬਣਾਏ ਗਏ ਹਕੂਮਤੀ ਤਾਣੇ-ਬਾਣੇ ਨੂੰ, ਨਾ ਸਿਰਫ ਉਨ•ਾਂ ਨੇ ਉਵੇਂ ਹੀ ਕਾਇਮ ਰੱਖਿਆ, ਸਗੋਂ ਇਸ ਨੂੰ ਹੋਰ ਵੀ ਪੱਛਮੀ ਸਾਮਰਾਜੀ ਪੁੱਠ ਦਿੱਤੀ। ਆਪਣੇ ਗਰੀਬ ਅਤੇ ਭੋਲੇ-ਭਾਲੇ ਦੇਸੀ ਲੋਕਾਂ ਨਾਲ, ਸਿਰੇ ਦੀ ਨਫਰਤ ਪਾਲਦੀ, ਕੁਰੱਪਟ, ਧੱਕੜ, ਹਉਮੈ ਦੀ ਮਰੀਜ, ਪੱਛਮੀ ਜੀਵਨ ਜਾਚ ਦੀ ਸ਼ਰਧਾਲੂ (ਸਿਵਲ, ਫੌਜੀ ਅਤੇ ਪੁਲਿਸ) ਅਫਸਰਸ਼ਾਹੀ, ਜਿਨ•ਾਂ ਦੀ ਰੀੜ• ਦੀ ਹੱਡੀ ਹੈ। ਜਿਨ•ਾਂ ਨੇ ਧਰਮ ਨਿਰਪੱਖਤਾ ਦੇ ਨਾਂ ਹੇਠ ਬ੍ਰਾਹਮਣਵਾਦ ਅਤੇ 'ਸਮਾਜਵਾਦ' ਦੇ ਨਾਂ ਹੇਠ, ਸਾਮਰਾਜੀ ਅਰਥਚਾਰੇ ਨੂੰ ਹਿੰਦੁਸਤਾਨ ਦੇ ਲੋਕਾਂ ਉੱਤੇ ਠੋਸਿਆ। ਹਿੰਦੁਸਤਾਨ ਦੇ ਬਹੁਕੌਮੀ ਅਤੇ ਬਹੁਧਰਮੀ ਤਾਣੇ-ਬਾਣੇ ਨੂੰ, ਬ੍ਰਾਹਮਣਵਾਦੀ ਫ਼ਲਸਫ਼ੇ ਦੀ ਹਿੰਦੁਤਵੀ ਵਿਆਖਿਆ ਅਤੇ ਸਾਮਰਾਜੀ ਆਰਥਿਕਤਾ ਦੇ ਸ਼ਿਕੰਜੇ ਨਾਲ, ਇਕਜੁੱਟ ਰੱਖਣ ਦੀ ਨੀਤੀ ਲਾਗੂ ਕੀਤੀ। ਇਸੇ ਕਰਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ, ਹਿੰਦੁਸਤਾਨ ਦੇ ਲੋਕਾਂ ਦੇ ਦੋ ਦੁਸ਼ਮਣ ਹਨ : ਬ੍ਰਾਹਮਣਵਾਦ ਅਤੇ ਪੂੰਜੀਵਾਦ (ਜਿਹੜਾ ਅੱਜ ਸਾਮਰਾਜੀ ਪੜਾਅ 'ਤੇ ਹੈ)।
ਸਾਮਰਾਜੀ ਸਭਿਆਚਾਰ ਅਤੇ ਸਾਮਰਾਜੀ ਆਰਥਿਕਤਾ ਦੇ ਪਲੇਚੇ ਵਿਚ ਫਸੇ, ਉਹ ਆਪਣੇ ਤੋਂ ਤਕੜੇ ਸਾਮਰਾਜੀ ਦੇਸਾਂ ਦੀ ਗੁਲਾਮੀ ਕਬੂਲਣ ਅਤੇ ਦੇਸ ਅੰਦਰਲੀਆਂ ਅੱਡ-ਅੱਡ ਕੌਮਾਂ-ਸਭਿਆਚਾਰਾਂ ਤੇ ਆਪਣੇ ਤੋਂ ਮਾੜੇ ਗੁਆਂਢੀ ਮੁਲਕਾਂ 'ਤੇ, ਗਲਬਾ ਪਾਉਣ ਦੀਆਂ ਨੀਤੀਆਂ ਲਾਗੂ ਕਰਨ ਦੇ, ਉਹ ਪਾਬੰਦ ਸਨ। ਇਸੇ ਕਰਕੇ ਉਹ ਲਗਾਤਾਰ ਦੇਸ ਦਾ ਫੌਜੀਕਰਨ ਕਰਦੇ ਗਏ ਅਤੇ ਇਸ ਫੌਜੀਕਰਨ ਦਾ ਬੋਝ ਆਪਣੇ ਲੋਕਾਂ 'ਤੇ ਪਾਉਣ ਲਈ, ਦੇਸ ਨੂੰ 'ਜਮਹੂਰੀਅਤ' ਦੇ ਨਾਂ ਹੇਠ ਤਾਨਾਸ਼ਾਹੀ ਜਕੜ ਵਿਚ ਕੱਸਦੇ ਹੋਏ, ਇਸ ਦਾ ਪੁਲਸੀਕਰਨ ਕਰਦੇ ਗਏ। ਇਸ ਯਥਾਰਥ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ, ਕਿ ਦੁਨੀਆ ਭਰ ਵਿਚ ਸਭ ਤੋਂ ਵੱਧ ਗਰੀਬ ਅਬਾਦੀ ਵਾਲਾ ਮੁਲਕ, ਦੁਨੀਆ ਭਰ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਇਸ ਲਈ ਜਦੋਂ ਹੀ ਕੋਈ ਕੌਮੀਅਤ ਜਾਂ ਕੌਮੀ-ਸੂਬਾ ਆਪਣੇ ਕੌਮੀ ਮਸਲਿਆਂ ਨੂੰ ਲੈ ਕੇ, ਵੱਧ ਅਧਿਕਾਰਾਂ ਦੀ ਮੰਗ ਕਰਦਾ, ਉਦੋਂ ਹੀ ਕੇਂਦਰੀ ਹਾਕਮ ਹਿੰਦੂਤਵੀ ਡੰਡਾ ਲੈ ਕੇ, ਉਸ ਦੇ ਮਗਰ ਪੈ ਜਾਂਦੇ ਅਤੇ ਦੇਸ ਨੂੰ ਇਕਜੁੱਟ ਰੱਖਣ ਦੇ ਨਾਂ ਹੇਠ, ਬ੍ਰਾਹਮਣਵਾਦੀ ਭਰਮਜਾਲ ਵਿਚ ਫਸੇ ਹੋਏ ਦਲਿਤਾਂ ਅਤੇ ਗਰੀਬ ਹਿੰਦੂਆਂ ਸਮੇਤ, ਬਹੁਗਿਣਤੀ ਮੱਧ ਵਰਗੀ ਹਿੰਦੂਆਂ ਨੂੰ ਰਾਜਨੀਤਿਕ ਤੌਰ 'ਤੇ, ਆਪਣੇ ਮਗਰ ਲਾਮਬੰਦ ਕਰਨ ਦਾ ਕਾਰਜ ਮਿਥ ਲੈਂਦੇ। ਇਨ•ਾਂ ਨੀਤੀਆਂ ਨੇ, ਜਿੱਥੇ ਸਮੁੱਚੇ ਦੇਸ ਦੇ ਹਿੰਦੂਆਂ ਨੂੰ ਗੁੰਮਰਾਹ ਕੀਤਾ, ਦਲਿਤਾਂ ਨੂੰ ਜਾਤਪਾਤ ਦੇ ਸ਼ਿਕੰਜੇ ਵਿਚ ਕੱਸੀ ਰੱਖਿਆ, ਧਾਰਮਿਕ ਘੱਟ ਗਿਣਤੀਆਂ ਨੂੰ ਜਬਰ ਅਤੇ ਜਲਾਲਤ ਦਾ ਸ਼ਿਕਾਰ ਬਣਾਇਆ, ਉੱਥੇ ਅੱਡ-ਅੱਡ ਸੂਬਿਆਂ ਦੇ ਕੌਮੀ ਭਾਈਚਾਰਿਆਂ ਨੂੰ, ਧਰਮਾਂ ਅਤੇ ਜਾਤਾਂ ਦੇ ਆਧਾਰ 'ਤੇ ਪਾੜਨ ਅਤੇ ਆਮ ਲੋਕਾਂ ਦੇ ਮਨਾਂ ਵਿਚ, ਇਕ-ਦੂਜੇ ਪ੍ਰਤੀ ਨਫਰਤ ਭਰਨ ਦਾ ਕੰਮ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਦਾ ਦੁਖਦਾਈ ਪਹਿਲੂ ਇਹ ਹੈ, ਕਿ ਸਮੁੱਚੇ ਦੇਸ ਦੀ 'ਕਮਿਊਨਿਸਟ' ਲਹਿਰ, ਇਨ•ਾਂ ਕੇਂਦਰੀ ਹਾਕਮਾਂ ਦੇ ਪੈਰ 'ਚ ਪੈਰ ਰੱਖ ਕੇ ਚੱਲਦੀ ਆ ਰਹੀ ਹੈ ਅਤੇ ਨਾ ਸਿਰਫ ਇਹ ਲੋਕਾਂ ਦੇ ਇਨਕਲਾਬੀ ਸੰਘਰਸ਼ਾਂ ਨੂੰ ਕੁਚਲਣ ਲਈ, ਉਨ•ਾਂ ਦਾ ਸਿਧਾਂਤਕ ਹਥਿਆਰ ਬਣੀ ਹੋਈ ਹੈ, ਧਾਰਮਿਕ ਘੱਟ ਗਿਣਤੀਆਂ ਉੱਤੇ ਹੋ ਰਹੇ ਜਬਰ ਨਾਲ ਸਹਿਮਤੀ ਪ੍ਰਗਟਾਉਂਦੀ ਆ ਰਹੀ ਹੈ, ਸਗੋਂ ਇਸ ਨੇ ਸਾਰੀ ਟਰੇਡ ਯੂਨੀਅਨ ਲਹਿਰ ਨੂੰ, ਵੱਧ ਤੋਂ ਵੱਧ ਤਨਖਾਹਾਂ ਮੰਗਣ ਦੀ ਦੌੜ ਵਿਚ ਸ਼ਾਮਿਲ ਕਰਕੇ, ਅਤੇ ਸਮੁੱਚੀ ਕਮਿਊਨਿਸਟ ਲਹਿਰ ਨੂੰ ਇਨ•ਾਂ ਟਰੇਡ ਯੂਨੀਅਨਾਂ ਉੱਤੇ ਆਧਾਰਿਤ ਕਰਕੇ, ਸਮੁੱਚੀ ਕਮਿਊਨਿਸਟ ਲਹਿਰ ਨੂੰ ਹੀ, ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਖਾਜਾ ਬਣਨ ਲਈ ਤਿਆਰ ਕਰ ਦਿੱਤਾ ਹੈ।

No comments:
Post a Comment