Tuesday 24 April 2012

What if Heer Ranjha were on Facebook

Exactly… what if Heer Ranjha were on Facebook and it all happened here in the world of Social Networking? What role would Facebook have played in the legendary story of Heer and Ranjha? We have tried to envision the story in detail and how it would have unfolded with the help of Facebook. In a way its education, maybe a way for the contemporary generation to connect with the forlorn stories of eternal love. If this becomes a success, we will try to come up with more such stories.

Friday 20 April 2012

ਭਾਣਾ

             ਮਨੁੱਖ ਦੀ ਸੋਚ ਸਵਾਰਥੀ ਹੈ ਆਪਣੇ ਆਪ ਨੂੰ ਦੂਜਿਆ ਨਾਲੋ ਉੱਚਾ ਦੇਖਣ ਦੀ ਭਾਵਨਾ ਨੇ ਇਸ ਨੂੰ ਪਰਵਾਰ ਦੇ ਮੁਖੀ ਤੋਂ ਸੰਸਾਰ ਦਾ ਮੁਖੀ ਬਣਨ ਦੀ ਲੋਚਾ ਤੱਕ ਲੈ ਆਂਦਾ । ਸੰਸਾਰਕ ਸੁਖ ਭੋਗਣ ਲਈ ਮੁਖੀ ਲੋਕਾਂ ਨੇ ਆਮ ਲੋਕਾਂ ਨੂੰ ਖੋਹ ਖੁਹਾਈ ਕਰ ਨਿਮਾਣੇ ਨਿਤਾਣੇ ਬਣਾ ਛੱਡਿਆ । ਕੁਛ ਤਾਂ ਲੋਕ ਪਹਿਲਾਂ ਹੀ ਕੁਦਰਤ ਦੇ ਨਾ ਸਮਝ ਅਉਣ ਵਾਲੇ ਵਰਤਾਰਿਆਂ ਤੋਂ ਡਰਦਾ ਸੀ ਉੱਪਰੋ ਡਾਢੇ ਲੋਕਾਂ ਹੋਰ ਡਰਾ ਕੇ ਇਹ ਗੱਲ ਜਚਾ ਦਿੱਤੀ ਕਿ ਕਿਸੇ ਅਦਿੱਖ ਸ਼ਕਤੀ ਨੇ ਸਾਨੂੰ ਹੁਕਮ ਕਰਨ ਲਈ ਅਤੇ ਤੁਹਾਨੂੰ ਹੁਕਮ ਮੰਨਣ ਲਈ ਹੀ ਪੈਦਾ ਕੀਤਾ ਹੈ
              ਸਮਾਜਿਕ ਵਰਤਾਰੇ ਵਿੱਚ ਕਾਣੀ ਵੰਡ ਦੇਖਦਿਆਂ , ਕਿ ਕਿਵੇਂ ਵਰਨ ਵੰਡ ,ਅਤੇ ਤਕੜਿਆਂ ਦੇ ਆਪਣੇ ਹੱਕ ਵਿੱਚ ਸਾਜੇ ਕਨੂੰਨ ਦੀ ਆੜ ਵਿੱਚ ਮਾੜੇ ਨਾਲ਼ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ , ਕੁਝ ਜਾਗੇ ਹੋਏ ਲੋਕਾਂ ਨੇ ਪਿਸ ਰਹੀ ਲੋਕਾਈ ਨੂੰ ਜਗਾਉਣ ਲਈ ਅਵਾਜ ਉਠਾਈ ਤੇ ਇੱਕ ਅਜਿਹਾ ਸਮਾਜ ਸਿਰਜਣ ਦਾ ਯਤਨ ਕੀਤਾ । ਸ਼ਰਧਾ ਵੱਸ ਨਵੇਂ ਸਮਾਜ ਸਿਰਜਕ ਇਨਕਲਾਬੀ ਜੋਧਿਆਂ ਨੂੰ ਲੋਕਾਂ ਨੇ ਰੱਬ ਦੀ ਥਾਂ ਟਿਕਾ ਦਿੱਤਾ (ਭਾਵੇਂ ਕਿ ਉਹ ਵਿਅਕਤੀ ਆਪਣੀਆਂ ਲਿਖਤਾਂ ਵਿੱਚ ਆਪਣੇ ਆਪ ਦੇ ਰੱਬ ਨਾ ਹੋਣ ਦੀਆਂ ਦੁਹਾਈਆਂ ਪਉਂਦੇ ਰਹੇ) ਉਹਨਾਂ ਦੀ ਸੋਚ ਨੂੰ ਨਵਾਂ ‘ਧਰਮ’ ਬਣਾ ਦਿੱਤਾ । ਨਵਾਂ ਸੋਚ ਹੁਲਾਰਾ ਦੇ ਆਪਣੀ ਉਮਰ ਭੋਗ ਰਹਿਬਰ ਲੋਕ ਤਾਂ ਚਲੇ ਗਏ ਪਰ ਸਮਾ ਬੀਤਣ ਨਾਲ ਉਹਨਾਂ ਦਾ ਸਿਧਾਂਤ ਫਿਰ ਲੋਟੂ ਟੋਲੇ ਦੇ ਹੱਥ ਆ ਗਿਆ । ਲੋਟੂ ਟੋਲੇ ਨੇ ਹੱਕ ਸੱਚ ਦੇ ਸਿਧਾਂਤ ਨੂੰ ਫਿਰ ਆਪਣੇ ਬਣਾਏ ਅਰਥ ਦੇ ਕੇ ਆਮ ਲੋਕਾਂ ਨੂੰ ਫਿਰ ਧਾਰਮਿਕ ਪਖੰਡਾਂ ਦੇ ਸੰਗਲਾਂ ਵਿੱਚ ਜਕੜ ਲਿਆ ।
                ਫਿਰ ਅਸਲ ਵਿੱਚ ਰੱਬ ਦੇ ਹੁਕਮ ਦਾ ਸੰਕਲਪ ਜੋ ਧਾਰਮਿਕ ਲੋਕਾਂ ਵੱਲੋਂ ਦਿੱਤਾ ਗਿਆ ਕੀ ਹੈ ? ਇਸ ਗੱਲ ਨੂੰ ਸਮਝਣ ਲਈ ਦੁਨਿਆਵੀ ਉਦਾਹਰਣ ਦਾ ਆਸਰਾ ਲਈਏ । ਹਰ ਦੇਸ ਵਿੱਚ ਸੜਕੀ ਆਵਾਜਾਈ ਨੂੰ ਚਲਾਉਣ ਦੇ ਕੁਝ ਖਾਸ ਨਿਯਮ ਹਨ । ਕੈਨੇਡਾ ਦੀ ਗੱਲ ਕਰੀਏ ਤਾਂ ਸੱਜੇ ਪਾਸੇ ਚੱਲਣਾ , ਸਟਾਪ ਸਾਈਨ ਤੇ ਰੁਕ ਕੇ ਚੱਲਣਾ , ਸਪੀਡ ਦੀ ਪਾਬੰਦੀ ਦਾ ਧਿਆਨ ਰੱਖਣਾ ਮੁੱਖ ਗੱਲਾਂ ਹਨ ਤੇ ਇਸ ਸਾਰੇ ਸਿਸਟਮ ਨੂੰ ਇੱਕ ਅਥਾਰਟੀ ਕਾਬੂ ਕਰ ਰਹੀ ਹੈ ਪੂਰੇ ਸ਼ਹਿਰ ਵਿੱਚ ਟਰੈਫਿਕ ਲਾਈਟ ਸਿਸਟਮ ਹੈ , ਕੈਮਰੇ ਲੱਗੇ ਹਨ ਕਿਤੇ ਪੁਲੀਸ ਵੱਲੋਂ ਆਪ ਲੁਕਵੇਂ ਥਾਂ ਖੜ ਕੇ ਅਉਣ ਜਾਣ ਵਾਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ । ਅਸੀ ਇਸ ਪ੍ਰਬੰਧ ਬਾਰੇ ਕਹਿ ਸਕਦੇ ਹਾਂ ਕੇ ਇਸ ਸ਼ਹਿਰ ਦਾ ਸਾਰਾ ਟਰੈਫਿਕ ਉਸ ਟਰੈਫਿਕ ਕੰਟਰੋਲ ਸਿਸਟਮ ਦੇ ਹੁਕਮ ਵਿੱਚ ਚਲਦਾ ਹੈ ,ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਗੱਡੀ ਅਉਣ ਵਾਲੇ ਟਰੈਫਿਕ ਵਾਲੇ ਪਾਸਿਓ ਕੱਢਣ ਦੀ ਕੋਸ਼ਿਸ਼ ਕਰੀਏ , ਰੈੱਡ ਲਾਈਟ ਤੇ ਸੜਕ ਕਰਾਸ ਕਰਕੇ ਕਹੀਏ “ਕੋਈ ਗੱਲ ਨਹੀਂ ਜੀ ਇਹ ਸਭ ਕੁਝ ਟ੍ਰੈਫਿਕ ਕੰਟਰੋਲ ਦੇ ਹੁਕਮ ਵਿੱਚ ਚਲਦਾ ਹੈ ਮੇਰੀ ਕੋਈ ਗਲਤੀ ਨਹੀਂ” । ਜੇ ਕੋਈ ਇਸ ਦੀ ਉਲੰਘਣਾ ਕਰਨ ਦਾ ਯਤਨ ਕਰਦਾ ਹੈ ਤਾਂ ਨਤੀਜੇ ਛੋਟੇ ਵੱਡੇ ਐਕਸੀਡੈਂਟਸ ਦੇ ਰੂਪ ਵਿੱਚ ਸਾਹਮਣੇ ਅਉਂਦੇ ਹਨ । ਭੁੱਲ ਭੁਲੇਖੇ ਜਾਂ ਜਾਣ ਬੁੱਝ ਕੇ ਗਲਤੀ ਕਰਨ ਵਾਲਾ ਆਪਣੀ ਤੇ ਸੜਕ ਤੇ ਜਾਣ ਵਾਲੇ ਹੋਰ ਨਿਰਦੋਸ਼ ਲੋਕਾਂ ਦੀ ਜਾਨ ਖਤਰੇ ਵਿੱਚ ਪਉਣ ਦਾ ਦੋਸ਼ੀ ਬਣਦਾ ਹੈ ਜਾਂ ਆਵਾਜਾਈ ਪ੍ਰਬੰਧ ਹੁਕਮ ਅਦੂਲੀ ਕਰਨ ਦਾ ਮਤਲਬ ਆਪਣਾ ਲਾਈਸੈਂਸ ਕੈਂਸਲ ਕਰਵਾਉਣਾ , ਭਾਰੀ ਨਕਦ ਰਕਮ ਜ਼ੁਰਮਾਨੇ ਦੇ ਰੂਪ ਵਿੱਚ ਦੇਣਾ ਹੈ ।
               ਬਿੱਲਕੁੱਲ ਇਸੇ ਤਰ੍ਹਾਂ ਰਾਜਿਆ ਨੇ ਆਪਣੀ ਪਰਜਾ ਨੂੰ ਚਲਾਉਣ ਲਈ ਕੁਝ ਰਾਜ ਪ੍ਰਬੰਧ ਦੇ ਨਿਯਮ ਬਣਾ ਦਿੱਤੇ ਜਿਸ ਦਾ ਮਤਲਬ ਸੀ ਕਿ ਮੇਰੇ ਰਾਜ ਵਿੱਚ ਰਹਿਣਾ ਹੈ ਤਾਂ ਆਹ ਕੁਝ ਕਰਨਾ ਪਵੇਗਾ ਭਾਵ ਮੇਰੇ ਹੁਕਮ ਬਿਨ ਕੁਝ ਨਹੀਂ ਹੋ ਸਕਦਾ ਜੇ ਕੋਈ ਹੁਕਮ ਤੋਂ ਬਾਹਰ ਹੁੰਦਾ ਤਾਂ ਮੌਤ ਤੱਕ ਦੀ ਸਜਾ ਆਮ ਹੋ ਗਈ ਇੱਕ ਕਹਾਵਤ ਬਣ ਗਈ ਕਿ ਰਾਜੇ ਦੇ ਹੁਕਮ ਬਿਨ ਪੱਤਾ ਨਹੀ ਝੂਲ ਸਕਦਾ , ਧਾਰਮਿਕ ਲੋਕਾਂ ਨੇ ਸਮਾਜ ਨੂੰ ਸਹੀ ਸੇਧ ਦੇਣ ਲਈ ਕੁਝ ਧਾਰਮਿਕ ਅਸੂਲ ਜਿਵੇਂ ਸੱਚ ਬੋਲਣਾ , ਹੱਕ ਦੀ ਖਾਣੀ , ਆਪਣੀ ਕਮਾਈ ਵਿੱਚੋਂ ਉਹਨਾ ਲੋਕਾਂ ਦੀ ਸਹਾਇਤਾ ਕਰਨੀ ਜੋ ਕੁਦਰਤੀ ਤੌਰ ਤੇ ਕਮਾਉਣ ਦੇ ਯੋਗ ਨਹੀਂ ਜਿਆਦਾਤਰ ਇਸ ਲਈ ਲੋਕ ਦਾਨ ਕਰਨਾ ਸ਼ਬਦ ਵਰਤਦੇ ਸਨ ਸ਼ੁਰੂ ਸ਼ੁਰੂ ਵਿੱਚ ਸਭ ਠੀਕ ਚਲਦਾ ਰਿਹਾ ਪਰ ਇਹੀ ਦਾਨ ਪ੍ਰਥਾ ਵਰਗੀਆਂ ਧਾਰਨਾਵਾਂ ਪਰਵਾਰਿਕ ਸਮਾਜਿਕ ਜਿੰਮੇਵਾਰੀਆਂ ਤੋਂ ਭੱਜੇ ਸਵਾਰਥੀ ਲੋਕਾਂ ਦੇ ਧਾਰਮਿਕ ਆਗੂ ਬਣਨ ਦਾ ਕਾਰਨ ਬਣੀਆਂ ਲੋਕਾਂ ਨੂੰ ਸਵਰਗ ਨਰਕ . ਮੁਕਤੀ ਦਾ ਡਰ ਲਾਲਚ ਦੇ ਕੇ ਧਰਮ ਦੀ ਖੱਡ ਵਿੱਚ ਧਕੇਲ ਦਿੱਤਾ ਗਿਆ ਤੇ ਟਪੋਰੀ ਧਾਰਮਿਕ ਆਗੂ ਕਰਮਕਾਂਡਾਂ ਦੀ ਰੱਸੀ ਲਮਕਾ ਕੇ ਲੋਕਾਂ ਖੱਡ ‘ਚੋਂ ਕੱਢਣ ਦੇ ਲਾਰੇ ਲਾਉਣ ਲਾਗੇ । ਹੌਲੀ ਹੌਲੀ ਧਰਮ ਨੇ ਰਾਜੇ ਤੇ ਕਾਬੂ ਪਾ ਲਿਆ । ਧਰਮ ਤੇ ਰਾਜ ਦਾ ਆਗੂ ਭ੍ਰਿਸ਼ਟ ਹੋ ਗਏ । ਧਰਮ ਇਕੱਲਾ ਧਰਮ ਨਾ ਰਹਿ ਕੇ “ਰਾਜ ਧਰਮ” ਬਣ ਗਿਆ ਧਰਮ ਤੇ ਰਾਜ ਇੱਕ ਹੋ ਗਏ ਚੋਰ ਤੇ ਕੁੱਤੀ ਰਲ਼ ਗਏ । ਮੇਰੇ ਇੱਕ ਪਰਮ ਮਿੱਤਰ ਇਕਬਾਲ ਗਿੱਲ ਜੀ ਦੇ ਸ਼ਬਦਾਂ ਵਿੱਚ “ਸਿਆਸਤ, ਤੇ ਪੁਜਾਰੀ ਵਰਗ ਵਿਚ ਪੁਰਾਣੀ ਸੰਢ-ਗੰਢ ਹੈ ਤੇ ਸਿਆਸਤ ਲੋਟੂਆਂ ਦੀ ਚਾਕਰ ਹੁੰਦੀ ਹੈ
                 ਪੁਜਾਰੀ ਗਰੀਬ ਨੂੰ ਸਮਝਾਉਂਦੇ ਰਹੇ ਹਨ ਪਿਛਲੇ ਜਨਮ ਦੇ ਕੀਤੇ ਪਾਪਾਂ ਕਾਰਨ ਗਰੀਬ ਹੋ ਇਸ ਜਨਮ ਵਿਚ ਭਾਣੇ ਵਿਚ ਰਹੋ ਅਗਲੇ ਜਨਮ ਸੁਧਰ ਜਾਣਗੇ ਜਾਂ ਪ੍ਰਲੋਕ ਸੁਧਰ ਜਾਵੇਗਾ ਇਹ ਬਹੁਤ ਵੱਡੀ ਚਾਲ੍ਸਾਜ਼ੀ ਹੈ ਅਮੀਰ ਲਈ ਦਾਨ ਕਰਨ ਦਾ ਸਿਧਾਂਤ ਵੀ ਬਹੁਤ ਕਮਾਲ ਦਾ ਹੈ ਪਹਿਲਾਂ ਲੋਕਾਂ ਦਾ ਖੂਨ ਚੂਸੋ ਫਿਰ ਦਾਨ ਕਰੋ ਇਹ ਪੂਰਾ ਹਿਸਾਬ ਹੀ ਤਰਕ-ਸੰਗਤ ਨਹੀਂ, ਫਿਰ ਵੀ ਚੱਲ ਰਿਹਾ ਹੈ ਇਹ ਕਮਾਲ ਦੀ ਗੱਲ ਹੈ ” ਮੇਰੇ ਖਿਆਲ ਵਿੱਚ “ਰਾਜਧਰਮ” ਤੋਂ ਇਹੀ ਗੱਲ ਪੁੱਠੀ ਸਿੱਧੀ ਹੋ ਕੇ “ਧਰਮਰਾਜ” ਦੇ ਸੰਕਲਪ ਤੱਕ ਜਾ ਪਹੁੰਚੀ ।ਲੋਕਾਂ ਨੂੰ ਧਰਮ ਤੇ ਰਾਜ ਦੀ ਚੱਕੀ ਦੇ ਦੋ ਪੁੜਾਂ ਨੇ ਪੀਸਣਾ ਸ਼ੁਰੂ ਕਰ ਦਿੱਤਾ । ਕੋਈ ਉਹਨਾਂ ਦੇ ਜਾਲਮ ਕਨੂੰਨ ਤੋਂ ਅਜਾਦ ਹੋਣ ਲਈ ਕੋਈ ਕੰਮ ਕਰਦਾ ਲੋਕ ਕਹਿੰਦੇ ਕੇ ਧਰਮ ਰਾਜ ਭਾਵ ਧਾਰਮਿਕ ਆਗੂ ਤੇ ਰਾਜੇ ਦੇ ਹੁਕਮ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਝੂਲ ਸਕਦਾ ਤੂੰ ਇਹ ਕਿਵੇਂ ਕਰ ਸਕਦਾਂ ਹੈੰ ?
               ਗੁਰੂ ਨਾਨਕ ਸਾਹਿਬ ਜੀ ਨੇ ਇਸ ਸੋਚ ਦੀ ਗੁਲਾਮ ਲੋਕਾਈ ਨੂੰ ਜਗਾਉਣ ਲਈ ਪ੍ਰਚੱਲਤ ਸ਼ਬਦਾਂ ਨੂੰ ਨਵੇਂ ਅਰਥਾਂ ਵਿੱਚ ਲੋਕਾਂ ਦੀ ਸੋਚ ਵਿੱਚ ਪਾਇਆ ਮਸਲਨ ‘ਰੱਬ’ , ਜਿਸ ਨੂੰ ਕਿਸੇ ਖਾਸ ਆਸਣ ਤੇ ਬੈਠਾ ਮੰਨਿਆ ਜਾਂਦਾ ਸੀ ਵੱਖ ਵੱਖ ਧਰਮਾਂ ਵੱਲੋਂ ਉਸ ਦੇ ਖਾਸ ਸਰੂਪ ਮੰਨੇ ਜਾਂਦੇ ਸਨ , ਦੇ ਸਿਧਾਂਤ ਨੂੰ ਬਦਲ ਕੇ ਕਿਹਾ ਕੇ ਰੱਬ ਦਾ ਕੋਈ ਸਰੂਪ ਨਹੀਂ , ਕੋਈ ਰੰਗ ਨਹੀਂ , ਕੋਈ ਉਸਦੀ ਖਾਸ ਰਹਿਣ ਵਾਲੀ ਥਾਂ ਨਹੀਂ , ਭੁਲਿਓ ਲੋਕੋ ਇਹ ਰੱਬ ਤੁਹਾਡੇ ਵਿੱਚ ਵਸਦਾ ਹੈ ਇਹ ਸਾਰਾ ਸੰਸਾਰ ਜੋ ਦੇਖ ਰਹੇ ਹੋ ਇਸ ਨੂੰ ਰੱਬ ਸਮਝੋ ! ਰੱਬ ਦੇ ਨਾਂ ਤੇ ਤੁਹਾਨੁੰ ਜੋ ਲੋਟੂ ਟੋਲੇ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਪਛਾਣੋ ! ਜਾਲਮ ਰਾਜੇ ਤੇ ਧਾਰਮਿਕ ਆਗੂ ਤੇ ਇਹਨਾਂ ਦੇ ਹੁਕਮ ਤੇ ਜ਼ੁਲਮੀ ਕਨੂੰਨ ਬਿਨਸਨਹਾਰ ਹਨ । ਕੁਦਰਤ ਦਾ ਕਨੂੰਨ ਅਟੱਲ ਹੈ , ਨਿਰਭਉ ਹੈ, ਨਿਰਵੈਰ ਹੈ ਤੁਸੀਂ ਵੀ ਤੇ ਇਹ ਜਾਲਮ ਵੀ ਸਭ ਇੱਕ ਅਦਿਖ ਸ਼ਕਤੀ ਸੇ ਸਾਜੇ ਹਨ ਫਿਰ ਤੁਸੀਂ ਗੁਲਾਮ ਕਿਉਂ , ਇਹਨਾਂ ਜਾਲਮਾਂ ਦੀ ਪਰਵਾਹ ਕੀਤੇ ਬਿਨਾ ਹੱਕ ਸੱਚ ਦਾ ਰਾਹ ਅਪਣਾ ਕੇ , ਕਾਣੀ ਵੰਡ ਰੋਕ ਕੇ , ਖੁੰਢੀ ਕਰ ਦਿਉ ਜ਼ੁਲਮ ਦੀ ਤਲਵਾਰ ਇਕ ਹੋ ਜਾਉ ਸਭ ਕੋਈ ਛੋਟਾ ਕੋਈ ਵੱਡਾ ਨਾ ਦਿਸੇ ਬੇਗਮ ਪੁਰਾ ਬਣਾ ਦਿਉ ਇਸ ਸਮਾਜ ਨੂੰ । ਰਾਜੇ ਸ਼ੀਹ , ਮੁਕਦਮ ਕੁਤੇ ਹਨ । ਇਹ ਲੋਕ ਸ਼ਕਤੀ ਮੂਹਰੇ ਜਿਆਦਾ ਦੇਰ ਨਹੀ ਟਿਕ ਸਕਣਗੇ ਇਹ ਮਾਰਗ ਥੋੜਾ ਔਖਾ ਜਰੂਰ ਹੈ ਔਕੜਾਂ ਆ ਸਕਦੀਆਂ ਹਨ ਉਹਨਾਂ ਨੂੰ ਭਾਣਾ ਮੰਨ ਕੇ ਖਿੜੇ ਮੱਥੇ ਸਹੋ ਪਰ ਇਹ ਨਹੀਂ ਕਿ ਤੁਸੀ ਡਰ ਕੇ ਘਰਾਂ ਵਿੱਚ ਦੜ ਵੱਟ ਬੈਠੇ ਰਹੋ ਤੇ ਭਾਣਾ ਭਾਣਾ ਦੀ ਮਾਲਾ ਫੇਰਦੇ ਮਰ ਜਾਵੋਂ । ਇਹ ਮਾਰਗ ਸਿਰ ਧਰ ਤਲੀ ਗਲੀ ਮੇਰੀ ਆਉ ਦਾ ਮਾਰਗ ਹੈ । ਕੁਦਰਤ ਦੇ ਕਨੂੰਨ ਵਿੱਚ ਇਥੇ ਚੰਗਾ ਵੀ ਹੈ , ਮੰਦਾ ਵੀ ਹੈ , ਪੁੰਨੀ ਵੀ ਹੇ , ਪਾਪੀ ਵੀ ਹੈ . ਰਾਜਾ ਵੀ ਹੈ ਪਰਜਾ ਵੀ ਹੈ ਸਾਧ ਵੀ ਹੈ ਚੋਰ ਵੀ ਹੈ , ਅਮੀਰ ਵੀ ਹੈ ਗਰੀਬ ਵੀ ਹੈ । ਜਿਵੇਂ ਸਹਿਰ ਦੇ ਟ੍ਰੈਫਿਕ ਨਿਯਮ ਨੂੰ ਮੰਨਣ ਵਾਲੇ ਵੀ ਹਨ ਤੋੜਨ ਵਾਲੇ ਵੀ ਪਰ ਇਹ ਨਹੀਂ ਕਿ ਤੋੜਨ ਵਾਲੇ ਦੀ ਕਰਤੂਤ ਨੂੰ ਭਾਣਾ ਮੰਨ ਕੇ ਸਹੀ ਜਾਉ ।ਭਾਵੇਂ ਕਿ ਲੋਕਾਂ ਦੇ ਕਹੇ ਮੁਤਾਬਿਕ ਟ੍ਰੈਫਿਕ ਕੰਟਰੋਲ ਅਥਾਰਿਟੀ ਦੇ ਹੁਕਮ ਵਿੱਚ , ਉਸ ਨੂੰ ਜਿਵੇਂ ਭਉਂਦਾ ਹੈ ਇਹ ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਪਰ ਇਸ ਦੀ ਆੜ ਵਿੱਚ ਲਾਲ ਬੱਤੀ ਪਾਰ ਕਰ ਜਾਣਾ , 50 ਦੀ ਸਪੀਡ ਵਾਲੀ ਥਾਂ 100 ਤੇ ਗੱਡੀ ਭਜਾਉਣਾ , ਜਾਣ ਵਾਲੀ ਲਾਈਨ ਛੱਡ ਕੇ ਇਨਕਮਿੰਗ ਟ੍ਰੈਫਿਕ ਵਾਲੇ ਪਾਸੇ ਦੀ ਕਾਰ ਕੱਢਣ ਦੀ ਕੋਸ਼ਿਸ਼ ਕਰਨਾ ਕਨੂੰਨ ਤੋੜਨ ਦੀ ਗੱਲ ਹੈ ਕਨੂੰਨ ਨੂੰ ਚੰਗਾ ਲੱਗਣ ਵਾਲੀ ਨਹੀਂ ।
Trim it down to size with a high priority device

Thursday 19 April 2012

ਪੰਜਾਬ ਬਨਾਮ ਕੈਨੇਡਾ

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30 ਮਿੰਟ ਪਿੱਛੇ। ਅਸੀਂ ਸੜਕ ਤੇ ਖੱਬੇ ਚਲਦੇ ਹਾਂ ਤੇ ਉਹ ਸੱਜੇ। ਇੱਥੇ ਲਾਈਟਾਂ ਦੀਆਂ ਸਵਿੱਚਾ ਹੇਠਾਂ ਦੱਬਿਆਂ ਚਲਦੀਆਂ ਹਨ ਉਥੇ ਉਪਰ ਚੁੱਕਿਆਂ। ਉਹ ਤਰਲ ਪਦਾਰਥ ਪੈਟਰੋਲ ਨੂੰ ਗੈਸ ਆਖਦੇ ਹਨ ਅਤੇ ਵੱਡੀ ਕਾਰ ਨੂੰ ਟਰੱਕ। ਕੈਨੇਡਾ ਨਾਲ ਉਚਤਾਸਵੱਛਤਾ,ਚੰਗਿਆਈ ਦਾ ਭਾਵ ਜੋੜਦਿਆਂ ਉਥੋਂ ਦੇ ਘਰਾਂ ਦੀ ਸਫਾਈ,ਸੜਕਾਂ ਦੀ ਚੌੜਾਈ, ਇਮਾਰਤਾਂ ਦੀ ਉਚਾਈ, ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਕਰੜਾਈ ਆਦਿ ਦਾ ਮਹਿਮਾ ਗਾਇਨ ਕੀਤਾ ਜਾ ਸਕਦਾ ਹੈ। ਅਚੇਤੇ ਹੀ ਮੇਰੇ ਭਾਰਤ ਮਹਾਨ ਨਾਲ ਤੁਲਨਾ ਵੀ ਹੁੰਦੀ ਰਹਿੰਦੀ ਹੈ। ਬਹੁਤੇ ਕੈਨੇਡੀਅਨ ਪੰਜਾਬੀ ਤੇ ਇੱਥੋਂ ਸੈਰ ਕਰਨ ਗਏ ਪੰਜਾਬੀ ਭਾਰਤ ਦੀ ਤੁਲਨਾ ਵਿਚ ਕੈਨੇਡਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਇਹ ਕੁਝ ਕਰਨ ਦੇ ਨਾਲ ਨਾਲ ਸਾਨੂੰ ਕੁਝ ਤੱਥਾਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੈਨੇਡਾ ਦੀ ਆਬਾਦੀ 34,569,000 ਹੈ ਅਤੇ ਭਾਰਤ ਦੀ 1,210,193,422 ਲਗਭਗ 35 ਗੁਣਾ ਜਿ਼ਆਦਾ,ਇਕੱਲੇ ਪੰਜਾਬ ਦੀ ਹੀ 27,704,236 ਹੈ। ਕੈਨੇਡਾ ਦਾ ਖੇਤਰਫਲ 9,984,670 ਵਰਗ ਕਿਲੋਮੀਟਰ ਹੈ ਅਤੇ ਇਹ 3,287,240 ਵਰਗ ਕਿਲੋਮੀਟਰ ਭਾਰਤ ਨਾਲੋਂ 3ਗੁਣਾ ਅਤੇ 50,362 ਵਰਗ ਕਿਲੋਮੀਟਰ ਪੰਜਾਬ ਨਾਲੋਂ 200 ਗੁਣਾ ਵੱਡਾ ਹੈ। ਪੰਜਾਬ ਤੋਂ ਵੱਡੀਆਂ ਤਾਂ ਉਥੋਂ ਦੀਆਂ ਝੀਲਾਂ ਹਨ ਜਿਨ੍ਹਾਂ ਦਾ ਖੇਤਰਫਲ਼ ਪੰਜਾਬ ਤੋਂ ਜਿ਼ਆਦਾ 891,163 ਵਰਗ ਕਿਲੋਮੀਟਰ ਹੈ। ਪੰਜਾਬੋਂ ਪਹਿਲੀ ਵਾਰ ਗਏ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਕਿ ਕੈਨੇਡਾ ਕਿਵੇਂ ਲੱਗਾ? ਤਾਂ ਉਸ ਨੇ ਭੋਲ਼ੇਭਾਅ ਉਤਰ ਦਿੱਤਾ ਕਿ ਇਥੇ ਜੰਗਲਪਾਣੀ ਬਹੁਤ ਹੈ। ਸੱਚਮੁੱਚ ਕੈਨੇਡਾ ਵਿਚ ਜੰਗਲਾਂ ਹੇਠ ਬਹੁਤ ਜਿ਼ਆਦਾ ਰਕਬਾ ਹੈ ਅਤੇ ਸਾਫ ਪਾਣੀ ਦੀਆਂ ਝੀਲਾਂ ਵੀ ਦੁਨੀਆਂ ਵਿਚ ਸਭ ਤੋਂ ਵੱਧ ਕੈਨੇਡਾ ਵਿਚ ਹਨ । ਇਕ ਤਰ੍ਹਾਂ ਨਾਲ ਇਹ ਮੁਲਕ ਕੁਦਰਤੀ ਸਾਧਨਾਂ ਨਾਲ ਵਰੋਸਾਇਆ ਹੋਇਆ ਹੈ। ਉਥੇ ਟਰੈਫਿਕ ਕੇਵਲ ਲੋਕਾਂ ਦੇ ਅਨੁਸਾਸ਼ਤ ਹੋਣ ਕਰਕੇ ਹੀ ਨਹੀਂ ਸਗੋਂ ਖੁੱਲ੍ਹੀਆਂ ਸੜਕਾਂ ਕਰਕੇ ਵੀ ਹੈ ਜੋ ਥਾਂ ਖੁੱਲ੍ਹੀ ਹੋਣ ਕਰਕੇ ਸੰਭਵ ਹੈ। ਸਾਡੇ ਦੇਸ਼ ਵਿਚ ਜਿੰਨੀ ਥਾਂ ਦੀ ਕਮੀ ਹੈ, ਉਸ ਲਿਹਾਜ ਨਾਲ ਅਸੀਂ ਕਿਤੇ ਵੱਧ ਅਨੁਸਾਸ਼ਤ ਹਾਂ। ਇਹੋ ਗੱਲ ਸਫਾਈ ਤੇ ਵੀ ਢੁਕਦੀ ਹੈ।
                  ਕੈਨੇਡਾ ਦੀ ਜਿ਼ੰਦਗੀ ਜਿਵੇਂ ਵੇਖਣ ਨੂੰ ਲਗਦੀ ਹੈ,ਅਸਲੀਅਤ ਵਿਚ ਓਵੇਂ ਨਹੀਂ ਹੈ। ਇਸ ਬਾਰੇ ਮੈਡਮ ਬਰਾੜ (ਡਾ ਬਲਵਿੰਦਰ ਕੌਰ ਬਰਾੜ) ਚੁਟਕਲਾ ਸੁਣਾਉਂਦੇ ਹਨ ਕਿ ਇਕ ਵਾਰ ਇਕ ਬੰਦਾ ਮਰ ਕੇ ਧਰਮ ਰਾਜ ਕੋਲ ਚਲਾ ਗਿਆ ਤਾਂ ਉਸਦੇ ਚੰਗੇਮੰਦੇ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਨਿਕਲਿਆ। ਉਸ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਸਵਰਗ ਨਰਕ ਵਿਚੋਂ ਆਪਣੀ ਮਰਜੀ ਨਾਲ ਚੋਣ ਕਰ ਸਕਦਾ ਹੈ। ਉਸ ਨੇ ਦੋਵੇਂ ਵੇਖਣ ਦੀ ਚਾਹਨਾ ਪਰਗਟ ਕੀਤੀ। ਉਸ ਨੇ ਵੇਖਿਆ ਕਿ ਸਵਰਗ ਵਿਚ ਚੁੱਪਚਾਪ ਸਫੈਦ ਕੱਪੜੇ ਪਹਿਨੀ ਬੈਠੇ ਬੰਦੇ ਭਗਤੀ ਵਿਚ ਮਗਨ ਸਨ। ਕੋਈ ਹਿਲਜੁਲ ਜਾਂ ਸ਼ੋਰਸ਼ਰਾਬਾ ਨਹੀਂ ਸੀ। ਉਸ ਨੂੰ ਇਹ ਜਗਤ ਬੜਾ ਬੋਰ ਲੱਗਿਆ। ਦੂਜੇ ਪਾਸੇ ਨਰਕ ਵਿਚ ਸ਼ਰਾਬ ਦੀਆਂ ਨਦੀਆਂ ਸਨ, ਕਬਾਬ ਦੀ ਮਹਿਕ ਸੀ, ਹੁਸਨ ਦੇ ਜਲਵੇ ਸਨ, ਰੰਗਰਾਗ ਸੀ, ਜਿ਼ੰਦਗੀ ਧੜਕਦੀ ਸੀ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ। ਉਸ ਨੇ ਝੱਟਪੱਟ ਨਰਕ ਲਈ ਹਾਂ ਕਰ ਦਿੱਤੀ। ਜਿਉਂ ਹੀ ਸਵਰਗ ਨਰਕ ਨੂੰ ਵੰਡਦਾ ਦਰਵਾਜਾ ਬੰਦ ਹੋਇਆ ਤਾਂ ਸਾਰੀਆਂ ਸੁਖ ਸਹੂਲਤਾਂ ਛਾਈਂਮਾਈਂ ਹੋ ਗਈਆਂ। ਉਸ ਨੂੰ ਚੱਕੀ ਪੀਸਣ ਬਿਠਾ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਜਦੋਂ ਤਕ ਕੋਈ ਹੋਰ ਨਹੀਂ ਆ ਜਾਂਦਾ, ਬੈਠ ਕੇ ਚੱਕੀ ਪੀਹ। ਜਦੋਂ ਉਸ ਨੇ ਰੌਲ਼ਾ ਪਾਇਆ ਕਿ ਮੈਨੂੰ ਦਿਖਾਇਆ ਤਾਂ ਹੋਰ ਸੀ ਪਰ ਹੁਣ ਕੋਈ ਹੋਰ ਕੰਮ ਕਰਵਾਈ ਜਾਂਦੇ ਹੋ? ਤਾਂ ਜਮਦੂਤਾਂ ਨੇ ਦੱਸਿਆ ਕਿ ਉਦੋਂ ਤੂੰ ਵਿਜ਼ਟਰ ਵੀਜ਼ੇ ਤੇ ਆਇਆ ਸੀ। ਹੁਣ ਪੱਕਾ ਵਸਨੀਕ ਏਂ। ਕੰਮ ਦੀ ਚੱਕੀ ਤਾਂ ਅਗਲੀ ਸਿ਼ਫਟ ਤਕ ਪੀਸਣੀ ਪਵੇਗੀ ! ਇਹ ਚੁਟਕਲਾ ਪਰਵਾਸੀ ਕੈਨੇਡੀਅਨ ਦੀ ਸਾਰੀ ਅਸਲੀਅਤ ਨੂੰ ਪਰਗਟ ਕਰ ਦਿੰਦਾ ਹੈ। ਬਿਨਾ ਸ਼ੱਕ ਸਾਡੇ ਪੰਜਾਬੀ ਉਥੇ ਜਾ ਕੇ ਸਖਤ ਮਿਹਨਤ ਕਰਦੇ ਹਨ ਅਤੇ ਸੁਖ ਸਹੂਲਤਾਂ ਵੀ ਮਾਣਦੇ ਹਨ ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਹੀ ਸਖਤ ਮਿਹਨਤ ਪੰਜਾਬ ਵਿਚ ਕਰਨੋਂ ਕਿਉਂ ਕਤਰਾਉਂਦੇ ਹਨ? ਇਸ ਦਾ ਜਵਾਬ ਇਕੋ ਮਿਲਦਾ ਹੈ ਕਿ ਇਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ। ਪਰ ਕੀ ਉਥੇ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ? ਕੀ ਉਥੇ ਸੋਸ਼ਣ ਨਹੀਂ ਹੁੰਦਾ? ਜਾਂ ਕੀ ਇਥੇ ਮਿਹਨਤ ਦਾ ਪੂਰਾ ਮੁੱਲ ਲੈਣ ਲਈ ਸੰਘਰਸ਼ ਕਰਨਾ ਨਹੀਂ ਬਣਦਾ? ਇਹ ਪ੍ਰਸ਼ਨ ਉਸ ਸਮੇਂ ਹੋਰ ਵੀ ਮੂੰਹਜ਼ੋਰ ਹੋ ਜਾਂਦੇ ਹਨ। ਜਦੋਂ ਦੇਖੀਦਾ ਹੈ ਕਿ ਪੰਜਾਬ ਦੇ ਬਹੁਤ ਸੰਘਰਸ਼ਸ਼ੀਲ ਭਗੌੜੇ ਹੋ ਕੇ ਕੈਨੇਡਾ ਵਿਚ ਪਨਾਹ ਲਈ ਬੈਠੇ ਹਨ।
                  ਪੰਜਾਬੋਂ ਇਕ ਨਵਾਂ ਗਿਆ ਮਿੱਤਰ ਘਰ ਦੇ ਅੰਦਰ ਦਰਵਾਜੇ ਕੋਲ ਜੋੜੇ ਉਤਾਰੇ ਦੇਖ ਛੇਤੀ ਛੇਤੀ ਜੁੱਤੀ ਉਤਾਰਕੇ ਸਿਰ ਤੇ ਰੁਮਾਲ ਬੰਨਣ ਲੱਗ ਪਿਆ ਤੇ ਪੁੱਛਣ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੇ ਕਮਰੇ ਵਿਚ ਹੈ? ਘਰਦਿਆਂ ਨੇ ਦੱਸਿਆ ਕਿ ਆਪਣੇ ਘਰ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ! ਤਾਂ ਉਹ ਪੁੱਛਣ ਲੱਗਾ ਭਾਈ ਫੇਰ ਜੋੜੇ ਕਾਹਤੋਂ ਬਾਹਰ ਲਾਹੇ ਹਨ? ਅਸਲ ਵਿਚ ਸਾਰੇ ਕੈਨੇਡੀਅਨ ਘਰਾਂ ਵਿਚ ਰਿਵਾਜ ਹੈ ਕਿ ਜੁੱਤੀਆਂ ਬਾਹਰ ਦਰਵਾਜੇ ਕੋਲ ਉਤਾਰ ਕੇ ਅੰਦਰ ਜਾਇਆ ਜਾਂਦਾ ਹੈ। ਇਸ ਨਾਲ ਘਰ ਵਿਚ ਸਫਾਈ ਰਹਿੰਦੀ ਹੈ। ਇਹ ਅਕਸਰ ਆਖਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ ਲੋਕ ਇਹੀ ਸੋਚਦੇ ਰਹਿੰਦੇ ਹਨ ਕਿ ਸਫਾਈ ਕਰਨ ਦੇ ਸੌਖੇ ਤੋਂ ਸੌਖੇ ਤਰੀਕੇ ਕਿਵੇਂ ਲੱਭੇ ਜਾਣ ਪਰ ਜਪਾਨੀ ਲੋਕ ਸਦਾ ਇਹ ਸੋਚਦੇ ਹਨ ਕਿ ਗੰਦ ਕਿਵੇਂ ਘੱਟ ਤੋਂ ਘੱਟ ਪਾਇਆ ਜਾਵੇ। ਪਤਾ ਨਹੀਂ ਵਿਚਾਰ ਕਿਵੇਂ ਕੈਨੇਡਾ ਵਾਲਿ਼ਆਂ ਨੇ ਅਪਣਾ ਲਿਆ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਇੰਡੀਆ ਵਾਂਗ ਉਥੇ ਮੱਧਵਰਗੀ ਘਰਾਂ ਵਿਚ ਮਾਈਆਂ ਤਾਂ ਰੱਖਣੀਆਂ ਸੰਭਵ ਨਹੀਂ ਪਰ ਸਫਾਈ ਆਪ ਜ਼ਰੂਰ ਕਰਨੀ ਪੈਂਦੀ ਹੈ। ਇਹ ਗੱਲ ਲਿਖਦਿਆਂ ਸ਼ਰਮ ਆਉਂਦੀ ਹੈ ਕਿ ਇਹ ਗੱਲ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਘਰਾਂ ਵਿਚ ਵੀ ਇਹੋ ਰਿਵਾਜ ਸੀ ਕਿ ਚੌਂਕੇ ਵਿਚ ਜੁੱਤੀ ਲੈ ਕੇ ਚੜ੍ਹਨਾ ਵਰਜਿਤ ਸੀ। ਸ਼ਾਇਦ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ। ਚਲੋ ਮੁੜ ਅਪਣਾ ਲੈਣ ਵਿਚ ਕੀ ਹਰਜ਼ ਹੈ?
                       ਕੈਨੇਡਾ ਵਿਚ ਗੁਰਦੁਆਰਿਆਂ ਨੂੰ ਗੁਰੂ ਘਰ ਕਹਿਣ ਦਾ ਰਿਵਾਜ ਹੈ। ਇਹ ਗੁਰੂ ਘਰ ਕੇਵਲ ਧਾਰਮਿਕ ਸਥਾਨ ਹੀ ਨਹੀਂ ਸਗੋਂ ਪੰਜਾਬੀਆਂ ਦੀ ਸਮਾਜਿਕ ਜਿ਼ੰਦਗੀ ਦਾ ਧੁਰਾ ਰਹੇ ਹਨ ਅਤੇ ਪਹਿਲੀ ਪੀੜ੍ਹੀ ਨੂੰ ਮਾਨਸਿਕ ਸਹਾਰੇ ਦੇ ਨਾਲ ਨਾਲ ਸਿਰ ਲਈ ਓਟਆਸਰਾ ਵੀ ਦਿੱਤਾ। ਉਥੋਂ ਦੇ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਹਾਈਡਰੌਲਿਕ ਮਸ਼ੀਨ ਨਾਲ ਜੁੜੇ ਹੁੰਦੇ ਹਨ। ਸਿੱਟੇ ਵਜੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਸਮੇਂ ਸੌਖਿਆਈ ਰਹਿੰਦੀ ਹੈ। ਪੰਜਾਬ ਵਿਚ ਲੱਗਭਗ ਹਰ ਸਾਲ ਕਿਤੇ ਨਾਲ ਕਿਤੇ ਚੋਲਾ਼ ਚੜ੍ਹਾਉਣ ਸਮੇਂ ਹਾਦਸਾ ਹੋ ਕੇ ਦੁਖਦਾਈ ਘਟਨਾ ਵਾਪਰ ਜਾਂਦੀ ਹੈ। ਇਸ ਪੱਖੋਂ ਇਹ ਸਿਸਟਮ ਅਪਣਾ ਲੈਣਾ ਚੰਗਾ ਹੋਵੇਗਾ। ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਟਰਾਂਟੋ ਦੇ ਸਿੱਖਾਂ ਨੇ ਦਾਨ ਦੇ ਕੇ ਇਕ ਹਸਪਤਾਲ ਦੀ ਐਮਰਜੈਂਸੀ ਦਾ ਨਾਂ ਗੁਰੂ ਨਾਨਕ ਐਮਰਜੈਂਸੀ ਰਖਵਾਇਆ। ਮੈਨੂੰ ਇਹ ਵੇਖ ਕੇ ਮਾਲਟਨ ਜਾਂ ਡਿਕਸੀ ਦੇ ਵੱਡੇ ਗੁਰੂ ਘਰਾਂ ਨਾਲੋਂ ਵੀ ਵੇਖਣ ਤੋਂ ਵੱਧ ਸਕੂਨ ਮਿਲਿਆ। ਸਾਨੂੰ ਅਜਿਹੀਆਂ ਪਰੰਪਰਾਵਾਂ ਦਾ ਅਨੁਕਰਨ ਕਰਨਾ ਚਾਹੀਦਾ ਹੈ।
                      ਆਪਣੇ ਪੰਜਾਬੀ ਭਾਈਵੰਦ ਨੇ ਅੰਗਰੇਜ਼ ਕੌਮ ਬਾਰੇ ਇਕ ਹਾਸੇ ਵਿਚ ਗੱਲ ਸੁਣਾਈ ਕਿ ਇਹ ਬੱਚੇ ਦਾ ਗੰਦ ਤਾਂ ਬੱਚੇ ਨੂੰ ਚੁਕਾਈ ਰਖਦੇ ਹਨ ਪਰ ਕੁੱਤਿਆਂ ਦਾ ਖੁਦ ਚੁੱਕੀ ਫਿਰਦੇ ਹਨ। ਉਸ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਕੰਮਕਾਜੀ ਔਰਤਾਂ ਲੰਮਾ ਸਮਾਂ ਬੱਚਿਆਂ ਦੇ ਡਾਇਪਰ ਬੰਨ੍ਹੀ ਰਖਦੀਆਂ ਹਨ ਪਰ ਸਵੇਰੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਮੇਮਾਂ ਪੋਲੀਥੀਨ ਦਾ ਲਿਫਾਫਾ ਨਾਲ ਚੁੱਕੀ ਫਿਰਦੀਆਂ ਹਨ ਕਿਉਂਕਿ ਉਥੋਂ ਦੇ ਕਾਨੂੰਨ ਅਨੁਸਾਰ ਕੁੱਤੇ ਦੀ ਟੱਟੀ ਨੂੰ ਡਸਟਬਿਨ ਵਿਚ ਪਾਉਣਾ ਕੁੱਤੇ ਦੇ ਮਾਲਕ ਦੀ ਜਿ਼ੰਮੇਵਾਰੀ ਹੈ। ਅਕਸਰ ਉਥੇ ਬੱਚਿਆਂ ਨੂੰ ਸੰਗਲੀ ਪਾ ਕੇ ਰੱਖਣ ਦਾ ਰਿਵਾਜ ਹੈ ਪਰ ਫੁੱਟਪਾਥਾਂ ਤੇ ਸਿੱਖੇ ਕੁੱਤੇ ਮਾਲਕ ਨਾਲ ਅਠਖੇਲੀਆਂ ਕਰਦੇ ਹਨ। ਵੈਸੇ ਤਾਂ ਬੱਚੇ ਦੀ ਸੁਰੱਖਿਆ ਲਈ ਸੰਗਲੀ ਪਾ ਲੈਣੀ ਵਿਹਾਰਕ ਤੌਰ ਤੇ ਯੋਗ ਹੋਵੇਗੀ ਸ਼ਾਇਦ ਇਸੇ ਲਈ ਕਿਸੇ ਅੰਗਰੇਜ਼ੀ ਫਿਲਮ ਵਿਚ ਰਾਮ ਤੇ ਸ਼ਾਮ ਦੇ ਵਿਛੜਨ ਦੀ ਕਹਾਣੀ ਨਹੀਂ ਬਣਦੀ ਪਰ ਹੈ ਤਾਂ ਇਹ ਅਜੀਬ ਗੱਲ, ਤੁਸੀਂ ਸੋਚ ਕੇ ਵੇਖੋ।
                    ਜਿ਼ਆਦਾ ਖੇਤਰਫਲ ਅਤੇ ਘੱਟ ਆਬਾਦੀ ਕਾਰਨ ਵੈਸੇ ਤਾਂ ਕੈਨੇਡਾ ਦਾ ਵਾਤਾਵਰਨ ਬੜਾ ਸ਼ੁੱਧ ਹੈ ਪਰ ਉਹ ਇਸ ਨੂੰ ਹੋਰ ਵੀ ਸ਼ੁੱਧ ਰੱਖਣ ਲਈ ਬਹੁਤ ਚੇਤਨ ਹਨ ਅਤੇ ਇਹ ਵੀ ਸਮਝਦੇ ਹਨ ਕਿ ਦੁਨੀਆਂ ਭਰ ਵਿਚ ਹੀ ਵਾਤਾਵਰਨ ਪ੍ਰਤੀ ਚੇਤਨਾ ਹੋਣੀ ਚਾਹੀਦੀ ਹੈ। ਇਸ ਲਈ ਬੜੇ ਪ੍ਰੇਰਨਾਦਾਇਕ ਅਤੇ ਕਰੜੇ ਕਾਨੂੰਨ ਹਨ। ਉਨ੍ਹਾਂ ਵਿਚੋਂ ਕੁਝ ਅਨੁਕਰਨਯੋਗ ਹਨ। ਉਥੇ ਕੁਝ ਸੜਕਾਂ ਉਪਰ ਕੁਝ ਲੇਨਾਂ ਵਿਚ ਕੇਵਲ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਨ੍ਹਾਂ ਵਿਚ ਇਕ ਤੋਂ ਵਧੇਰੇ ਬੰਦੇ ਬੈਠੇ ਹੋਣ। ਉਨ੍ਹਾਂ ਦੇ ਇਸ ਕਾਨੂੰਨ ਦਾ ਮੰਤਵ ਲੋਕਾਂ ਨੂੰ ਇਕੋ ਕਾਰ ਵਿਚ ਸਫਰ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਅਜੇ ਇਸ ਲੇਨ ਵਿਚ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਵਿਅਕਤੀ ਮੰਜ਼ਲ ਤੇ ਜਲਦੀ ਪਹੁੰਚਦਾ ਹੈ। ਇਸੇ ਪ੍ਰਕਾਰ ਪਲਾਸਟਿਕ ਦੀ ਬਜਾਏ ਘਰੋਂ ਥੈਲਾ ਲੈ ਕੇ ਜਾਣ ਵਾਲੇ ਵਿਅਕਤੀਆਂ ਨੂੰ ਥੈਲਾ ਦਿਖਾਉਣ ਤੇ ਬਿਲ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮੰਤਵ ਵੀ ਯੂਜ਼ ਐਂਡ ਥਰੋ ਦੀ ਰੁਚੀ ਨੂੰ ਘਟਾ ਕੇ ਮੁੜ ਵਰਤੋਂ ਦੀ ਆਦਤ ਪਾਉਣਾ ਹੈ। ਇਥੇ ਫਿਰ ਮੈਨੂੰ ਆਪਣਾ ਪੁਰਾਣਾ ਪੰਜਾਬ ਯਾਦ ਆਇਆ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਰਾ ਪੰਜਾਬ ਸੌਦਾ ਲੈਣ ਲਈ ਘਰੋਂ ਝੋਲਾ ਲੈ ਕੇ ਜਾਂਦਾ ਸੀ। ਮਾਲਵੇ ਦੇ ਦੇ ਬੰਦੇ ਤਾਂ ਮੂਕੇ ਜਾਂ ਸਮੋਸੇ ਲੜ ਹੀ ਸਾਰਾ ਬਾਜ਼ਾਰ ਬੰਨ੍ਹ ਲਿਆਉਂਦੇ ਸਨ। ਬਹੁਕੌਮੀ ਕੰਪਨੀਆਂ ਦੇ ਪਰਚਾਰ ਕਰਦੇ ਇਕ ਵੰਨੀ ਦੇ ਲੋਗੋਆਂ ਦੀ ਥਾਵੇਂ ਪੰਜਾਬਣਾਂ ਦੇ ਰੀਝਾਂ ਨਾਲ ਕੱਢਾ ਮੋਰ ਤੋਤਿਆਂ ਦੇ ਝੋਲੇ ਅਜੇ ਵੀ ਸੰਦੂਕਾਂ ਵਿਚ ਪਏ ਹੋਣਗੇ। ਆਧੁਨਿਕਤਾ ਦੀ ਗੱਡੀ ਚੜ੍ਹੇ ਪੰਜਾਬ ਨੂੰ ਕੈਨੇਡਾ ਵੱਲ ਵੇਖ ਕੇ ਹੀ ਆਪਣਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।

Tuesday 17 April 2012

ਅਕਲੋਂ ਅੰਨ੍ਹੇ ਲੋਕ

ਜੇਕਰ ਕਈ ਤਰ੍ਹਾਂ ਦੇ ਕੰਮਾਂ 'ਚ ਬੁਰੀ ਤਰ੍ਹਾਂ ਅਸਫਲਤਾ ਤੋਂ ਬਾਅਦ 'ਬਿਨਾਂ ਹਿੰਗ ਫਟਕੜੀ ਲੱਗਿਆਂ' ਇਕ ਸਾਲ 'ਚ ਕਰੀਬ 250 ਕਰੋੜ ਰੁਪਏ ਕਮਾ ਲਏ ਜਾਣ ਤਾਂ 'ਬਾਬਾ' ਬਣਨ 'ਚ ਭਲਾ ਕੀ ਬੁਰਾਈ ਹੋ ਸਕਦੀ ਹੈ! ਹੋਰਨਾਂ ਕੰਮਾਂ ਵਾਂਗ 'ਬਾਬਿਆਂ ਦੀ ਮੰਡੀ' 'ਚ ਚੋਟੀ 'ਤੇ ਖੜ੍ਹੇ ਹੋਣ ਦਾ ਮਾਣ ਵੀ ਇਕ ਪੰਜਾਬੀ ਨੇ ਹੀ ਹਾਸਲ ਕੀਤਾ ਹੈ। ਦੇਸ਼ ਦੇ ਬਾਕੀ ਬਾਬੇ ਵੀ ਇਸ ਗੱਲੋਂ ਜ਼ਰੂਰ ਫਿਕਰਮੰਦ ਹੋਣਗੇ ਕਿ 'ਸਿਰੇ ਦੀਆਂ ਬੇਅਕਲੀ ਵਾਲੀਆਂ ਗੱਲਾਂ' ਕਰ ਕੇ ਅਰਬਾਂ ਰੁਪਏ ਕਮਾਉਣ ਵਾਲਾ ਬੰਦਾ ਦਿਨਾਂ 'ਚ ਪੈਸੇ ਕਮਾਉਣ ਦੇ ਨਾਲ-ਨਾਲ ਦੁਨੀਆਂ ਭਰ 'ਚ ਮਕਬੂਲ ਵੀ ਅੰਤਾਂ ਦਾ ਹੋ ਗਿਆ ਹੈ। ਉਂਝ ਉਹ ਗੱਲ ਵੱਖਰੀ ਹੈ ਕਿ 'ਬਦਨਾਮ ਹੂਏ ਤੋਂ ਕਿਆ, ਨਾਮ ਤੋਂ ਹੂਆ' ਪਰ ਕੌਡੀਆਂ 'ਚ ਖੇਡਣ ਵਾਲਾ ਬੰਦਾ ਕਰੋੜਾਂ-ਅਬਰਾਂ ਰੁਪਏ ਆ ਜਾਣ 'ਤੇ ਕਿੱਥੇ ਪਰਵਾਹ ਕਰਦੈ ਬਦਨਾਮੀ-ਬਦਨੂਮੀ ਦੀ!ਵਿਦਵਾਨਾਂ, ਧਰਮਸ਼ਾਸ਼ਤਰੀਆਂ ਅਤੇ ਬੁੱਧੀਜੀਵੀਆਂ ਦੇ ਵਿਸ਼ਲੇਸ਼ਣਾਂ ਅਤੇ ਆਲੋਚਨਾਂ ਵਿਚਕਾਰ 'ਨਿਰਮਲ ਸਿਓਂ' ਨੂੰ ਇਸ ਗੱਲੋਂ ਸਲਾਮ ਕਰਨਾ ਬਣਦਾ ਹੈ ਕਿ ਉਸਨੇ ਸ਼ਰੇਆਮ ਕਰੋੜਾਂ ਲੋਕਾਂ ਨੂੰ ਮੂਰਖ ਅਤੇ ਬੁੱਧੂ ਬਣਾ ਦਿੱਤਾ ਹੈ ਅਤੇ ਅੱਜ ਦੇ ਸਮੇਂ ਜਦੋਂ ਕੋਈ ਕਿਸੇ ਨੂੰ 100 ਰੁਪਿਆ ਵੀ ਨਹੀਂ ਦਿੰਦਾ ਉਸਨੇ ਅਰਬਾਂ ਰੁਪਿਆਂ ਲੋਕਾਂ ਤੋਂ 'ਬਿਨਾਂ ਮੰਗਿਆਂ' ਇਕੱਠਾ ਕਰ ਲਿਆ ਹੈ। ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਉਰਫ ਤੀਜੇ ਨੇਤਰ ਵਾਲਾ ਬਾਬਾ ਅੱਜ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ।
                     ਪਟਿਆਲਾ ਦੀ ਸਮਾਣਾ ਮੰਡੀ ਤੋਂ ਝਾਰਖੰਡ (ਪਹਿਲਾਂ ਬਿਹਾਰ) ਦੇ ਡਾਲਟਨਗੰਜ ਸਮੇਤ ਕਈ ਸ਼ਹਿਰਾਂ 'ਚ ਕੰਮ-ਧੰਦੇ ਕਰ ਕੇ ਫਲਾਪ ਹੋਏ ਨਿਰਮਲ ਸਿਓਂ ਦਾ 'ਨਿਰਮਲ ਬਾਬਾ' ਬਣ ਕੇ ਕੰਮ ਏਨਾ ਕੁ ਲੋਟ ਆ ਗਿਆ ਕਿ 'ਅਕਲਾਂ ਵਾਲੇ' ਬਾਬੇ ਦੀ ਕ੍ਰਿਪਾ ਹਾਸਲ ਕਰਨ ਲਈ ਉਸ ਦੇ ਦਰਬਾਰ ਹਾਜ਼ਰੀਆਂ ਭਰਦੇ ਨੇ। ਬਾਬੇ ਦੇ ਕਹਿਣ ਅਨੁਸਾਰ ਉਸ 'ਤੇ ਪ੍ਰਭੂ ਦੀ ਕ੍ਰਿਪਾ ਹੈ ਅਤੇ ਉਸ ਦਾ ਤੀਜਾ ਨੇਤਰ ਉਸ ਨੂੰ ਕਿਸੇ ਵੀ ਵਿਅਕਤੀ ਦਾ ਭੂਤਕਾਲ ਅਤੇ ਭਵਿੱਖ ਸਬੰਧੀ ਦੱਸ ਦਿੰਦਾ ਹੈ। ਖੈਰ, ਇਹ ਤਾਂ ਨਿਰਮਲ ਸਿਓਂ ਬਾਰੇ ਇਕ ਮੁੱਢਲੀ ਜਿਹੀ ਜਾਣਕਾਰੀ ਸੀ। ਉਸ ਦੇ ਚਰਚਾ 'ਚ ਆਉਣ ਦਾ ਵਿਸ਼ਾ ਤਾਂ ਹੋਰ ਹੈ, ਨਿਰਮਲ ਬਾਬੇ ਵਰਗੇ ਦਾਅਵੇ ਕਰਨ ਵਾਲੇ ਤਾਂ ਹੋਰ ਵੀ ਹਜ਼ਾਰਾਂ ਬਾਬੇ ਹੋਣਗੇ! ਪੰਜਾਬ 'ਚ ਹੀ ਚੌਂਕੀਆਂ ਲਾਉਣ ਵਾਲੇ ਬਾਬਿਆਂ ਦੀ ਭਰਮਾਰ ਹੈ!
                  ਮਹੀਨਾ ਕੁ ਪਹਿਲਾਂ ਭਾਰਤ ਦੇ ਤਕਰੀਬਨ ਹਰੇਕ ਨਾਮੀਂ ਟੀ.ਵੀ. ਚੈੱਨਲ ਉੱਤੇ ਨਿਰਮਲ ਸਿਓਂ ਦੇ ਪ੍ਰੋਗਰਾਮ 'ਨਿਰਮਲ ਦਰਬਾਰ' ਸਿਰਲੇਖ ਅਧੀਨ ਦਿਖਣੇ ਸ਼ੁਰੂ ਹੋਏ। ਭਾਰਤੀ ਸਮੇਂ ਅਨੁਸਾਰ ਇਹ ਸੁਵੱਖਤੇ ਜਾਂ ਦੁਪਹਿਰ ਵੇਲੇ ਪ੍ਰਸਾਰਿਤ ਹੁੰਦੇ ਜਾਂ ਦੇਰ ਰਾਤ। ਇਨ੍ਹਾਂ ਸਮਿਆਂ 'ਚ ਅਜਿਹੇ ਪ੍ਰੋਗਰਾਮਾਂ ਦਾ ਇਸ਼ਤਿਹਾਰੀ ਭਾਅ ਪ੍ਰਾਈਮ ਟਾਇਮ (ਰਾਤੀਂ ਅੱਠ ਤੋਂ ਗਿਆਰਾਂ) ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ। ਪ੍ਰੋਗਰਾਮ 'ਚ ਬਾਬੇ ਦੇ ਭਗਤ/ਸ਼ਰਧਾਲੂ/ਚੇਲੇ ਦੱਸਦੇ ਕਿ ਬਾਬੇ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਭ ਕੰਮ ਠੀਕ ਹੋ ਰਹੇ ਹਨ। ਸਿਰਫ ਬਾਬੇ ਨੂੰ ਧਿਆਉਣ ਨਾਲ ਹੀ ਉਨ੍ਹਾਂ ਦੇ ਸਭ ਕੰਮ ਦਰੁਸਤ ਹੋ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਇਕ ਖਾਸ ਗੱਲ ਇਹ ਹੁੰਦੀ ਹੈ ਕਿ ਕੋਈ ਬੰਦਾ ਉੱਠ ਕੇ ਆਪਣੀ ਸਮੱਸਿਆ ਦੱਸਦਾ ਹੈ ਤੇ ਨਿਰਮਲ ਸਿਓਂ ਕਹਿੰਦਾ ਹੈ ਕਿ ਉਸ ਨੂੰ ਫਲਾਣੀ ਚੀਜ਼ ਦਿਖ ਰਹੀ ਹੈ (ਤੀਜੇ ਨੇਤਰ ਰਾਹੀਂ), ਕੀ ਇਸ ਨਾਲ ਉਸ ਬੰਦੇ ਦਾ ਕੋਈ ਸਬੰਧ ਹੈ? ਉਸ ਤੋਂ ਬਾਅਦ ਉਹ ਊਲ-ਜਲੂਲ ਜਿਹਾ ਸੁਝਾਅ/ਉਪਾਅ ਦੱਸ ਦਿੰਦਾ। ਅਜਿਹੇ ਇਕ ਪ੍ਰੋਗਰਾਮ 'ਚ ਉਸ ਨੇ ਇਕ ਬੰਦੇ ਨੂੰ ਕਿਹਾ ਕਿ ਉਹ ਮੰਦਿਰ 'ਚ ਜਾ ਕੇ ਘੰਟੀ ਨਾ ਬਜਾਇਆਂ ਕਰੇ ਬਲਕਿ ਘੰਟਾ ਬਜਾਇਆਂ ਕਰੇ ਤਾਂ ਹੀ ਉਸ 'ਤੇ ਕ੍ਰਿਪਾ ਹੋਣੀ ਸ਼ੁਰੂ ਹੋਵੇਗੀ। ਇਕ ਹੋਰ ਨੂੰ ਕਹਿੰਦਾ ਮੰਦਿਰ ਦੀ ਗੋਲਕ 'ਚ 50 ਰੁਪਏ ਪਾਉਣ ਨਾਲ ਕ੍ਰਿਪਾ ਨਹੀਂ ਹੁੰਦੀ ਘੱਟੋ- ਘੱਟ 500 ਰੁਪਿਆ ਪਾਇਆ ਕਰੋ। 'ਮੂਰਖਤਾ ਨਾਲ ਲਬਰੇਜ਼' ਅਜਿਹੀਆਂ ਸੈਂਕੜੇ ਉਦਾਹਰਣਾਂ ਹਨ, ਜੇ ਇੱਥੇ ਲਿਖਣ ਬਹਿ ਗਏ ਤਾਂ ਮੁੱਕਣੀਆਂ ਹੀ ਨਹੀਂ।
                    ਅੱਗੇ ਗੱਲ ਕਰਨ ਤੋਂ ਪਹਿਲਾਂ ਇਕ ਤਨਜ਼ ਭਰੀ ਵੰਨਗੀ ਜ਼ਰੂਰ ਪੇਸ਼ ਕਰਨੀ ਚਾਹਾਂਗਾ। ਜਿਹੜੇ ਬੰਦੇ ਕਾਮੇਡੀ ਫਿਲਮਾਂ ਜਾਂ ਡਰਾਮੇ ਦੇਖ ਕੇ ਉਕਤਾ ਚੁੱਕੇ ਹਨ, ਬੋਰ ਹੋ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਵਿਅੰਗ ਭਰੇ ਜੁਮਲਿਆਂ 'ਤੇ ਹਾਸਾ ਨਹੀਂ ਆਉਂਦਾ ਉਹ ਨਿਰਮਲ ਸਿਓਂ ਦੀਆਂ ਫੁੱਦੂ ਗੱਲਾਂ ਜ਼ਰੂਰ ਸੁਣਨ, ਹਾਸੇ ਦੀ 200 ਫੀਸਦੀ ਗਾਰੰਟੀ ਹੈ। ਇਕ ਸਮਾਗਮ 'ਚ ਕਹਿੰਦਾ ਵਧੀਆਂ ਕੰਪਨੀ ਦੇ ਬੂਟ ਪਾਇਆ ਕਰੋ ਕ੍ਰਿਪਾ ਆਉਣੀ ਸ਼ੁਰੂ ਹੋ ਜਾਵੇਗੀ। ਇਕ ਸਲਾਹ ਬਾਬੇ ਦੀ ਸਾਰਿਆਂ ਨੂੰ ਸਾਂਝੀ ਹੁੰਦੀ ਹੈ ਕਿ ਪਰਸ ਕਾਲੇ ਰੰਗ ਦਾ ਰੱਖਿਆ ਕਰੋ ਅਤੇ ਜਿਸ ਜਗ੍ਹਾਂ ਅਲਮਾਰੀ 'ਚ ਪੈਸੇ ਰੱਖੇ ਹੁੰਦੇ ਹਨ ਉੱਥੇ 10 ਰੁਪਏ ਦੇ ਨਵੇਂ ਨੋਟਾਂ ਦੀ ਗੱਥੀ ਰੱਖਣ ਨਾਲ 'ਖਜ਼ਾਨੇ ਭਰਪੂਰ' ਹੋਣਗੇ। ਸਭ ਤੋਂ ਅਹਿਮ ਗੱਲ ਤਾਂ ਇਹ ਹੈ, ਜਿਥੋਂ ਅਸਲ ਰੌਲਾ ਸ਼ੁਰੂ ਹੋਇਆ, ਕਿ ਨਿਰਮਲ ਦਰਬਾਰ 'ਚ ਜਣਾ-ਖਣਾ ਹੀ ਨਹੀਂ ਜਾ ਸਕਦਾ ਬਲਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ 'ਚ ਕਰਵਾਏ ਜਾਂਦੇ ਸਮਾਗਮਾਂ 'ਚ ਦਾਖਲਾ ਟਿਕਟ ਪ੍ਰਤੀ ਵਿਅਕਤੀ ਦੋ ਹਜ਼ਾਰ ਰੁਪਏ ਹੈ ਅਤੇ ਔਸਤਨ ਇਕ ਸਮਾਗਮ 'ਚ ਪੰਜ ਹਜ਼ਾਰ ਬੰਦੇ ਆਉਂਦੇ ਹਨ ਅਤੇ ਮਹੀਨੇ 'ਚ ਅਜਿਹੇ ਘੱਟੋਂ-ਘੱਟ ਸੱਤ ਸਮਾਗਮ ਕਰਵਾਏ ਜਾਂਦੇ ਹਨ। ਯਾਨੀ ਇਕ ਸਮਾਗਮ ਤੋਂ ਇਕ ਕਰੋੜ ਦੀ ਆਮਦਨ (ਦੋ ਹਜ਼ਾਰ ਰੁਪਏ ਗੁਣਾਂ ਪੰਜ ਹਜ਼ਾਰ ਬੰਦੇ) ਅਤੇ ਸਾਲ ਦੀ ਆਮਦਨ (ਸਿਰਫ ਸਮਾਗਮਾਂ ਤੋਂ) 84 ਕਰੋੜ ਰੁਪਏ। ਅਗਲੇ ਚਾਰ ਮਹੀਨੇ ਦੇ ਸਮਾਗਮਾਂ ਦੀ ਬੁਕਿੰਗ ਹੋ ਚੁੱਕੀ ਹੈ, ਕੋਈ ਸੀਟ ਹਾਲ ਦੀ ਘੜੀ ਖਾਲੀ ਨਹੀਂ ਹੈ। ਸਮਾਗਮ 'ਚ ਹੁੰਦਾ ਕੀ ਹੈ? ਸਿਰੇ ਦੀਆਂ ਹਾਸੋ-ਹੀਣੀਆਂ ਤੇ ਫੁੱਦੂ ਗੱਲਾਂ ਜੋ ਪਹਿਲਾਂ ਬਿਆਨ ਕੀਤੀਆਂ ਹਨ! ਇਸ ਤੋਂ ਇਲਾਵਾ ਬਾਬੇ ਨੇ ਆਪਣੇ ਦੋ ਵੱਖ-ਵੱਖ ਬੈਂਕਾਂ ਦੇ ਅਕਾਊਂਟ ਦਿੱਤੇ ਹੋਏ ਹਨ ਕਿ ਉਨ੍ਹਾਂ ਦੇ ਸ਼ਰਧਾਲੂ ਦੁਨੀਆਂ ਭਰ 'ਚ ਕਿਤੇ ਵੀ ਬੈਠੇ ਹੋਣ ਉਸ ਨੂੰ ਆਪਣੀ ਕਮਾਈ ਦਾ ਦਸ਼ਵੰਧ ਦੇਣ ਤਾਂ ਜੋ ਉਨ੍ਹਾਂ 'ਤੇ ਕ੍ਰਿਪਾ ਕੀਤੀ ਜਾ ਸਕੇ ਅਤੇ 'ਇੱਛਾਵਾਂ ਪੂਰੀਆਂ ਕਰਨ ਦੇ ਚਾਹਵਾਨ' ਲੋਕ ਬਾਬੇ ਨੂੰ ਜਿੰਨਾ ਕੁ ਸਰਦਾ ਏ ਓਨਾ ਪੈਸਾ ਧੜਾਧੜ ਉਸ ਦੇ ਖਾਤੇ 'ਚ ਜਮ੍ਹਾਂ ਕਰਵਾ ਰਹੇ ਹਨ।
                    ਇਕ ਅਖਬਾਰ ਨੇ ਜਦੋਂ ਕਮਾਈ ਦਾ ਹਿਸਾਬ-ਕਿਤਾਬ ਲਗਾਇਆਂ ਤਾਂ ਇਹ 250 ਕਰੋੜ ਰੁਪਏ ਸਾਲਾਨਾ ਦੇ ਕਰੀਬ ਜਾ ਪਹੁੰਚੀ। ਬਸ ਇੱਥੋਂ ਹੀ ਗੱਲ ਵੱਧ ਗਈ। ਭਾਰਤ ਦੇ ਨਾਮੀਂ ਨਿਊਜ਼ ਚੈੱਨਲਾਂ ਨੇ ਇਹ ਗੱਲ ਚੁੱਕ ਲਈ ਕਿ ਨਿਰਮਲ ਬਾਬਾ ਅੰਧ-ਵਿਸ਼ਵਾਸ਼ ਤੇ ਝੂਠੀਆਂ ਗੱਲਾਂ ਰਾਹੀਂ ਏਨੀ ਕਮਾਈ ਕਰ ਰਿਹਾ ਹੈ।ਇਹ ਉਹੀਂ ਚੈਨਲ ਹਨ ਜਿਨ੍ਹਾਂ ਨੇ ਬਾਬੇ ਨੂੰ ਘਰ-ਘਰ ਪਹੁੰਚਾਉਣ ਦਾ ਵੀ ਕੰਮ ਕੀਤਾ। ਇਹ ਉਹੀਂ ਚੈੱਨਲ ਹਨ ਜਿਨ੍ਹਾਂ ਨੇ ਪੈਸੇ ਲੈ ਕੇ ਇਸ਼ਤਿਹਾਰ ਦੇ ਰੂਪ 'ਚ ਨਿਰਮਲ ਬਾਬੇ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ। ਇਹ ਉਹੀਂ ਚੈੱਨਲ ਹਨ ਜਿਨ੍ਹਾਂ ਨੂੰ ਹੁਣ ਅਹਿਸਾਸ ਹੋਇਆਂ ਕਿ ਬਾਬੇ ਦੀ ਕਮਾਈ 'ਚੋਂ ਤਾਂ ਉਨ੍ਹਾਂ ਨੂੰ 'ਆਟੇ 'ਚੋਂ ਲੂਣ' ਬਰਾਬਰ ਹਿੱਸਾ ਦਿੱਤਾ ਗਿਆ ਹੈ। ਇਹ ਉਹੀਂ ਚੈੱਨਲ ਹਨ ਜਿੱਥੇ ਕੰਮ ਕਰਨ ਵਾਲੇ ਕਈ ਮੁਲਾਜ਼ਮਾਂ ਦੇ ਜਾਣਕਾਰ ਵੀ ਬਾਬੇ ਦੇ ਚੇਲੇ ਜ਼ਰੂਰ ਹੋਣਗੇ (ਕਿਉਂ ਕਿ ਚੈੱਨਲਾਂ 'ਚ ਸਿਰਫ ਤਰਕਸ਼ੀਲ ਸੋਚ ਵਾਲੇ ਹੀ ਪੱਤਰਕਾਰ ਨਹੀਂ ਹੁੰਦੇ। ਹੋਰ ਵੀ ਕਈ ਵਿਭਾਗ ਹੁੰਦੇ ਹਨ ਚੈੱਨਲਾਂ 'ਚ ਅਤੇ ਪੱਤਰਕਾਰ ਵੀ ਬਥੇਰੇ ਅੰਧਵਿਸ਼ਵਾਸ਼ੀ ਹੁੰਦੇ ਹਨ)।  

Tribute to Surjit Bindrakhia

Surjit Bindrakhia was born on 15 may 1961 to a famous village wrestler S.Sucha singh , and mother Gurcharan Kaur. His father always wanted him to be a wrestler but destiny chooses another way for him. He tied a knot with Preet Kamal and blessed with two kids Gitaz and Minaz. He started his Career by singing Boliyan for his college bhangra team. His career reached at the top when Shamsher Sandhu, a famous lyricist, and Atul Sharma, a famous music director recogonized his talent. They worked as team and they are still remembered as a most successful team in Punjabi Music Industry. They made many records which are still unbeatable. Surjit Bindrakhia is one of the most powerful voices among Bhangra singers. He is also famous as a DJ King. He was a versatile singer with wide range of sounds.

                      His first album came to the market in 1991, it was Munde AAkhde Pataka.He is the very first international superstar in Bhangra music. At last he ruled the world with his song “Duppata tera sat rang da”. It was third album. It holds a record for being at number one place on UK Charts. It remains at the same place for many weeks. It is one of the popular songs of Bindrakhia’s career. One cannot hold himself of dancing on the traditional beats of this song. This song is remixed number of time. It holds a record of being popular for 4 decades that are- 1980, 1990, 2000 and 2010. We cannot deny the fact that his voice is still the one of the most powerful voice among traditional singers of Punjab. Surjit Bindrakhia is a man with 32 solo audio cassettes during his career.
YEAR   ALBUM
1991     Munde Aakhde Pataka
1992     Bas Kar Bas Kar
1994     Dupatta Tera Sat Rang Da
1995     Hai Darhuka
1996     Tauba Tauba Hussan
1996     Labh Kiton Bhabiye
1997     Sohni Naar
1997     Phullan Wangoo Hasdiye
1997     Nare Nee Mutiare
1998     Wang Wargi Kuri
1998     Valeiti Masti
1998     Bindrakhia Power Point
1998     Tera Vikda Jai Kure Pani
1998     Mukhda Dekh Ke
1999     Rumaal Bhul Gayee
1999     Strictly Bindrakhia
2000     Addi Utte Ghum
2000     Dil Nachda
2000     Best of Bindrakhia Vol. 1
2000     Mundri Nishani
2000     Ladla Deor
2000     Lakk Tunoo Tunoo
2000     Aakhiyan De Vanj Bure
2001     Phul Kadhda Phulkari
2002     Dilaan Diyaan Choriyaan
2002     Munda Ki Mangda
2002     Dil Watte Dil Mangda
2002     Billiaan Akhiyaan
2003     Ghabru Gulab Varga
2003     Bindrakhia Blast
2003     Ishque Di Agg
2003     Main Kal Takk Nahin Rehna (Tribute to Bindrakhia)

               Biggest milestone of his career was the song Duppatta tera satt rang da, which help him to achieve the position that he deserved. After that there was never looking back situation. The songs like Tera yaar bolda is a genuine proof of his greatest voice in the history of Bhangra. His songs were much awaited at the occasion of New year ewe. He is one of the singers who loved to sing at Dhol beats, most of his songs were on the Dhol beats. Even most of the singers of his time advanced towards the western beats but he being a son of the soil preferred Dhol beats. In addition to it, Surjit Bindrakhia is still remembered for his high tone and heik. He used to sing on one note continuously in a breath. He served as link between traditional Punjabi folk music and modern Punjabi Pop. His famous songs are- Munda ki mangda, Mukhda dekh k, Billian akhaan, Jatt di pasand, Jogiya, Lukk tunoo tunoo. He died in his sleep on November17, 2003. It was an untimely demise. He was suffering from health problem for almost a year and was said to have died of a heart attack. Ju7st one day before his death, his song “main kal tak nahi rehna” premiered on TV. It was a last song that he recorded. 

A Visit to Shaheed Bhagat Singh’s Ancestral Home

PIND Khatkar Kallan di Yaatra. The village where Shaheed Bhagat Singh wa sborn and was raised. Its a very important place historically, but the condition it is in today is really heart breaking. Its nothing more than just another house on the block for the government. I visited the village along with a friend of mine to see it for myself. The roads have been named after his name, but the roads as well as the mile stone are lying in dilapidated condition and are full of cheap advertisements pasted on the face. Th home itself seems to be managed, but no one in particluar feels any honor for having done so… here are the images that narrate the story themselves:


Was this what Shaheed Bhagat Singh sacrificed for? A dilapidated Mile Stone?


Jaddi Ghar- Bhagat Singh JI @ Khatkar Kallan 


Wall in front of shaheed bhagat singh’s house


Board Shaheed Bhagat Singh’s Home


Enterance Shaheed Sardar Bhagat Singh’s Home


Outer View of Shaheed Bhagat Singh Ji’s Home


The inside view of a room.


Here goes the click from another room and it has got a portrait of Shaheed Bhagat singh ji


One more click from the same room.


Saturday 14 April 2012

ਅਸੀਂ ਕਦੋਂ ਸਿੱਖਦੇ ਹਾਂ ਅਤੇ ਕਦੋਂ ਨਹੀਂ!

ਯੂ.ਐਸ.ਏ. ਟੂਡੇ ਅਮਰੀਕਾ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੈ। ਲੈਰੀ ਕਿੰਗ ਸੀ.ਐਨ.ਐਨ. ਟੀ ਵੀ ਉੱਤੇ ਮੁਲਾਕਾਤਾਂ ਕਰਦਾ ਹੈ ਜੋ ਦੁਨੀਆਂ ਦੇ ਲੱਗਭੱਗ ਹਰ ਮੁਲਕ ਵਿੱਚ ਦੇਖਿਆ ਸੁਣਿਆ ਜਾਂਦਾ ਹੈ ਅਤੇ ਸ਼ਾਇਦ ਸਭ ਤੋਂ ਵੱਧ ਦੇਖਿਆ-ਸੁਣਿਆ ਜਾਣ ਵਾਲਾ ਮੁਲਾਕਾਤੀ ਹੈ। ਲੈਰੀ ਕਿੰਗ ਨੇ ਦੁਨੀਆਂ ਦੇ ਲੱਗਭੱਗ ਹਰ ਮਸ਼ਹੂਰ ਵਿਅਕਤੀ ਨਾਲ ਮੁਲਾਕਾਤ ਕੀਤੀ ਹੈ। ਕੁਝ ਸਾਲ ਪਹਿਲਾਂ ਲੈਰੀ ਕਿੰਗ ਯੂ.ਐਸ.ਏ. ਟੂਡੇ ਅਖ਼ਬਾਰ ਵਿੱਚ ਹਰ ਹਫ਼ਤੇ ਇਕ ਦਿਨ ਇਕ ਲੇਖ ਲਿਖਿਆ ਕਰਦਾ ਸੀ । ਕੁਝ ਸਾਲ ਪਹਿਲਾਂ ਲੈਰੀ ਕਿੰਗ ਨੇ ਇਸ ਅਖ਼ਬਾਰ ਵਿੱਚ ਇਕ ਲੇਖ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ, ''ਜਦੋਂ ਮੈਂ ਬੋਲਦਾ ਹਾਂ ਉਦੋਂ ਮੈਂ ਕੁਝ ਨਹੀਂ ਸਿੱਖਦਾ।" ਇਸ ਇਕ ਵਾਕ ਵਿੱਚ ਕਿੰਨੀ ਅਸਲੀਅਤ ਹੈ! ਜਦੋਂ ਅਸੀਂ ਬੋਲਦੇ ਹਾਂ ਤਾਂ ਆਮ ਤੌਰ ਤੇ ਅਸੀਂ ਕੁਝ ਨਹੀਂ ਸਿੱਖਦੇ। ਸੋ ਅਸੀਂ ਕਦੋਂ ਸਿੱਖਦੇ ਹਾਂ?

          ਜਿੰਦਗੀ ਵਿੱਚ ਕੁਝ ਸਿੱਖਣ ਲਈ ਸਾਨੂੰ ਕੰਨ, ਅੱਖਾਂ, ਦਿਲ, ਅਤੇ ਦਿਮਾਗ਼ ਖੋਲ ਕੇ ਰੱਖਣ ਦੀ ਲੋੜ ਹੈ। ਸਿੱਖਣ ਲਈ ਕੰਨਾਂ ਨਾਲ ਸੁਣਨ ਦੀ, ਅੱਖਾਂ ਨਾਲ ਦੇਖਣ ਦੀ, ਦਿਮਾਗ਼ ਨਾਲ ਵਿਚਾਰਨ ਦੀ, ਅਤੇ ਦਿਲ ਨਾਲ ਅਪਨਾਉਣ ਦੀ ਲੋੜ ਹੁੰਦੀ ਹੈ। ਕਈ ਵਾਰ ਅਸੀਂ ਗੱਲਾਂ ਸੁਣ ਲੈਂਦੇ ਹਾਂ, ਵਿਚਾਰ ਲੈਂਦੇ ਹਾਂ, ਅਤੇ ਉਹ ਗੱਲਾਂ ਸਾਨੂੰ ਚੰਗੀਆਂ ਵੀ ਬਹੁਤ ਲਗਦੀਆਂ ਹਨ ਪਰ ਦਿਲ ਨਹੀਂ ਮੰਨਦਾ ਕਿ ਅਸੀਂ ਉਨ੍ਹਾਂ ਨੂੰ ਅਪਣਾਈਏ। ਜਿਵੇਂ ਕਿਸੇ ਇਨਸਾਨ ਨੂੰ ਜੇ ਕਿਸੇ ਨਸ਼ੇ ਦਾ ਅਮਲ ਲੱਗਾ ਹੋਵੇ ਅਤੇ ਉਸਨੂੰ ਨਸੀਅਤ ਦਿੱਤੀ ਜਾਵੇ ਕਿ ਨਸ਼ਾ ਛੱਡਣਾ ਉਸ ਲਈ ਚੰਗਾ ਹੈ ਤਾਂ ਉਹ ਇਨਸਾਨ ਇਸ ਗੱਲ ਨੂੰ ਸੁਣ ਵੀ ਲਵੇਗਾ, ਵਿਚਾਰ ਵੀ ਲਵੇਗਾ, ਅਤੇ ਇਹ ਵੀ ਸਮਝੇਗਾ ਕਿ ਇਸ ਗੱਲ ਨੂੰ ਮੰਨ ਲੈਣਾ ਉਸਦੇ ਭਲੇ ਦੀ ਗੱਲ ਹੈ, ਪਰ ਉਸਦਾ ਦਿਲ ਇਸ ਗੱਲ ਨੂੰ ਅਪਨਾਉਣ ਲਈ ਤਿਆਰ ਨਹੀਂ ਹੁੰਦਾ। ਕਿਸੇ ਗੱਲ ਨੂੰ ਸਿੱਖਣ ਲਈ ਅਤੇ ਅਪਨਾਉਣ ਲਈ ਦਿਮਾਗ਼ ਨਾਲੋਂ ਦਿਲ ਨੂੰ ਮਨਾਉਣਾ ਬਹੁਤ ਔਖਾ ਹੈ। ਇਹ ਇਕ ਬਹੁਤ ਵੱਡੀ ਸਮੱਸਿਆ ਹੈ ਜਿਸਨੂੰ ਜਿੱਤਣਾ ਸੌਖਾ ਨਹੀਂ। ਦਿਲ ਮਾੜੀਆਂ ਗੱਲਾਂ ਸਿੱਖਣ ਲਈ ਝੱਟ ਮੰਨ ਜਾਂਦਾ ਹੈ ਪਰ ਚੰਗੀਆਂ ਗੱਲਾਂ ਸਿੱਖਣ ਲਈ ਬਹੁਤ ਔਖਾ ਤਿਆਰ ਹੁੰਦਾ ਹੈ। ਆਮ ਤੌਰ ਤੇ ਬੱਚੇ ਗਾਲਾਂ ਝੱਟ ਸਿੱਖ ਜਾਂਦੇ ਹਨ ਪਰ ਚੰਗੀ ਗੱਲ ਸਿਖਾਉਣ ਲਈ ਉਨ੍ਹਾਂ ਨੂੰ ਵਾਰ ਵਾਰ ਸਮਝਾਉਣਾ ਪੈਂਦਾ ਹੈ।

          ਕੁਝ ਸਿੱਖਣ ਵਿੱਚ ਅੱਖਾਂ ਤਾਂ ਕੰਨਾਂ ਨਾਲੋਂ ਵੀ ਜ਼ਿਆਦਾ ਕੰਮ ਕਰਦੀਆਂ ਹਨ। ਅਸੀਂ ਦੂਜਿਆਂ ਵਲ ਦੇਖ ਕੇ ਬੇਅੰਤ ਗੱਲਾਂ, ਢੰਗ, ਤਰਤੀਬਾਂ ਆਦਿ ਸਿੱਖ ਸਕਦੇ ਹਾਂ। ਜਦੋਂ ਅਸੀਂ ਕਿਸੇ ਇਨਸਾਨ ਨੂੰ ਕੰਮ ਕਰਦਾ ਦੇਖਦੇ ਹਾਂ ਅਤੇ ਸਾਨੂੰ ਉਹ ਕੰਮ ਦਿਲਚਸਪ ਲਗਦਾ ਹੈ ਤਾਂ ਅਸੀਂ ਬਹੁਤ ਤੀਬਰਤਾ ਅਤੇ ਧਿਆਨ ਨਾਲ ਉਸ ਇਨਸਾਨ ਨੂੰ ਕੰਮ ਕਰਦਾ ਦੇਖ ਕੇ ਸਿੱਖ ਸਕਦੇ ਹਾਂ। ਪਰ ਜਦੋਂ ਸਾਨੂੰ ਕਿਸੇ ਦੇ ਕੰਮ ਵਿੱਚ ਦਿਲਚਸਪੀ ਨਾ ਹੋਵੇ ਤਾਂ ਅਸੀੰ ਉਸਦੇ ਕੰਮ ਵਲ ਬਿੱਲਕੁੱਲ ਧਿਆਨ ਨਹੀਂ ਦਿੰਦੇ। ਜਦੋਂ ਅਸੀਂ ਕਿਸੇ ਨੂੰ ਦੂਜਿਆਂ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦਿਆਂ ਦੇਖਦੇ ਹਾਂ ਤਾਂ ਅਸੀਂ ਉਸਨੂੰ ਦੇਖ ਕੇ ਹੀ ਇਹ ਗੱਲ ਸਿੱਖ ਸਕਦੇ ਹਾਂ। ਜਦੋਂ ਅਸੀਂ ਕਿਸੇ ਵਿੱਚ ਪਿਆਰ, ਸਹਿਨਸ਼ੀਲਤਾ, ਨਿਮਰਤਾ ਆਦਿ ਦੇਖਦੇ ਹਾਂ ਤਾਂ ਇਹ ਗੱਲਾਂ ਅਸੀਂ ਦੇਖਣ ਨਾਲ ਹੀ ਅਪਣਾ ਸਕਦੇ ਹਾਂ। ਪਰ ਇਨ੍ਹਾਂ ਗੱਲਾਂ ਨੂੰ ਅਪਨਾਉਣ ਲਈ ਸਾਨੂੰ ਆਪਣੇ ਦਿਲ ਨੂੰ ਮਨਾਉਣਾ ਪਵੇਗਾ। ਜਦੋਂ ਅਸੀਂ ਦੂਸਰੇ ਲੋਕਾਂ ਨੂੰ ਗੁੱਸੇ ਵਿੱਚ ਆਉਂਦਿਆਂ ਦੇਖਦੇ ਹਾਂ ਜਾਂ ਮੁਸਕਰਾਉਂਦਿਆਂ ਦੇਖਦੇ ਹਾਂ ਤਾਂ ਅਸੀਂ ਆਪਣਾ ਦਿਮਾਗ਼ ਵਰਤ ਕੇ ਸੋਚ ਸਕਦੇ ਹਾਂ ਕਿ ਇਨ੍ਹਾਂ ਵਿੱਚੋਂ ਕਿਹੜੀ ਗੱਲ ਸਾਡੇ ਲਈ ਅਪਨਾਉਣੀ ਚੰਗੀ ਹੈ। ਪਰ ਦਿਲ ਫਿਰ ਵੀ ਬਹੁਤੀ ਵਾਰ ਮੁਸਕਰਾਹਟ ਨੂੰ ਅਪਨਾਉਣ ਦੀ ਵਜਾਏ ਗੁੱਸੇ ਨੂੰ ਅਪਨਾਉਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦਾ ਹੈ। ਕਈ ਵਾਰ ਅਸੀਂ ਕਿਸੇ ਇਨਸਾਨ ਨੂੰ ਬਹੁਤ ਖ਼ੂਬਸੂਰਤੀ ਨਾਲ ਆਪਣੇ ਆਪ ਨੂੰ ਸਜਾਇਆ ਦੇਖਦੇ ਹਾਂ ਤਾਂ ਸਾਡੀ ਵੀ ਇੱਛਾ ਹੁੰਦੀ ਹੈ ਕਿ ਅਸੀਂ ਵੀ ਉਸ ਇਨਸਾਨ ਵਰਗੇ ਬਣੀਏ। ਜਦੋਂ ਅਸੀਂ ਕਿਸੇ ਇਨਸਾਨ ਨੂੰ ਚੰਗੇ ਕੰਮ ਕਰਦੇ ਦੇਖਦੇ ਹਾਂ ਤਾਂ ਸਾਡੇ ਬਹੁਤਿਆਂ ਦੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਵੀ ਇਸ ਇਨਸਾਨ ਵਰਗੇ ਚੰਗੇ ਕੰਮ ਕਰੀਏ। ਜਦੋਂ ਅਸੀਂ ਕਿਸੇ ਨੂੰ ਸ਼ਰਾਬ ਪੀ ਕੇ ਡਿਗਿਆ ਦੇਖਦੇ ਹਾਂ ਤਾਂ ਝੱਟ ਸਾਡੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਇਸ ਇਨਸਾਨ ਵਰਗੇ ਨਹੀਂ ਬਣਨਾ। ਜਦੋਂ ਅਸੀਂ ਕਿਸੇ ਇਨਸਾਨ ਨੂੰ ਮਾੜੇ ਕੰਮ ਕਰਨ ਕਾਰਨ ਸਜ਼ਾ ਭੁਗਤਦਾ ਦੇਖਦੇ ਹਾਂ ਤਾਂ ਸਾਡੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਇਹੋ ਜਿਹੇ ਕੰਮਾਂ ਤੋਂ ਦੂਰ ਹੀ ਰਹਿਣਾ ਹੈ। ਪਰ ਫਿਰ ਵੀ ਕਈ ਵਾਰ ਦਿਲ ਸਾਨੂੰ ਧੋਖਾ ਦੇ ਦਿੰਦਾ ਹੈ ਅਤੇ ਅਸੀਂ ਮਾੜੇ ਕੰਮ ਕਰਦੇ ਹਾਂ। ਭਾਵ ਕਿ ਅਸੀਂ ਦੂਜੇ ਲੋਕਾਂ ਨੂੰ ਦੇਖ ਕੇ ਸਿੱਖਦੇ ਜ਼ਰੂਰ ਹਾਂ ਕਿ ਕਿਨ੍ਹਾਂ ਗੱਲਾਂ ਨੂੰ ਸਾਨੂੰ ਅਪਨਾਉਣਾ ਚਾਹੀਦਾ ਹੈ ਅਤੇ ਕਿਨ੍ਹਾਂ ਨੂੰ ਨਹੀਂ ਅਪਨਾਉਣਾ ਚਾਹੀਦਾ। ਪਰ ਇਹ ਸਮਝਦਿਆਂ ਹੋਇਆਂ ਵੀ ਸਾਡਾ ਦਿਲ ਸਾਨੂੰ ਧੋਖਾ ਦੇ ਜਾਂਦਾ ਹੈ।

         ਅਸੀਂ ਉਦੋਂ ਹੀ ਕੁਝ ਸਿੱਖ ਸਕਦੇ ਹਾਂ ਜਦੋਂ ਸਾਡੇ ਵਿੱਚ ਕੁਝ ਸਿੱਖਣ ਦੀ ਇੱਛਾ ਅਤੇ ਚਾਹ ਹੋਵੇ। ਜੇ ਕੁਝ ਸਿੱਖਣ ਦੀ ਇੱਛਾ ਹੀ ਨਾ ਹੋਵੇ ਤਾਂ ਕੁਝ ਨਹੀਂ ਸਿਖਿਆ ਜਾ ਸਕਦਾ। ਕਈ ਵਾਰ ਸਾਡੀ ਇੱਛਾ ਵੀ ਸਾਨੂੰ ਧੋਖਾ ਦੇ ਜਾਂਦੀ ਹੈ। ਜੇ ਸਾਨੂੰ ਕੋਈ ਆਖੇ ਕਿ ਆ ਆਪਾਂ ਸੈਰ ਕਰਕੇ ਆਈਏ, ਥੋੜੀ ਕਸਰਤ ਹੋ ਜਾਵੇਗੀ ਤਾਂ ਅਸੀਂ ਕਹਿ ਦਿੰਦੇ ਹਾਂ, ''ਯਾਰ ਜੀਅ ਨਹੀਂ ਕਰਦਾ। ਬਹੁਤ ਥਕਾਵਟ ਹੋਈ ਹੋਈ ਹੈ।" ਪਰ ਜੇ ਉਸੇ ਵੇਲੇ ਉਹ ਇਨਸਾਨ ਕਹੇ, ''ਸ਼ੇਰੇ ਦੇ ਘਰ ਪਾਰਟੀ ਹੋ ਰਹੀ ਹੈ। ਖ਼ੂਬ ਸ਼ਰਾਬ ਚਲੇਗੀ। ਆ ਚਲੀਏ।" ਤਾਂ ਸਾਡੇ ਵਿੱਚੋਂ ਬਹੁਤਿਆਂ ਦੀ ਥਕਾਵਟ ਉਸੇ ਵੇਲੇ ਜਾਂਦੀ ਰਹੇਗੀ ਅਤੇ ਅਸੀਂ ਜਾਣ ਲਈ ਝੱਟ-ਪੱਟ ਤਿਆਰ ਹੋ ਜਾਵਾਂਗੇ। ਸੋ ਇਹ ਸਾਡੀ ਕੁਝ ਕਰਨ ਜਾਂ ਨਾ ਕਰਨ ਦੀ, ਅਤੇ ਕੁਝ ਸਿੱਖਣ ਜਾਂ ਨਾ ਸਿੱਖਣ ਦੀ ਇੱਛਾ ਹੈ।


           ਬਹੁਤੀ ਵਾਰ ਅਸੀਂ ਆਪਣੇ ਤੋਂ ਅਹੁਦੇ ਵਿੱਚ ਵੱਡਿਆਂ ਨਾਲੋਂ ਛੋਟਿਆਂ ਤੋਂ ਜ਼ਿਆਦਾ ਸਿੱਖ ਸਕਦੇ ਹਾਂ। ਅਹੁਦੇ ਵਿੱਚ ਵੱਡਿਆਂ ਤੋਂ ਤਾਂ ਜ਼ਿਆਦਾ ਤੌਰ ਤੇ ਆਕੜ ਅਤੇ ਹੰਕਾਰ ਹੀ ਸਿੱਖਣ ਵਿੱਚ ਮਿਲਦਾ ਹੈ। ਕਦੇ ਕਦੇ ਕੋਈ ਚੰਗੀ ਗੱਲ ਵੀ ਮਿਲ ਜਾਂਦੀ ਹੈ। ਪਰ ਛੋਟਿਆਂ ਤੋਂ ਬਹੁਤ ਕੁਝ ਸਿੱਖਣ ਲਈ ਮਿਲ ਜਾਂਦਾ ਹੈ ਜੇ ਅਸੀਂ ਸਿੱਖਣ ਲਈ ਤਿਆਰ ਹੋਈਏ। ਅਹੁਦੇ ਵਿੱਚ ਛੋਟਿਆਂ ਤੋਂ ਪਿਆਰ, ਹਲੀਮੀ, ਸਹਿਨਸ਼ੀਲਤਾ, ਨਿਮਰਤਾ ਆਦਿ ਸਿੱਖਣ ਲਈ ਆਮ ਮਿਲਦੇ ਹਨ। ਅਮੀਰਾਂ ਤੋਂ ਸਾਨੂੰ ਲਾਲਚ, ਮਾਇਆ ਨਾਲ ਪਿਆਰ ਕਰਨਾ, ਹੇਰਾ ਫੇਰੀਆਂ ਅਤੇ ਠਗੀਆਂ ਕਰਨੀਆਂ ਆਦਿ ਦੀ ਸਿੱਖਿਆ ਆਮ ਮਿਲਦੀ ਹੈ। ਪਰ ਗਰੀਬਾਂ ਤੋਂ ਥੋੜੀ ਚੀਜ਼ ਨਾਲ ਗੁਜ਼ਾਰਾ ਕਰਨ, ਸਬਰ, ਹਰ ਚੀਜ਼ ਲਈ ਵਾਹਿਗੁਰੂ ਦਾ ਸ਼ੁਕਰ ਕਰਨਾ, ਅਤੇ ਸਾਦੀ ਜ਼ਿੰਦਗੀ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ।

ਜਦੋਂ ਅਸੀਂ ਸਿਰਫ਼ ਆਪਣੀ ਸ਼ਲਾਘਾ ਅਤੇ ਵਾਹ ਵਾਹ ਸੁਣਨ ਦੇ ਆਦੀ ਬਣ ਜਾਈਏ ਤਾਂ ਅਸੀਂ ਬਿੱਲਕੁੱਲ ਕੁਝ ਨਹੀਂ ਸਿੱਖ ਸਕਦੇ। ਅਸੀਂ ਉਦੋਂ ਹੀ ਸਿੱਖ ਸਕਦੇ ਹਾਂ ਜਦੋਂ ਕੋਈ ਸਾਡੇ ਨੁਕਸ ਸਾਨੂੰ ਦੱਸੇ ਅਤੇ ਸਾਡੀ ਆਲੋਚਨਾ ਕਰੇ ਅਤੇ ਅਸੀਂ ਇਸਨੂੰ ਪਿਆਰ ਨਾਲ ਸਵੀਕਾਰ ਕਰਨ ਲਈ ਤਿਆਰ ਹੋਈਏ। ਆਲੋਚਨਾ ਉਸਾਰੂ ਵੀ ਹੋ ਸਕਦੀ ਹੈ ਅਤੇ ਫ਼ਜ਼ੂਲ ਵੀ। ਜਦੋਂ ਕੋਈ ਕਿਸੇ ਦੀ ਆਲੋਚਨਾ ਸਿਰਫ਼ ਇਸ ਕਰਕੇ ਕਰੇ ਕਿ ਉਹ ਇਨਸਾਨ ਉਸਨੂੰ ਪਸੰਦ ਨਹੀਂ ਤਾਂ ਉਸ ਆਲੋਚਨਾ ਤੋਂ ਅਸੀਂ ਕੁਝ ਨਹੀਂ ਸਿੱਖਦੇ। ਪਰ ਜਦੋਂ ਕੋਈ ਸਹੀ ਅਰਥਾਂ ਵਿੱਚ ਕਿਸੇ ਦੇ ਔਗੁਣਾਂ ਦੀ ਗੱਲ ਕਰਕੇ ਉਸ ਵਲ ਧਿਆਨ ਦੁਆਵੇ ਤਾਂ ਅਸੀਂ ਉਸਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਆਮ ਤੌਰ ਤੇ ਜਦੋਂ ਕੋਈ ਸਾਨੂੰ ਸਾਡੀਆਂ ਗਲਤੀਆਂ ਵਲ ਧਿਆਨ ਦੁਆਵੇ ਤਾਂ ਸਾਨੂੰ ਇਹ ਚੰਗਾ ਨਹੀਂ ਲਗਦਾ। ਪਰ ਜਦੋਂ ਕੋਈ ਝੂਠੀ ਵਾਹ ਵਾਹ ਕਰੇ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ। ਅਸੀਂ ਉਸ ਸ਼ਲਾਘਾ ਕਰਨ ਵਾਲੇ ਨੂੰ ਜੱਫੀਆਂ ਪਾਉਂਦੇ ਨਹੀਂ ਥੱਕਦੇ। ਸਾਨੂੰ ਦੂਜਿਆਂ ਦਾ ਮਰਾਸੀਪੁਣਾ ਬਹੁਤ ਪਸੰਦ ਆਉਂਦਾ ਹੈ। ਮੈਂ ਇੱਥੇ ਮਰਾਸੀ ਜ਼ਾਤ ਦੀ ਗੱਲ ਨਹੀਂ ਕਰ ਰਿਹਾ ਸਗੋਂ ਮਰਾਸੀਪੁਣੇ ਦੀ ਆਦਤ ਦੀ ਗੱਲ ਕਰ ਰਿਹਾਂ। ਜਦੋਂ ਕੋਈ ਗਰੀਬ ਇਨਸਾਨ ਕਿਸੇ ਅਮੀਰ ਨੂੰ ਕਹੇ, ''ਸਰਦਾਰ ਜੀ ਤੁਸੀਂ ਤਾਂ ਰੱਬ ਹੋ। ਅਸੀਂ ਤਾਂ ਤੁਹਾਡਾ ਦਿੱਤਾ ਹੀ ਖਾਂਦੇ ਹਾਂ। ਤੁਹਾਡੇ ਵਰਗਾ ਦਿਆਲੂ ਇਨਸਾਨ ਤਾਂ ਦੁਨੀਆਂ ਵਿੱਚ ਹੀ ਨਹੀਂ ਲੱਭਣਾ।" ਤਾਂ ਉਸ ਅਮੀਰ ਦੀਆਂ ਨਾਸਾਂ ਹੋਰ ਵੀ ਫੁੱਲ ਜਾਂਦੀਆਂ ਹਨ। ਇਹੋ ਜਿਹੀਆਂ ਤਾਰੀਫ਼ਾਂ ਸੁਣਨ ਵਾਲਾ ਇਨਸਾਨ ਆਪਣੀ ਆਲੋਚਨਾ ਕਦੋਂ ਸੁਣ ਸਕੇਗਾ?

           ਜਿੰਦਗੀ ਵਿੱਚ ਕੁਝ ਸਿੱਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਚੰਗੀਆਂ ਕਿਤਾਬਾਂ, ਅਖ਼ਬਾਰਾਂ, ਰਸਾਲੇ, ਅਤੇ ਅੱਜ ਕੱਲ ਇੰਟਰਨੈਟ ਆਦਿ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਆਮ ਲੋਕਾਂ ਦੀ ਗੱਲ ਤਾਂ ਕੀ ਕਰਨੀ ਹੈ, ਪੰਜਾਬੀ ਦੇ ਬਹੁਤ ਸਾਰੇ ਲੇਖਕ ਵੀ ਲਿਖਦੇ ਜ਼ਿਆਦਾ ਹਨ ਅਤੇ ਪੜ੍ਹਦੇ ਬਹੁਤ ਘੱਟ ਹਨ। ਕਈ ਤਾਂ ਸਿਰਫ਼ ਲਿਖਣ ਤੇ ਹੀ ਜ਼ੋਰ ਦਿੰਦੇ ਹਨ, ਪੜ੍ਹਦੇ ਬਿੱਲਕੁੱਲ ਹੀ ਨਹੀਂ। ਬਹੁਤ ਸਾਰੇ ਲੋਕ ਜੋ ਕਿਤਾਬਾਂ ਵਗੈਰਾ ਪੜ੍ਹਦੇ ਹਨ, ਉਹ ਸਿਰਫ਼ ਦਿਲ ਖੁਸ਼ ਕਰਨ ਵਾਲੀਆਂ ਕਿਤਾਬਾਂ ਹੀ ਪੜ੍ਹਦੇ ਹਨ। ਜਿਵੇਂ ਸਿਹਤ ਨੂੰ ਠੀਕ ਰੱਖਣ ਲਈ ਚੰਗੀ ਖ਼ੁਰਾਕ ਦੀ ਲੋੜ ਹੈ, ਇਸੇ ਤਰ੍ਹਾਂ ਦਿਮਾਗ਼ ਨੂੰ ਠੀਕ ਰੱਖਣ ਲਈ ਚੰਗੀਆਂ ਲਿਖਤਾਂ ਪੜ੍ਹਨ ਦੀ ਜ਼ਰੂਰਤ ਹੈ।

Thursday 12 April 2012

ਦੁੱਖ ਤੁਹਾਨੂੰ ਨਈ, ਤੁਸੀਂ ਦੁੱਖ ਨੂੰ ਫੜ੍ਹਦੇ ਹੋ

ਖੁਸ਼ੀ ਦੀ ਭਾਲ ਵਿੱਚ ਨਿਕਲਿਆ ਇਨਸਾਨ ਕਦੇ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਉਹ ਹੋਰ ਦੁੱਖਾਂ ਨੂੰ ਆਪਣੇ ਘਰ ਵਿੱਚ ਦਾਵਤ ਦੇ ਬਹਿੰਦਾ ਹੈ। ਜੇਕਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਖੁਸ਼ੀ ਦੀ ਭਾਲ ਵਿੱਚ ਨਿਕਲਣ ਦੀ ਲੋੜ ਨਹੀਂ, ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ, ਇੱਕ ਜਗ੍ਹਾ ਟਿਕਾਉਣ ਦੀ ਲੋੜ ਹੈ। ਗੁਰਾਂ ਨੇ ਫਰਮਾਇਆ,"ਮਨ ਜੀਤੈ ਜਗ ਜੀਤੈ"। ਮਨ ਰੱਥ ਜੁੜ੍ਹੇ ਘੋੜੇ ਵਰਗਾ ਹੈ, ਜਿਸਦੀ ਲਗਾਮ ਜਿੰਨਾ ਚਿਰ ਉਸਦੇ ਚਾਲਕ ਹੱਥ ਰਹਿੰਦੀ ਹੈ, ਉਹ ਉਸ ਤਰ੍ਹਾਂ ਹੀ ਚੱਲਦਾ ਹੈ, ਜਿਸ ਤਰ੍ਹਾਂ ਉਸਦਾ ਮਾਲਕ ਚਾਹੁੰਦਾ ਹੈ, ਜੇਕਰ ਰੱਥ ਜੁੜ੍ਹੇ ਘੋੜੇ ਨੂੰ ਬੇਲਗਾਮ ਕਰ ਦਿੱਤਾ ਜਾਵੇ ਤਾਂ ਉਹ ਮਾਰਗ ਤੋਂ ਭਟਕ ਜਾਵੇਗਾ, ਅਤੇ ਨੁਕਸਾਨ ਹੀ ਕਰੇਗਾ। ਮਨ ਦੀ ਲਗਾਮ ਚਾਲਕ ਦੇ ਹੱਥ ਹੋਣੀ ਚਾਹੀਦੀ ਹੈ, ਤਾਂ ਕਿ ਉਹ ਉਸਨੂੰ ਆਪਣੀ ਮਰਜੀ ਮੁਤਾਬਿਕ ਮੋੜ੍ਹ ਸਕੇ।

ਮਨ ਹਰ ਚੀਜ਼ ਨੂੰ ਲੈਕੇ ਲਲਚਾ ਉਠਦਾ ਹੈ, ਉਸਨੂੰ ਹਾਸਿਲ ਕਰਨ ਦੀ ਹਸਰਤ ਪੈਦਾ ਕਰਦਾ ਹੈ, ਅਤੇ ਮਨੁੱਖ ਮਨ ਦੇ ਬਹਿਕਾਵੇ ਵਿੱਚ ਆ ਕੇ ਬਹਿਕ ਜਾਂਦਾ ਹੈ, ਉਸਨੂੰ ਲੱਗਦਾ ਹੈ, ਇਸ ਨੂੰ ਪਾ ਲਾਵਾਂ ਤਾਂ ਸ਼ਾਂਤੀ ਮਿਲ ਜਾਵੇਗੀ, ਪ੍ਰੰਤੂ ਅਜਿਹਾ ਕਿਧਰੇ ਨਹੀਂ ਹੁੰਦਾ, ਮਨ ਚੰਚਲ ਹੈ, ਅਸਥਿਰ ਹੈ, ਇਸਨੂੰ ਜੋ ਮਿਲ ਗਿਆ, ਉਸ ਨੂੰ ਛੱਡ ਦੂਜੀ ਵਸਤੂ ਵਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਵਿੱਚ ਖੁਸ਼ੀ ਅਤੇ ਆਨੰਦ ਦਾ ਮਿਲਣਾ ਮੁਸ਼ਕਲ ਹੈ।

ਮੈਨੂੰ ਇੱਕ ਮਿੱਤਰ ਦੀ ਯਾਦ ਆ ਰਹੀ ਹੈ। ਉਸ ਕੋਲ ਪੈਸੇ ਦੀ ਕਮੀ ਨਹੀਂ। ਰੱਬ ਦਾ ਦਿੱਤਾ ਸਭ ਕੁੱਝ ਹੈ, ਪ੍ਰੰਤੂ ਸ਼ਾਂਤੀ ਨਹੀਂ। ਉਹ ਇੱਕ ਨਾਮੀ ਗ੍ਰਾਮੀ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਖੁਸ਼ੀ ਦੇ ਹਜ਼ਾਰ ਮੌਕੇ ਗੁਆਉਂਦਾ ਹੈ, ਪ੍ਰੰਤੂ ਦੁੱਖੀ ਹੋਣ ਦਾ ਇੱਕ ਵੀ ਨਹੀਂ, ਕਿਉਂਕਿ ਉਹ ਮਨ ਦੇ ਕਾਬੂ ਵਿੱਚ ਹੈ। ਇੱਕ ਵਾਰ ਉਸਨੂੰ ਕਿਰਾਏ ਉੱਤੇ ਨਵਾਂ ਘਰ ਲੈਣਾ ਸੀ। ਜਿਸ ਸ਼ਹਿਰ ਵਿੱਚ ਅਸੀਂ ਰਹਿ ਰਹੇ ਸੀ, ਉਸ ਸ਼ਹਿਰ ਵਿੱਚ ਕਿਰਾਏ ਉੱਤੇ ਘਰ ਮਿਲਣਾ ਬੇਹੱਦ ਮੁਸ਼ਕਲ ਹਨ, ਜੇਕਰ ਮਿਲਦਾ ਹੈ ਤਾਂ ਮਹਿੰਗਾ। ਉਹ ਕਈ ਦਿਨਾਂ ਤੋਂ ਘਰ ਨਈ ਮਿਲਣ ਨੂੰ ਲੈਕੇ ਦੁੱਖੀ ਚੱਲ ਰਿਹਾ ਸੀ। ਇੱਕ ਦਿਨ ਅਸੀਂ ਦੋ ਤਿੰਨ ਮਿੱਤਰ ਬਾਗ ਵਿੱਚ ਬੈਠੇ ਲਾਂਚ ਟਾਈਮ ਵੇਲੇ ਗੱਲਾਂ ਕਰ ਰਹੇ ਸੀ। ਉਹ ਘਰ ਨਈ ਮਿਲਣ ਨੂੰ ਲੈਕੇ ਫਿਰ ਤੋਂ ਦੁੱਖ ਰੋਣ ਲੱਗਿਆ। ਉਸ ਦੀ ਗੱਲ ਸੁਣਨ ਮਗਰੋਂ ਮੇਰੇ ਨਾਲ ਬੈਠੇ ਦੂਜੇ ਮਿੱਤਰ ਨੇ ਆਖਿਆ, "ਜੇਕਰ ਹੈਪੀ ਤੈਨੂੰ ਬਲੋਗਿੰਗ ਤੋਂ ਟਾਈਮ ਨਹੀਂ ਮਿਲਦਾ, ਘਰ ਲੱਭਣ ਵਾਸਤੇ ਤੂੰ ਜੁਆਬ ਦੇ ਦੇ, ਇਹ ਤੇਰੇ ਤੋਂ ਆਸ ਨਾ ਕਰੇ"। ਮੈਂ ਤੁਰੰਤ ਜੁਆਬ ਦਿੱਤਾ, "ਯਾਰ ਜੇ ਅਜਿਹੀ ਗੱਲ ਹੈ ਤਾਂ ਠੀਕ ਹੈ, ਮੇਰਾ ਕੋਰਾ ਜੁਆਬ ਹੈ"। ਕੁੱਝ ਦੇਰ ਗੱਲਾਂ ਕੀਤੀਆਂ, ਉਹ ਆਫ਼ਿਸ ਚੱਲੇ ਗਏ ਅਤੇ ਮੈਂ ਘਰ ਆ ਗਿਆ। ਮੈਂ ਘਰ ਦੇ ਦਰਵਾਜੇ ਉੱਤੇ ਹੀ ਸੀ ਕਿ ਮੈਂ ਆਪਣੀ ਗੁਆਂਢਣ ਨੂੰ ਪੁੱਛ ਬੈਠਾ, "ਕੋਈ ਘਰ ਨਿਗਾਹ ਵਿੱਚ ਹੈ, ਜੋ ਕਿਰਾਏ ਲਈ ਖਾਲੀ ਹੋਵੇ"। ਉਹਨਾਂ ਨੇ ਕਿਹਾ ਕਿ ਸਾਹਮਣੇ ਵਾਲਿਆਂ ਦਾ ਕੱਲ੍ਹ ਹੀ ਖਾਲੀ ਹੋਇਆ ਹੈ। ਮੈਂ ਤੁਰੰਤ ਜਾਕੇ ਗੱਲ ਕੀਤੀ, ਅਤੇ ਘਰ ਖਾਲੀ ਸੀ। ਮੈਂ ਦੋਸਤ ਨੂੰ ਫੋਨ ਕੀਤਾ, ਉਹ ਘਰ ਮਿਲਣ ਦੀ ਗੱਲ ਸੁਣਕੇ ਖੁਸ਼ ਹੋ ਗਿਆ।

ਮੈਂ ਹਾਲੇ ਘਰ ਦੀਆਂ ਪੌੜੀਆਂ ਵੀ ਨਹੀਂ ਸੀ ਚੜ੍ਹਿਆ ਕਿ ਉਸਦਾ ਫੇਰ ਆਫ਼ਿਸ 'ਚੋਂ ਫੋਨ ਆ ਗਿਆ, ਕਹਿਣੈ ਲੱਗਿਆ, ਯਾਰ ਉਸਦਾ ਘਰ ਪਾਸ ਹੈ, ਇਸ ਤਰ੍ਹਾਂ ਮੈਂ ਉੱਥੇ ਰਹਾਂਗਾ, ਤਾਂ ਮੁਸੀਬਤ ਹੋ ਸਕਦੀ ਹੈ, ਉਸਦਾ ਮਤਲਬ ਉਸਦੀ ਸਾਬਕਾ ਪ੍ਰੇਮਿਕਾ ਦਾ ਘਰ, ਜੋ ਉਸ ਨਾਲ ਧੋਖਾ ਕਰ ਗਈ ਸੀ, ਉਸਦੇ ਕਹਿਣ ਮੁਤਾਬਿਕ, ਅਸਲ ਗੱਲ ਤਾਂ ਰੱਬ ਜਾਣੈ। ਮੈਂ ਉਸਨੂੰ ਸਮਝਾਇਆ, ਅਜਿਹਾ ਕੁੱਝ ਨਹੀਂ ਹੋਵੇਗਾ, ਤੂੰ ਚਿੰਤਾ ਨਾ ਕਰ। ਉਹ ਸ਼ਾਮ ਨੂੰ ਘਰ ਵੇਖਣ ਆਇਆ, ਚੰਗਾ ਘਰ ਅਤੇ ਘੱਟ ਕਿਰਾਇਆ ਵੇਖਕੇ ਖੁਸ਼ ਹੋ ਗਿਆ, ਪ੍ਰੰਤੂ ਉਸਦੀ ਖੁਸ਼ੀ ਮੇਰੇ ਘਰ ਦੇ ਗੇਟ ਤੱਕ ਹੀ ਰਹੀ, ਫਿਰ ਸਮੱਸਿਆ ਲੈਕੇ ਖੜ੍ਹਾ ਹੋ ਗਿਆ, ਇਸ ਘਰ ਵਿੱਚ ਤਾਂ ਜੁਆਨ ਕੁੜੀ ਹੈ, ਉਸਦੇ ਹੁੰਦਿਆਂ ਮੈਨੂੰ ਇੱਥੇ ਰਹਿਣ 'ਚ ਦਿੱਕਤ ਹੋ ਸਕਦੀ ਹੈ। ਮੈਂ ਆਖਿਆ...ਜੇਕਰ ਘਰ ਨਈ ਲੈਣਾ ਤਾਂ ਮੈਂ ਉਹਨਾਂ ਨੂੰ ਜੁਆਬ ਦੇ ਦਿੰਦਾ ਹਾਂ।

ਗੱਲ ਸੁਣਦਿਆਂ ਹੀ ਉਸਨੇ ਆਖਿਆ, ਨਈ ਨਈ..ਲੈਣਾ ਐ ਯਾਰ। ਫਿਰ ਰਾਤ ਦਾ ਖਾਣਾ ਖਾਕੇ ਸੌਂਣ ਹੀ ਲੱਗੇ ਸੀ ਕਿ ਕਹਿਣ ਲੱਗਾ, ਯਾਰ ਮੇਰੇ ਮਕਾਨ ਮਾਲਕ ਨੇ ਮੇਰਾ ਮੋਟਰ ਸਾਈਕਲ ਬਾਹਰ ਤਾਂ ਨਹੀਂ ਛੱਡ ਦਿੱਤਾ ਹੋਵੇਗਾ। ਉਹ ਮੇਰਾ ਐਡਵਾਂਸ ਤਾਂ ਨਈ ਦਬ ਲਵੇਗਾ, ਜਦੋਂ ਘਰ ਛੱਡਾਂਗਾ। ਮੇਰਾ ਉਹਨਾਂ ਦੇ ਬੱਚਿਆਂ ਨਾਲ ਮਨ ਲੱਗਿਆ ਹੋਇਆ ਸੀ, ਹੁਣ ਉਹਨਾਂ ਨੂੰ ਮੈਂ ਕਿਵੇਂ ਛੱਡਕੇ ਆ ਸਕਦਾ ਹਾਂ। ਫਿਰ ਮੈਂ ਆਖਿਆ, ਚੱਲ ਏਦਾਂ ਕਰ, ਤੂੰ ਉੱਥੇ ਜਾਕੇ ਰਹਿ, ਜਦੋਂ ਮਕਾਨ ਮਾਲਕ ਧੱਕੇ ਮਾਰਕੇ ਬਾਹਰ ਕੱਢ ਦੇਵੇ, ਫਿਰ ਤੂੰ ਉਹਨਾਂ ਦੇ ਗੇਟ ਉੱਤੇ ਡੇਰੇ ਜਮਾ ਲਈ। ਉਸਨੇ ਕਿਹਾ ਕਿਉਂ? ਮੈਂ ਕਿਹਾ, ਤੈਨੂੰ ਉਹਨਾਂ ਦੇ ਬੱਚਿਆਂ ਨਾਲ ਲਗਾਓ ਜੋ ਹੈ। ਇਹ ਉਹਨਾਂ ਮਨੁੱਖਾਂ ਦੀ ਪ੍ਰਜਾਤੀ ਵਿੱਚੋਂ ਹੈ, ਜੋ ਦੁੱਖੀ ਹੋਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ।

ਪਾਣੀ ਦੀ ਹਰ ਬੂੰਦ ਮੰਗੇਗੀ ਹਿਸਾਬ

ਸ਼ਹਿਰਾਂ ਵਿੱਚ ਘਰਾਂ ਤੋਂ ਨਿਕਲਣ ਵਾਲੀ ਗੰਦਗੀ ਹੋਵੇ ਜਾਂ ਫਿਰ ਕਾਰਖਾਨਿਆਂ ਦਾ ਕੂੜਾ , ਉਸਨੂੰ ਪਾਣੀ ਵਿੱਚ ਰੋੜ੍ਹਕੇ ਨਸ਼ਟ ਕਰਨਾ ਸਾਡੀ ਪੁਰਾਣੀ ਆਦਤ ਅਤੇ ਵਿਵਸਥਾ ਰਹੀ ਹੈ । ਅਸੀ ਸ਼ਹਿਰਾਂ ਵਿੱਚ ਨਦੀਆਂ ਦਾ ਪਾਣੀ ਲਿਆਂਦੇ ਹਾਂ ਅਤੇ ਉਸਨੂੰ ਕੂੜੇ – ਕਰਕਟ ਨਾਲ ਪ੍ਰਦੂਸ਼ਿਤ ਕਰਕੇ ਦੁਬਾਰਾ ਨਦੀਆਂ ਵਿੱਚ ਛੱਡ ਦਿੰਦੇ ਹਾਂ । ਕਾਰਖਾਨਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਕੂੜਾ ਨਾ ਸਿਰਫ ਨਦੀਆਂ ਅਤੇ ਖੂਹਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ , ਸਗੋਂ ਧਰਤੀ ਦੇ ਗਰਭ ਵਿਚਲੇ ਪਾਣੀ ਨੂੰ ਵੀ ਪੀਣ ਲਾਇਕ ਨਹੀਂ ਰਹਿਣ ਦੇ ਰਿਹਾ ਹੈ ।
ਅੱਜ ਸ਼ਹਿਰਾਂ ਵਿੱਚ ਮਨੁੱਖ ਮਲ ਨੂੰ ਸਾਫ਼ ਕਰਨ ਲਈ ਜਿਸ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ , ਉਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ । ਖਾਸ ਤੌਰ ਤੇ ਸੀਵਰ ਪ੍ਰਣਾਲੀ ਵਿੱਚ , ਜਿਸ ਵਿੱਚ ਬਿਨਾਂ ਕਿਸੇ ਟਰੀਟਮੈਂਟ ਦੇ ਉਸਨੂੰ ਸਿੱਧੇ ਨਦੀਆਂ ਵਿੱਚ ਬਹਾਇਆ ਜਾ ਰਿਹਾ ਹੈ । ਇਸ ਤਰ੍ਹਾਂ ਦੇ ‘ਫਲਸ਼ ਐਂਡ ਫਾਰਗਿਵ’ ਸਿਸਟਮ ਤੋਂ ਜਿਨ੍ਹਾਂ ਪੋਸ਼ਕ ਤੱਤਾਂ ਨੂੰ ਮਿੱਟੀ ਵਿੱਚ ਮਿਲਣਾ ਚਾਹੀਦਾ ਹੈ , ਉਹ ਆਸਪਾਸ ਦੇ ਨਜਦੀਕੀ ਜਲਸਰੋਤਾਂ ਵਿੱਚ ਜਾਕੇ ਨਸ਼ਟ ਹੋ ਜਾਂਦੇ ਹਨ । ਇਸ ਤਰ੍ਹਾਂ ਸਿਰਫ ਖੇਤੀਬਾੜੀ ਖੇਤਰ ਲਈ ਪੋਸ਼ਕ ਤੱਤਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ , ਨਦੀਆਂ ਦਾ ਅਸਤਿਤਵ ਵੀ ਖ਼ਤਮ ਹੋ ਰਿਹਾ ਹੈ । ਇਹ ਅਤੀਪ੍ਰਚਲਿਤ ਤਕਨੀਕ ਮਹਿੰਗੀ ਤਾਂ ਹੈ ਹੀ , ਨਾਲ ਹੀ ਪਾਣੀ ਦੀ ਬੇਇੰਤਹਾ ਬਰਬਾਦੀ ਦਾ ਜਰੀਆ ਵੀ ਹੈ । ਇਹ ਤਮਾਮ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣਦੀ ਹੈ । ਵਿਸ਼ਵਭਰ ਵਿੱਚ ਖ਼ਰਾਬ ਜਲਨਿਕਾਸੀ ਅਤੇ ਗੰਦਗੀ ਦੇ ਕਾਰਨ ਹਰ ਸਾਲ ਕਰੀਬ 20 ਲੱਖ ਬੱਚਿਆਂ ਦੀ ਮੌਤ ਹੁੰਦੀ ਹੈ , ਜਦੋਂ ਕਿ 60 ਲੱਖ ਬੱਚਿਆਂ ਦੀ ਮੌਤ ਭੁੱਖ ਅਤੇ ਕੁਪੋਸ਼ਣ ਨਾਲ ਹੁੰਦੀ ਹੈ ।
ਭਾਰਤ ਵਿੱਚ ਸੈਂਟਰ ਫਾਰ ਸਾਇੰਸ ਐਂਡ ਏਨਵਾਇਰਮੈਂਟ ( ਸੀ ਐੱਸ ਈ ) ਦੀ ਪ੍ਰਮੁੱਖ ਸੁਨੀਤਾ ਨਰਾਇਣ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪਾਣੀ ਉੱਤੇ ਨਿਰਭਰ ਫਲਸ਼ ਸਿਸਟਮ , ਖਾਸ ਤੌਰ ਉੱਤੇ ਜਲਨਿਕਾਸੀ ਪ੍ਰਣਾਲੀ ਨਾ ਤਾਂ ਆਰਥਕ ਅਤੇ ਨਾ ਹੀ ਪਰਿਆਵਰਣੀ ਦ੍ਰਿਸ਼ਟੀਕੋਣ ਤੋਂ ਉਚਿਤ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤ ਵਿੱਚ ਪੰਜ ਮੈਬਰਾਂ ਵਾਲਾ ਇੱਕ ਪਰਵਾਰ , ਜੋ ਆਪਣੇ ਘਰ ਵਿੱਚ ਵਾਟਰ ਫਲਸ਼ ਵਾਲਾ ਟਾਇਲੇਟ ਇਸਤੇਮਾਲ ਕਰਦਾ ਹੈ , ਮਲ ਬਹਾਨੇ ਲਈ ਸਾਲ ਭਰ ਵਿੱਚ ਕਰੀਬ 1 . 5 ਲੱਖ ਲਿਟਰ ਪਾਣੀ ਬਰਬਾਦ ਕਰ ਦਿੰਦਾ ਹੈ । ਉਨ੍ਹਾਂ ਨੇ ਜ਼ੋਰ ਦੇਕੇ ਵਿਸਥਾਰ ਨਾਲ ਦੱਸਿਆ ਹੈ ਕਿ ਵਰਤਮਾਨ ਵਿੱਚ ਜੋ ਫਲਸ਼ ਸਿਸਟਮ ਘਰਾਂ ਵਿੱਚ ਲੱਗਿਆ ਹੈ , ਉਸ ਨਾਲ ਮਲ ਤਾਂ ਸਾਫ਼ ਹੋ ਜਾਂਦਾ ਹੈ ਅਤੇ ਇਹ ਅਰੋਗ ਪ੍ਰਣਾਲੀ ਵੀ ਹੈ , ਲੇਕਿਨ ਇਸ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਵੱਡੇ ਪੈਮਾਨੇ ਉੱਤੇ ਪ੍ਰਦੂਸ਼ਣ ਹੁੰਦਾ ਹੈ ਸੋ ਵੱਖ । ਭਾਰਤ ਸਰਕਾਰ ਵੀ ਦੂਜੇ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਤਰ੍ਹਾਂ ਉਨ੍ਹਾਂ ਇਲਾਕਿਆਂ ਵਿੱਚ ਵੀ ਜਿੱਥੇ ਫਿਲਹਾਲ ਇਹ ਵਿਵਸਥਾ ਨਹੀਂ ਹੈ , ਇਸਨੂੰ ਹੀ ਸਥਾਪਤ ਕਰਨ ਵਿੱਚ ਜੁਟੀ ਹੈ , ਜੋ ਆਰਥਕ ਨਜ਼ਰ ਤੋਂ ਉਚਿਤ ਨਹੀਂ ਹੈ ।
ਸੁਭਾਗ ਨਾਲ ਸਾਡੇ ਕੋਲ ਘੱਟ ਖਰਚ ਵਾਲਾ ਇੱਕ ਅੱਛਾ ਮਾਧਿਅਮ ਵੀ ਉਪਲੱਬਧ ਹੈ । ਉਹ ਹੈ ਕੰਪੋਸਟ ਟਾਇਲੇਟ । ਇਸ ਵਿੱਚ ਪਾਣੀ ਦੀ ਬਰਬਾਦੀ ਨਹੀਂ ਹੁੰਦੀ , ਨਾਲ ਹੀ ਇਸਨ੍ਹੂੰ ਇੱਕ ਖਾਦ ਨਿਰਮਾਣ ਪ੍ਰਣਾਲੀ ਨਾਲ ਵੀ ਜੋੜ ਦਿੱਤਾ ਜਾਂਦਾ ਹੈ । ਕੁੱਝ ਖੇਤਰਾਂ ਵਿੱਚ ਤਾਂ ਮੂਤਰ ਸੰਗ੍ਰਿਹ ਪ੍ਰਣਾਲੀ ਵੀ ਵੱਖ ਤੋਂ ਲਗਾਈ ਜਾਂਦੀ ਹੈ ਅਤੇ ਸੰਗ੍ਰਹਿਤ ਮੂਤਰ ਨੂੰ ਖੇਤਾਂ ਵਿੱਚ ਪਾ ਦਿੱਤਾ ਜਾਂਦਾ ਹੈ , ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ । ਮਨੁੱਖ ਮਲ ਵੀ ਸੁੱਕ ਕੇ ਗੰਧਹੀਨ ਮਿੱਟੀ ਦੇ ਸਰੂਪ ਦੀ ਖਾਦ ਬਣ ਜਾਂਦਾ ਹੈ , ਜਿਸਨੂੰ ਵਾਪਸ ਖੇਤਾਂ ਵਿੱਚ ਮਿਲਾ ਦਿੱਤਾ ਜਾਂਦਾ ਹੈ । ਯਾਨੀ ਜ਼ਰੂਰੀ ਪੋਸ਼ਕ ਤੱਤ ਫਿਰ ਮਿੱਟੀ ਵਿੱਚ ਮਿਲ ਜਾਂਦੇ ਹਨ । ਇਸ ਪ੍ਰਕਿਰਿਆ ਦੇ ਬਾਅਦ ਮਿੱਟੀ ਨੂੰ ਕਿਸੇ ਖਾਦ ਦੀ ਲੋੜ ਨਹੀਂ ਹੁੰਦੀ । ਇਸ ਕੰਪੋਸਟ ਟਾਇਲੇਟ ਪ੍ਰਣਾਲੀ ਵਿੱਚ ਘਰਾਂ ਵਿੱਚ ਇਸਤੇਮਾਲ ਹੋ ਰਹੀ ਮੌਜੂਦਾ ਫਲਸ਼ ਪ੍ਰਣਾਲੀ ਦੀ ਤੁਲਣਾ ਵਿੱਚ ਪਾਣੀ ਦਾ ਇਸਤੇਮਾਲ ਵੀ ਨਾਮਾਤਰ ਹੁੰਦਾ ਹੈ । ਇਸ ਤਰ੍ਹਾਂ ਪਾਣੀ ਦਾ ਖਰਚ ਤਾਂ ਬਚਾ ਹੀ ਸਕਦੇ ਹਾਂ , ਨਾਲ ਹੀ ਧਰਤੀ ਹੇਠਲੇ ਪਾਣੀ ਨੂੰ ਉਲੀਚਕੇ ਪਾਣੀ ਦੇ ਭੰਡਾਰ ਨੂੰ ਖਤਮ ਕਰਨ ਦੇ ਦੋਸ਼ ਤੋਂ ਵੀ ਬੱਚ ਸਕਦੇ ਹਾਂ । ਇਹੀ ਨਹੀਂ , ਪਾਣੀ ਦੇ ਸ਼ੁੱਧੀਕਰਣ ਵਿੱਚ ਖਰਚ ਹੋਣ ਵਾਲੀ ਊਰਜਾ ਵੀ ਬਚਾ ਸਕਦੇ ਹਾਂ। ਇਸ ਢੰਗ ਨਾਲ ਅਪਸ਼ਿਸ਼ਟਾਂ ਨੂੰ ਪਾਣੀ ਵਿੱਚ ਮਿਲਣ ਅਤੇ ਧਰਤੀ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ । ਹਾਲ ਹੀ ਵਿੱਚ ਅਮਰੀਕਾ ਦੀ ਵਾਤਾਵਰਣ ਸੁਰੱਖਿਆ ਏਜੰਸੀ ਨੇ ਕੰਪੋਸਟ ਟਾਇਲੇਟ ਬਣਾਉਣ ਵਾਲੀਆਂ ਵੱਖ ਵੱਖ ਕੰਪਨੀਆਂ ਨੂੰ ਇਨ੍ਹਾਂ ਦੇ ਨਿਰਮਾਣ ਅਤੇ ਪ੍ਰਯੋਗ ਦੀ ਮਨਜ਼ੂਰੀ ਦਿੱਤੀ ਹੈ । ਅਮਰੀਕਾ ਦੇ ਨਿਜੀ ਆਵਾਸਾਂ ਅਤੇ ਚੀਨ ਦੇ ਪਿੰਡਾਂ ਵਿੱਚ ਵੀ ਇਨ੍ਹਾਂ ਦਾ ਸੁਗਮਤਾ ਨਾਲ ਪ੍ਰਯੋਗ ਹੋ ਰਿਹਾ ਹੈ ।
ਰੋਜ ਜਾਰਜ ਦੀ ਕਿਤਾਬ ‘ਦ ਬਿਗ ਨੇਸੇਸਿਟੀ : ਦਿ ਏਨੇਮੇਬਲ ਵਰਲਡ ਆਫ ਹਿਊਮਨ ਵੇਸਟ ਐਂਡ ਵਹਾਏ ਇਟ ਮੈਟਰਸ’ ਵਿੱਚ ਇਸ ਗੱਲ ਦਾ ਜਿਕਰ ਹੈ ਕਿ ਫਲਸ਼ ਸਿਸਟਮ ਵਾਸਤਵ ਵਿੱਚ ਬਹੁਤ ਸਾਰੀ ਊਰਜਾ ਦਾ ਉਪਭੋਗ ਕਰਨ ਵਾਲੀ ਤਕਨੀਕ ਹੈ । ਇਸਦੇ ਦੋ ਕਾਰਨ ਹਨ । ਪਹਿਲਾ ਇਹ ਕਿ ਇਸ ਵਿੱਚ ਮਲ ਨੂੰ ਬਹਾਹੁਣ ਲਈ ਵੱਡੀ ਮਾਤਰਾ ਵਿੱਚ ਸਾਫ਼ ਪਾਣੀ ਦਾ ਪ੍ਰਯੋਗ ਹੁੰਦਾ ਹੈ । ਦੂਜਾ ਇਹ ਕਿ ਸੀਵੇਜ ਸਿਸਟਮ ਚਲਾਣ ਲਈ ਵੱਡੀ ਮਾਤਰਾ ਵਿੱਚ ਮਾਨਵੀ ਊਰਜਾ ਦਾ ਵੀ ਨੁਕਸਾਨ ਹੁੰਦਾ ਹੈ । ਬਹੁਤ ਸਾਲ ਪਹਿਲਾਂ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਥਯੋਡੋਰ ਰੂਜਵੇਲਟ ਨੇ ਕਿਹਾ ਸੀ ਕਿ ਸੰਸਕਾਰੀ/ਸਭਿਆਚਾਰੀ ਲੋਕਾਂ ਨੂੰ ਮਲ ਨਿਸ਼ਕਾਸਨ ਲਈ ਪਾਣੀ ਦੇ ਪ੍ਰਯੋਗ ਦੇ ਇਲਾਵਾ ਕਿਸੇ ਦੂਜੇ ਮਾਧਿਅਮ ਦਾ ਵਿਕਾਸ ਕਰਨਾ ਚਾਹੀਦਾ ਹੈ ।
ਜੇਕਰ ਦੈਨਿਕ ਜੀਵਨ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਪਾਣੀ ਤੋਂ ਟਾਇਲੇਟ ਦੀ ਫਲਸ਼ ਲਾਈਨ ਵੱਖ ਹੋ ਜਾਵੇਗੀ ਤਾਂ ਘਰੇਲੂ ਪ੍ਰਯੋਗ ਦੇ ਪਾਣੀ ਨੂੰ ਰਿਸਾਈਕਲ ਕਰਨਾ ਜ਼ਿਆਦਾ ਆਸਾਨ ਹੋ ਜਾਵੇਗਾ । ਸ਼ਹਿਰਾਂ ਵਿੱਚ ਪਾਣੀ ਉਤਪਾਦਨ ਸਮਰੱਥਾ ਵਧਾਉਣ ਦਾ ਸਭ ਤੋਂ ਸਰਲ ਤਰੀਕਾ ਇਹੀ ਹੈ ਕਿ ਅਸੀ ਨਿੱਤ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ ਨੂੰ ਰਿਸਾਈਕਲ ਯੂਨਿਟ ਵਿੱਚ ਸ਼ੁੱਧ ਕਰੀਏ ਅਤੇ ਫਿਰ ਉਸਦਾ ਪ੍ਰਯੋਗ ਦੈਨਿਕ ਜੀਵਨ ਵਿੱਚ ਕਰੀਏ । ਇਸ ਤਰ੍ਹਾਂ ਅਸੀ ਕਾਫ਼ੀ ਮਾਤਰਾ ਵਿੱਚ ਪਾਣੀ ਨੂੰ ਸੁਰੱਖਿਅਤ ਕਰ ਸਕਾਂਗੇ ਅਤੇ ਉਸਦੀ ਬਰਬਾਦੀ ਰੋਕ ਸਕਾਂਗੇ । ਦੁਨੀਆ ਦੇ ਕੁੱਝ ਸ਼ਹਿਰਾਂ ਵਿੱਚ ਜਿੱਥੇ ਪਾਣੀ ਦੀ ਸਪਲਾਈ ਘੱਟ ਹੋਣ ਲੱਗੀ ਹੈ ਅਤੇ ਮੁੱਲ ਵੀ ਵੱਧ ਗਿਆ ਹੈ , ਉੱਥੇ ਲੋਕਾਂ ਨੇ ਵਰਤੋ ਕੀਤੇ ਜਾ ਚੁੱਕੇ ਪਾਣੀ ਨੂੰ ਰਿਸਾਈਕਿਲ ਕਰਨਾ ਸ਼ੁਰੂ ਕਰ ਦਿੱਤਾ ਹੈ । ਉਦਾਹਰਣ ਦੇ ਲਈ , ਸਿੰਗਾਪੁਰ ਜੋ ਕਿ ਮਲੇਸ਼ਿਆ ਤੋਂ ਉੱਚੇ ਦਾਮਾਂ ਤੇ ਪਾਣੀ ਖਰੀਰਦਾ ਹੈ , ਆਪਣੇ ਇਸਤੇਮਾਲ ਕੀਤੇ ਜਾ ਚੁੱਕੇ ਪਾਣੀ ਨੂੰ ਰਿਸਾਈਕਲ ਕਰਦਾ ਹੈ । ਕੈਲੀਫੋਰਨੀਆ , ਲਾਸ ਏਂਜਲਸ ਅਤੇ ਸਾਉਥ ਫਲੋਰੀਡਾ ਵਿੱਚ ਵੀ ਰਿਸਾਈਕਲ ਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।
ਇਸਦੇ ਇਲਾਵਾ ਘਰਾਂ ਵਿੱਚ ਵੀ ਪਾਣੀ ਬਚਾਉਣ ਵਾਲੇ ਉਪਕਰਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ , ਜਿਵੇਂ ਸ਼ਾਵਰ , ਡਿਸ਼ ਵਾਸ਼ਰ ਅਤੇ ਕਲੋਥ ਵਾਸ਼ਰ ਇਤਆਦਿ । ਕੁੱਝ ਦੇਸ਼ਾਂ ਵਿੱਚ ਪਾਣੀ ਦੀ ਰੱਖਿਆ ਲਈ ਕਠੋਰ ਮਾਨਕਾਂ ਉੱਤੇ ਆਧਾਰਿਤ ਘਰੇਲੂ ਸਮੱਗਰੀ ਹੀ ਵੇਚਣ ਅਤੇ ਪ੍ਰਯੋਗ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ । ਪਾਣੀ ਦੇ ਮੁੱਲ ਜਿਵੇਂ – ਜਿਵੇਂ ਵੱਧਦੇ ਜਾਣਗੇ , ਉਂਜ – ਉਂਜ ਕੰਪੋਸਟ ਟਾਇਲੇਟ ਅਤੇ ਊਰਜਾ ਸੰਭਾਲਵੇਂ ਉਪਕਰਨਾਂ ਦੀ ਮੰਗ ਵਧੇਗੀ । ਸਮੇਂ ਦੇ ਨਾਲ ਇਸ ਗੱਲ ਦੀ ਜਾਗਰੂਕਤਾ ਵੀ ਵਧੇਗੀ ਕਿ ਵਰਤਮਾਨ ਵਿੱਚ ਘਰਾਂ ਅਤੇ ਕਾਰਖਾਨਿਆਂ ਦੀ ਗੰਦਗੀ ਸਾਫ਼ ਕਰਨ ਲਈ ਪ੍ਰਯੋਗ ਕੀਤੀ ਜਾ ਰਹੀ ਜਲਨਿਕਾਸੀ ਪ੍ਰਣਾਲੀ ਵਿਵਹਾਰਕ ਨਹੀਂ ਹੈ । ਪਾਣੀ ਘੱਟਦਾ ਜਾ ਰਿਹਾ ਹੈ ਅਤੇ ਜਨਸੰਖਿਆ ਵੱਧਦੀ ਜਾ ਰਹੀ ਹੈ । ਅਜਿਹੇ ਵਿੱਚ ਜੇਕਰ ਪਾਣੀ ਦੇ ਘੱਟ ਖਰਚ ਉੱਤੇ ਆਧਾਰਿਤ ਸਮੱਗਰੀਆਂ ਦਾ ਇਸਤੇਮਾਲ ਚਲਨ ਵਿੱਚ ਨਹੀਂ ਆਵੇਗਾ , ਤਾਂ ਧਰਤੀ ਉੱਤੇ ਮੌਜੂਦ ਜਲਨਿਧੀ ਦਾ ਸੰਕਟ ਅਸਾਧ ਹੋ ਜਾਵੇਗਾ ।

1984 ਘੱਲੂਘਾਰੇ ਦੀ ਯਾਦ - ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੁਰਾਤਨ ਸਰੂਪ ਅਤੇ ਨਕਸ਼ਾ ਵੀ ਨਹੀਂ ਸਾਂਭ ਸਕੇ!!!

ੴ ਵਾਹਿਗੁਰੂ ਜੀ ਕੀ ਫ਼ਤਹਿ ਹੈ॥
              ਹਰ ਵਰ੍ਹੇ ਜੂਨ ਦਾ ਮਹੀਨਾ ਗੁਰੂ ਪੰਥ ਦੇ ਸਰੀਰ ਅਤੇ ਮਾਨਸਿਕਤਾ ’ਤੇ ਲੱਗੇ ਟੀਸ, ਪੀੜਾ, ਦੁਖ, ਸੰਤਾਪ, ਵਿਸ਼ਵਾਸ-ਘਾਤ ਅਤੇ ਸਦਮੇ ਦੇ ਜ਼ਖਮਾਂ ਨੂੰ ਵਲੂੰਧਰ ਕੇ ਰਖ ਦਿੰਦਾ ਹੈ। ਇਹ ਦਿਨ ਹੈ ਹਲੀਮੀ, ਸਤਿਕਾਰ ਅਤੇ ਸ਼ਰਧਾ ਨਾਲ ਹੋਏ ਘੱਲੂਘਾਰੇ ਨੂੰ ਯਾਦ ਕਰਣ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਦਾ। ਪਰ ਸਾਡੀ ਠੀਢ ਮਾਨਸਿਕਤਾ ਇਸਦਾ ਵੀ ਰਤੀ ਭਰ ਅਹਿਸਾਸ ਕਬੂਲਣ ਲਈ ਤਿਆਰ ਨਹੀਂ ਜਾਪਦੀ। ਹੁਣ ਨਿਰੋਲ ਰਾਜਨੀਤੀ ਅਤੇ ਚੋਣਾਂ ਨੂੰ ਮੁਖ ਰੱਖ ਕੁਝ ਵਿਅਕਤੀਆਂ ਅਤੇ ਧੜਿਆਂ ਵਲੋਂ ਇਹ ਸੁਨੇਹਾ ਅਤੇ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ 6 ਜੂਨ ਨੂੰ ਦਰਬਾਰ ਸਾਹਿਬ ਵਿਚ ਇਸ ਘੱਲੂਘਾਰੇ ਦੀ ਯਾਦ-ਗਾਰ ਨਾ ਕਾਇਮ ਕੀਤੀ ਗਈ ਤਾਂ ਉਹ ਖ਼ੁਦ ‘ਧੱਕੇ ਨਾਲ’ ਇਸ ਯਾਦ-ਗਾਰ ਦਾ ਨੀਂਹ ਪੱਥਰ ਰਖਣ ਗੇ। ਦਿਲਚਸਪ ਗ¤ਲ ਇਹ ਹੈ ਕਿ ਇਹ ਪਰੋਗਰਾਮ ਉਲੀਕਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੱਦੇ ਉਸ ਸੰਮੇਲਨ ਦਾ ਹਿੱਸਾ ਵੀ ਸਨ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਰੱਦ ਕਰ ਕੇ ਇਸਦੀ ਸਰਵੁੱਚਤਾ ਨੂੰ ਸਿੱਧੀ ਚੁਣੌਤੀ ਦੇਣ ਦੇ ਨਾਲ ਨਾਲ ਇਹ ਐਲਾਨ ਵੀ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਰਾਸਤਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਹੀ ਪਹੁੰਚਿਆ ਜਾ ਸਕਦਾ ਹੈ। ਸੋ ਇਸ ਐਲਾਨ ਅਤੇ ਪਰੋਗਰਾਮ ਦੀ ਮਨਸ਼ਾ ਅਤੇ ਨਿਸ਼ਾਨੇ ਪ੍ਰਤੀ ਕੋਈ ਵੀ ਸੰਦੇਹ ਬਾਕੀ ਨਹੀਂ ਰਹਿ ਜਾਂਦਾ।

              ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਦਹਿਸ਼ਤ-ਗਰਦਾਂ’ ਤੋਂ ਮੁਕਤ ਕਰਾਉਣ ਦੇ ਨਾਮ ’ਤੇ ਭਾਰਤ ਸਰਕਾਰ ਵਲੋਂ 1984 ਦਾ ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਦਾ ਇਕ ਅਭੁੱਲ ਅਤੇ ਦੁਖਦਾਈ ਘੱਲੂਘਾਰਾ ਹੈ। ਇਸਦੀ ਪੀੜਾ, ਤਕਲੀਫ਼ਾਂ, ਦੁਖ ਅਤੇ ਚੀਸ ਦੇ ਫੱਟ ਸ਼ਾਇਦ ਸਮੇਂ ਨਾਲ ਕੁਝ ਹੱਦ ਤਕ ਪੂਰੇ ਵੀ ਜਾਣ ਪਰ ਇਸ ਹਮਲੇ ਕਾਰਣ ਹੋਏ ਵਿਰਸੇ, ਵਿਰਾਸਤ, ਇਤਿਹਾਸਕ ਯਾਦਾਂ ਅਤੇ ਯਾਦਗਾਰਾਂ ਦੀ ਹੋਈ ਅਜ਼ਮਤ-ਰੇਜ਼ੀ ਅਤੇ ਬਰਬਾਦੀ ਸਦੀਵੀ ਹੈ ਅਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇ ਗੀ। ਇਹ ਵੀ ਤਲਖ਼ ਸੱਚਾਈ ਹੈ ਕਿ ਫ਼ੌਜੀ ਹਮਲੇ ਨੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਪਰਿਸਰ ਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਕਿ ਇਹ ਦੁਸ਼ਮਣ ਦੇ ਖਤਰਨਾਕ ‘ਅੱਡੇ’ ਹੋਣ ਅਤੇ ਇਹੀ ਸਮਝ ਰਾਹ ਵਿਚ ਆਉਂਦੀ ਹਰ ਇਮਾਰਤ, ਵਿਅਕਤੀ, ਯਾਦਗਾਰ, ਪਵਿੱਤਰ ਸਥਾਨ ਨੂੰ ਫ਼ੌਜੀ ਕਾਰਵਾਈ ਵਿਚ ਰੁਕਾਵਟ ਜਾਣ ਉਸ ਨੂੰ ਬੇਦਰਦੀ ਅਤੇ ਭਾਵਨਾ-ਰਹਿਤ ਢੰਗ ਨਾਲ ਬਰਬਾਦ ਕੀਤਾ।  

Wednesday 11 April 2012

Create font from your own handwritting

 Have you ever wanted to create your own handwriting font that can be used to computerize your handwriting? So here, we have something for you! We normally do not cover shareware or paid products as it is tantamount to free advertising for them, But this is one service, which we felt could be of great use to many – at a very nominal cost.

This tutorial would guide you in creating your personal handwriting font. So before starting, let’s see whether we meet some necessary requirements or not.

Minimum Requirements


Printer
Scanner
A Windows PC
Internet connection
Image editing tools
A little bit of photo editing knowledge

So let’s start with our tutorial!
Procedure

Step 1: Visit the website YourFonts.com and follow the given instructions. First you will have to download a PDF template and print it out. If you are creating your font digitally, with a tablet or a tablet input, then you can directly download the character set in image format.

Step 2: Print the character sketch, fill out each box with the character mentioned above with your very own handwriting, even do a signature, but remember any of the alphabet or even your signature, should not flow out of the boxes or the space provided.

Step 3: Ready up your computer scanner. Ensure that the scanner bed is clean. Now insert the character set with your writing in the scanner and scan the character set, you can scan and save it any of the major image formats but ensure that the image resolution is 300 dpi or 1000 px or more.

Step 4: Now right-click the saved image and open it with any desired photo editing tool, I would recommend Gimp or Paint.net. Clean up the image, if you’ve made some little mistake and finalize your images.

Step 5: Now we are ready to upload are files and create the final font. Go to Your Fonts upload page. Fill in all your details and upload your font image files there, your fonts would automatically recognize the words and would finally show you a preview. If you feel that the preview is not to your satisfaction, then please try to go through the steps again.

Step 6: Now in the next step, what you simply need to do is, pay them their fee for creating your font. The fee they would ask you for, is around $9.90 - don’t look like they’ve asked for a kidney – we mentioned earlier, that this service was not free. Considering that they convert your handwriting into a True Type font – the fee does look reasonable.

Step 7: Download your font and install it on your computer.

amriksingh: ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ?

amriksingh: ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ?: ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ , ਇਸ ਸੁਆਲ ਨੇ ਅੱਜ ਸਮੁੱਚੀ ਪੰਜਾਬੀ ਕੌਮ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਪੰਜਾਬੀ ਕੌਮ ਦੀ ਇਕਜੁੱਟਤਾ ਲਈ ਇਸ ਸੁਆਲ ...

ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ?

ਪੰਜਾਬੀ ਕੌਮ ਨਾਲ ਸਿੱਖ ਧਰਮ ਦਾ ਕੀ ਰਿਸ਼ਤਾ ਹੈ, ਇਸ ਸੁਆਲ ਨੇ ਅੱਜ ਸਮੁੱਚੀ ਪੰਜਾਬੀ ਕੌਮ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਪੰਜਾਬੀ ਕੌਮ ਦੀ ਇਕਜੁੱਟਤਾ ਲਈ ਇਸ ਸੁਆਲ ਦੀ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਇਸ ਸੁਆਲ ਦਾ ਠੀਕ ਜੁਆਬ ਨਹੀਂ ਮਿਲਦਾ, ਓਨਾ ਚਿਰ ਪੰਜਾਬੀ ਕੌਮ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੰਡੀ ਰਹੇਗੀ। ਇਸ ਮਸਲੇ ਦੀ ਸਪੱਸ਼ਟ ਸਮਝ ਬਿਨਾਂ ਇਹ ਤਿੰਨੇ ਭਾਈਚਾਰੇ ਇਕਜੁੱਟ ਨਹੀਂ ਹੋ ਸਕਦੇ।
ਸਿੱਖ ਧਰਮ ਦੇ ਦੋ ਪੱਖ ਹਨ; ਸਿੱਖ ਸਰੂਪ ਅਤੇ ਸਿੱਖ ਫ਼ਲਸਫ਼ਾ। ਫ਼ਲਸਫ਼ਾ ਕਿਸੇ ਵੀ ਕੌਮ ਦੀ ਤਾਕਤ ਹੁੰਦਾ ਹੈ, ਉਸ ਦੀ ਕਮਜ਼ੋਰੀ ਨਹੀਂ। ਇਨਕਲਾਬੀ ਚਿੰਤਕ ਕਾਰਲ ਮਾਰਕਸ ਦਾ ਕਹਿਣਾ ਹੈ, ''ਹਰ ਸੱਚੀ ਫ਼ਿਲਾਸਫ਼ੀ ਆਪਣੇ ਸਮੇਂ ਦਾ ਬੌਧਿਕ ਤੱਤ ਹੁੰਦੀ ਹੈ। ਫ਼ਿਲਾਸਫ਼ੀ ਸਭਿਆਚਾਰ ਦੀ ਸਜਿੰਦ ਆਤਮਾ ਹੁੰਦੀ ਹੈ। ਫ਼ਿਲਾਸਫ਼ਰ ਆਪਣੀ ਧਰਤੀ ਦੀ, ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ, ਜਿਨ•ਾਂ ਦੇ ਅਤਿ ਸੂਖਮ, ਕੀਮਤੀ, ਮਨੁੱਖੀ ਜ਼ਿੰਦਗੀ ਦੇ ਅਦਿੱਖ ਨਿਚੋੜ, ਫ਼ਿਲਾਸਫ਼ੀ ਦੀਆਂ ਧਾਰਨਾਵਾਂ ਰਾਹੀਂ ਪ੍ਰਗਟ ਹੁੰਦੇ ਹਨ। ਜਿਹੜਾ ਜਜ਼ਬਾ, ਕਿਰਤੀਆਂ ਦੇ ਹੱਥੋਂ ਨਵੇਂ ਕ੍ਰਿਸ਼ਮਿਆਂ ਦੀ ਸਿਰਜਣਾ ਕਰਵਾਉਂਦਾ ਹੈ, ਓਹੀ ਜਜ਼ਬਾ, ਫ਼ਿਲਾਸਫ਼ਰਾਂ ਦੇ ਸਿਰਾਂ ਵਿਚ ਫ਼ਿਲਾਸਫ਼ੀ ਦੀਆਂ ਧਾਰਨਾਵਾਂ ਦੀ ਸਿਰਜਣਾ ਕਰਦਾ ਹੈ ਅਤੇ ਇਹ ਸੰਸਾਰ 'ਸਿਰ ਦਾ ਸਿਰਜਿਆ ਸੰਸਾਰ' ਹੈ।''



ਮਾਰਕਸ ਦੇ ਇਸ ਕਥਨ ਅਨੁਸਾਰ, ਫ਼ਿਲਾਸਫ਼ੀ ਹੀ ਸੁਚੇਤ ਰੂਪ ਵਿਚ, ਕਿਸੇ ਸਮਾਜੀ-ਰਾਜਸੀ ਤਾਣੇ-ਬਾਣੇ ਦੀ ਸਿਰਜਣਾ ਕਰਨ ਲਈ, ਰਾਹ ਵਿਖਾਉਂਦੀ ਹੈ। ਫ਼ਿਲਾਸਫ਼ੀ ਹੀ, ਹਰ ਮਨੁੱਖ ਨੂੰ ਨਰੋਈ, ਸਦਾਚਾਰਕ ਜੀਵਨ ਜਾਚ ਸਿਖਾਉਂਦੀ ਹੈ। ਇਸ ਪੈਮਾਨੇ ਅਨੁਸਾਰ, ਸਿੱਖ ਫ਼ਲਸਫ਼ਾ ਪੰਜਾਬੀ ਕੌਮ ਦੀ ਨਾ ਸਿਰਫ ਰੂਹਾਨੀ ਤਾਕਤ ਹੈ, ਸਗੋਂ ਇਸ ਦੀ ਹੀ ਸਮੁੱਚੀ ਸਿਆਣਪ ਦਾ ਤੱਤ ਨਿਚੋੜ ਹੈ। ਇਸ ਨੂੰ ਠੁਕਰਾਉਣਾ ਪੰਜਾਬੀ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਸਿੱਖ ਫ਼ਲਸਫ਼ਾ ਪੰਜਾਬੀ ਕੌਮ ਦੀ ਰੂਹ ਹੈ ਅਤੇ ਪੰਜਾਬੀ ਬੋਲੀ ਇਸ ਰੂਹ ਨੂੰ ਪ੍ਰਗਟ ਕਰਨ ਦਾ ਸੰਦ। ਇਨ•ਾਂ ਦੋਹਾਂ ਦੀ ਹੋਂਦ ਤੋਂ ਮੁਨਕਿਰ ਹੋ ਕੇ ਪੰਜਾਬੀ ਕੌਮ ਕਿਵੇਂ ਵੀ ਜਿਉਂਦੀ ਨਹੀਂ ਰਹਿ ਸਕਦੀ। ਮੌਜੂਦਾ ਪੂੰਜੀਵਾਦੀ-ਸਾਮਰਾਜੀ ਦੌਰ ਵਿਚ, ਇਸ ਸਿਆਣਪ ਤੋਂ ਬਿਨਾਂ, ਪੰਜਾਬੀ ਕੌਮ ਦਾ ਵਿਗਾਸ ਕਰਨਾ ਅਣਕਿਆਸੀ ਗੱਲ ਹੈ। ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀ ਕੌਮ ਦਾ ਸਿੱਖ ਫ਼ਲਸਫ਼ੇ ਨਾਲ ਇਹੀ ਰਿਸ਼ਤਾ ਹੈ।
ਹੁਣ ਇੱਥੇ ਸੁਆਲ ਪੈਦਾ ਹੁੰਦਾ ਹੈ, ਕਿ ਹਿੰਦੂ ਧਰਮ ਅਤੇ ਇਸਲਾਮ ਦਾ ਇਸ ਫ਼ਲਸਫ਼ੇ ਨਾਲ ਕੀ ਰਿਸ਼ਤਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦੂ ਧਰਮ ਅਤੇ ਇਸਲਾਮ ਦੀਆਂ ਰਹੁ-ਰੀਤਾਂ (ਜਿਨ•ਾਂ ਨੂੰ ਠੁੱਲ•ੀ ਭਾਸ਼ਾ ਵਿਚ ਕਰਮਕਾਂਡ ਕਿਹਾ ਜਾਂਦਾ ਹੈ।) ਸਿੱਖ ਧਰਮ ਨਾਲੋਂ ਵੱਖਰੀਆਂ ਹਨ। ਪਰ ਫ਼ਲਸਫ਼ੇ ਦੇ ਜਾਣਕਾਰ ਇਹ ਦੱਸਦੇ ਹਨ, ਕਿ ਸਿੱਖ ਫ਼ਲਸਫ਼ਾ ਹਿੰਦੂ ਫ਼ਲਸਫ਼ੇ ਅਤੇ ਇਸਲਾਮੀ ਫ਼ਲਸਫ਼ੇ ਨੂੰ ਆਪਣੇ ਵਿਚ ਸਮੇਟ ਲੈਂਦਾ ਹੈ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ, ''ਜੋ ਵੀ ਉਚੇਰਾ ਤੇ ਉੱਤਮ ਹੈ, ਉਹ ਸਿੱਖੀ ਦੀ ਆਤਮਾ ਵਿਚ ਪ੍ਰਤੀਬਿੰਬਤ ਹੁੰਦਾ ਹੈ। ਇਸ ਸੰਬੰਧ ਵਿਚ ਇਹ ਵੀ ਕਿਹਾ ਜਾ ਸਕਦਾ ਹੈ, ਕਿ ਨਾ ਕੇਵਲ ਹਿੰਦੂ ਸੰਸਕ੍ਰਿਤੀ ਹੀ, ਸਗੋਂ ਸੰਸਾਰ ਦੇ ਹੋਰਨਾਂ ਸਮਾਜਾਂ ਦੇ ਉੱਚੇ ਆਦਰਸ਼ਾਂ ਦੀ ਝਲਕ ਵੀ, ਸਿੱਖ ਮਤਿ ਵਿਚ ਵੇਖੀ ਜਾ ਸਕਦੀ ਹੈ।''....''ਮੁਲ ਰੂਪ ਵਿਚ ਸਿੱਖ ਫ਼ਲਸਫ਼ਾ ਦੈਵੀ ਮਨੁੱਖਤਾ ਦੀ ਉਹ ਸੰਸਕ੍ਰਿਤੀ ਹੈ, ਜਿਸ ਦਾ ਪ੍ਰਮੁੱਖ ਨੇਮ ਏਕਤਾ ਉੱਤੇ ਆਧਾਰਿਤ ਹੈ।''
ਸਿੱਖ ਚਿੰਤਕ ਸ੍ਰ. ਗੁਰਤੇਜ ਸਿੰਘ ਹੁਰਾਂ ਨੇ ਆਪਣੀ ਇਕ ਲਿਖਤ 'ਗੁਰੂ ਨਾਨਕ ਦੀ ਆਧੁਨਿਕਤਾ ਨੂੰ ਦੇਣ' ਵਿਚ ਹੇਠ ਲਿਖੀ ਜਾਣਕਾਰੀ ਦਿੱਤੀ ਹੈ, ''ਅਲ ਕਾਇਦਾ ਦੇ ਜੇਹਾਦ ਦੇ ਸੰਦਰਭ ਵਿੱਚ, ਸੰਸਾਰ ਭਰ ਦੇ ਮੁਸਲਮਾਨਾਂ ਨੂੰ ਅਸਲ ਇਸਲਾਮ ਸਬੰਧੀ ਵਾਕਫ਼ੀਅਤ ਦੇਣ ਲਈ, ਕੈਨੇਡਾ ਵਿੱਚ ਇੱਕ ਕਿਤਾਬ ਛਪੀ ਹੈ (Tarek Fateh, Chasing a Mirage, John Wiley & Sons, Canada)। ਭੂਮਿਕਾ ਵਿੱਚ ਲੇਖਕ ਆਖਦਾ ਹੈ,'ਮੁਸਲਮਾਨਾਂ ਨੂੰ ਇਸਲਾਮ ਦੇ ਅਸਲ ਰੂਪ ਵੱਲ ਪਰਤਣਾ ਚਾਹੀਦਾ ਹੈ, ਜਿਸ ਦੀ ਵਿਆਖਿਆ ਗੁਰੂ ਨਾਨਕ ਨੇ ਆਪਣੇ ਪਵਿੱਤਰ ਕਲਾਮ ਵਿੱਚ ਕੀਤੀ ਹੈ'';
“ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ£”
ਇਹ ਜਾਣਕਾਰੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਇਸਲਾਮ ਦਾ ਕੋਈ ਵਿਦਵਾਨ, ਜੇ ਇਸਲਾਮ ਦੇ ਅਸਲ ਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਦਾ ਹੈ, ਤਾਂ ਇਹ ਤੱਥ ਉਪਰੋਕਤ ਧਾਰਨਾ ਦੀ ਪੁਸ਼ਟੀ ਹੀ ਕਰ ਰਿਹਾ ਹੈ, ਕਿ ਇਸਲਾਮ ਵਰਗੇ ਮਹਾਨ ਇਨਕਲਾਬੀ ਧਰਮ ਦੇ ਤੱਤ ਵੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ।
ਅਸਲ ਵਿਚ ਪੰਜਾਬੀ ਕੌਮ ਦੀ ਬਦਕਿਸਮਤੀ ਇਹ ਹੈ, ਕਿ ਤਿੰਨਾਂ ਧਰਮਾਂ ਦੇ ਫ਼ਲਸਫ਼ਿਆਂ ਦੀ ਇਸ ਸਾਂਝ ਨੂੰ ਗੌਲਿਆ ਹੀ ਨਹੀਂ ਗਿਆ। ਕਰਮਕਾਂਡ ਜਾਂ ਸਰੂਪ ਨੂੰ ਲੈ ਕੇ ਪਾਈਆਂ ਵੰਡੀਆਂ ਹੀ ਹੁਣ ਤੱਕ ਭਾਰੂ ਰਹੀਆਂ ਹਨ। ਸਮੁੱਚੀ ਪੰਜਾਬੀ ਕੌਮ ਨੇ ਇਸ ਫ਼ਲਸਫ਼ੇ ਦੀ ਤਾਕਤ ਨੂੰ ਨਹੀਂ ਪਛਾਣਿਆ। ਲੋੜ ਇਸ ਫ਼ਲਸਫ਼ੇ ਦੀ ਤਾਕਤ ਅਤੇ ਤਿੰਨਾਂ ਧਰਮਾਂ ਦੀ ਸਾਂਝ ਨੂੰ ਪਛਾਣਨ ਦੀ ਹੈ।
ਮਾਂ ਬੋਲੀ ਕਿਸੇ ਵੀ ਮਨੁੱਖੀ ਸਮਾਜ ਦੀ ਤਾਕਤ ਹੁੰਦੀ ਹੈ। ਬੋਲੀ ਓਨੀ ਹੀ ਪੁਰਾਣੀ, ਜਿੰਨੀ ਮਨੁੱਖੀ ਚੇਤਨਾ। ਬੋਲੀ ਅਸਲੀ ਮਨੁੱਖੀ ਚੇਤਨਾ ਦਾ ਪ੍ਰਗਟ ਰੂਪ ਹੈ, ਜਿਸ ਦੀ ਦੂਜਿਆਂ ਮਨੁੱਖਾਂ ਵਾਸਤੇ ਸਿਰਫ ਇਸੇ ਲਈ ਹੋਂਦ ਹੈ, ਕਿਉਂਕਿ ਇਸ ਦੀ ਮੇਰੇ ਲਈ ਹੋਂਦ ਹੈ। ਬੋਲੀ ਚੇਤਨਾ ਵਾਂਗ, ਦੂਜਿਆਂ ਮਨੁੱਖਾਂ ਨਾਲ ਮੇਲ-ਜੋਲ ਦੀ, ਲੋੜ 'ਚੋਂ ਹੀ ਪੈਦਾ ਹੁੰਦੀ ਹੈ। ਬੋਲੀ ਤੇ ਸਭਿਆਚਾਰ ਇਕ-ਦੂਜੇ ਤੋਂ ਟੁੱਟ ਕੇ ਵਿਕਾਸ ਨਹੀਂ ਕਰ ਸਕਦੇ। ਮਾਂ ਬੋਲੀ ਤੋਂ ਮੁਨਕਿਰ ਹੋਣਾ, ਆਪਣੀ ਤਾਕਤ ਨੂੰ ਤਿਲਾਂਜਲੀ ਦੇਣਾ ਹੈ। ਹਜ਼ਾਰਾਂ ਸਾਲਾਂ ਦੇ ਹੋਏ ਮਨੁੱਖੀ ਵਿਕਾਸ ਦੀ, ਅਰਜਿਤ ਕੀਤੀ ਅਨੁਭਵੀ ਸਿਆਣਪ ਨੂੰ, ਸ਼ਬਦਾਂ ਰਾਹੀਂ, ਮਾਂ ਬੋਲੀ ਹੀ ਆਪਣੇ ਅੰਦਰ ਸਮੇਟਦੀ ਹੈ। ਇਸ ਲਈ ਆਪਣੀ ਮਾਂ ਬੋਲੀ ਨੂੰ ਤਿਆਗਣਾ, ਹਜ਼ਾਰਾਂ ਸਾਲਾਂ ਦੇ ਹੋਏ ਇਤਿਹਾਸਕ ਵਿਕਾਸ ਨੂੰ ਨਕਾਰਨਾ ਹੈ। ਇਹੋ ਜਿਹੀ ਮੂਰਖਤਾ ਮਾਨਸਿਕ ਤੌਰ 'ਤੇ ਗੁਲਾਮ ਲੋਕ ਹੀ ਕਰ ਸਕਦੇ ਹਨ। ਅਮੀਰ ਅਤੇ ਮੱਧ ਵਰਗੀ ਸਿੱਖਾਂ ਸਮੇਤ, ਪੰਜਾਬ ਦੇ ਲੋਕ ਅੱਜ ਇਹੀ ਮੂਰਖਤਾ ਕਰ ਰਹੇ ਹਨ। ਮਾਨਸਿਕ ਗੁਲਾਮੀ ਵਿਚ ਰੀਂਗ ਰਹੇ ਮਨੁੱਖ, ਆਪਣੀ ਮੁਕਤੀ ਅਤੇ ਕੌਮੀ ਆਜ਼ਾਦੀ ਦੇ ਸੁਪਨੇ ਲੈਣੇ ਵੀ ਬੰਦ ਕਰ ਦੇਂਦੇ ਹਨ, ਆਜ਼ਾਦੀ ਤੇ ਮੁਕਤੀ ਲਈ ਲੜਨਾ, ਤਾਂ ਕਿਤੇ ਦੂਰ ਦੀ ਗੱਲ ਹੈ।
ਇੱਥੇ ਸੁਆਲ ਪੈਦਾ ਹੁੰਦਾ ਹੈ, ਕਿ ਪੰਜਾਬੀ ਕੌਮ ਏਨੀ ਮੂਰਖ ਕਿਵੇਂ ਬਣ ਗਈ, ਕਿ ਉਹ ਆਪਣੀ ਹੀ ਮਹਾਨ ਪ੍ਰਾਪਤੀ, 'ਸਿੱਖ ਫ਼ਲਸਫ਼ੇ' ਅਤੇ ਮਾਂ ਬੋਲੀ ਪੰਜਾਬੀ ਨੂੰ ਧੱਕੇ ਮਾਰ ਰਹੀ ਹੈ? ਇਸ ਸੁਆਲ ਦਾ ਜੁਆਬ, ਇਕ ਵਿਸਥਾਰੀ ਲਿਖਤ ਦੀ ਮੰਗ ਕਰਦਾ ਹੈ। ਪਰ ਸੰਖੇਪ ਵਿਚ ਗੱਲ ਬੜੀ ਸਪੱਸ਼ਟ ਹੈ, ਕਿ 1947 ਵਿਚ ਅੰਗਰੇਜ਼ ਸਾਮਰਾਜੀਏ, ਜਿਨ•ਾਂ ਲੋਕਾਂ ਦੇ ਹੱਥ ਰਾਜਨੀਤਿਕ ਤਾਕਤ ਸੌਂਪ ਕੇ ਗਏ ਸਨ, ਬ੍ਰਾਹਮਣਵਾਦੀ ਭਰਮਜਾਲ (ਜਿਸ ਨੂੰ ਉਹ ਫ਼ਿਲਾਸਫ਼ੀ ਦਾ ਨਾਂ ਦੇਂਦੇ ਹਨ), ਉਨ•ਾਂ ਦੀ ਸੋਚ ਉੱਤੇ ਹਾਵੀ ਸੀ ਅਤੇ ਸਾਮਰਾਜੀ ਜੀਵਨ ਜਾਚ ਦੀ ਚਕਾਚੌਂਧ ਦੇ ਉਹ ਸ਼ੈਦਾਈ ਸਨ। ਪੱਛਮੀ (ਪੂੰਜੀਵਾਦੀ ਸਾਮਰਾਜੀ) ਸਭਿਅਤਾ ਦੀ ਮਹਾਨਤਾ, ਉਨ•ਾਂ ਦੇ ਦਿਮਾਗਾਂ ਉੱਤੇ ਛਾਈ ਹੋਈ ਸੀ। ਪੱਛਮੀ ਫ਼ਲਸਫ਼ੇ ਅਤੇ ਸਭਿਆਚਾਰ ਦੇ ਉਹ ਪੈਰੋਕਾਰ ਸਨ। ਪੱਛਮ ਦੇ ਸਾਮਰਾਜੀ ਮੁਲਕਾਂ ਵਿਚ ਸਿਰਜੇ ਜਾ ਰਹੇ ਅਤਿ ਦੇ ਭੋਗੀ 'ਸਵਰਗ' ਨੂੰ, ਉਹ ਆਪਣੇ ਦੇਸ ਵਿਚ ਉਸਾਰਨ ਦੇ ਸੁਪਨੇ ਲੈ ਰਹੇ ਸਨ। ਅੰਗਰੇਜ਼ ਸਾਮਰਾਜੀਆਂ ਵੱਲੋਂ, ਇਸ ਦੇਸ ਅੰਦਰ ਆਪਣਾ ਜਾਬਰ ਅਤੇ ਲੁਟੇਰਾ ਰਾਜ-ਪ੍ਰਬੰਧ ਕਾਇਮ ਰੱਖਣ ਲਈ, ਬਣਾਏ ਗਏ ਹਕੂਮਤੀ ਤਾਣੇ-ਬਾਣੇ ਨੂੰ, ਨਾ ਸਿਰਫ ਉਨ•ਾਂ ਨੇ ਉਵੇਂ ਹੀ ਕਾਇਮ ਰੱਖਿਆ, ਸਗੋਂ ਇਸ ਨੂੰ ਹੋਰ ਵੀ ਪੱਛਮੀ ਸਾਮਰਾਜੀ ਪੁੱਠ ਦਿੱਤੀ। ਆਪਣੇ ਗਰੀਬ ਅਤੇ ਭੋਲੇ-ਭਾਲੇ ਦੇਸੀ ਲੋਕਾਂ ਨਾਲ, ਸਿਰੇ ਦੀ ਨਫਰਤ ਪਾਲਦੀ, ਕੁਰੱਪਟ, ਧੱਕੜ, ਹਉਮੈ ਦੀ ਮਰੀਜ, ਪੱਛਮੀ ਜੀਵਨ ਜਾਚ ਦੀ ਸ਼ਰਧਾਲੂ (ਸਿਵਲ, ਫੌਜੀ ਅਤੇ ਪੁਲਿਸ) ਅਫਸਰਸ਼ਾਹੀ, ਜਿਨ•ਾਂ ਦੀ ਰੀੜ• ਦੀ ਹੱਡੀ ਹੈ। ਜਿਨ•ਾਂ ਨੇ ਧਰਮ ਨਿਰਪੱਖਤਾ ਦੇ ਨਾਂ ਹੇਠ ਬ੍ਰਾਹਮਣਵਾਦ ਅਤੇ 'ਸਮਾਜਵਾਦ' ਦੇ ਨਾਂ ਹੇਠ, ਸਾਮਰਾਜੀ ਅਰਥਚਾਰੇ ਨੂੰ ਹਿੰਦੁਸਤਾਨ ਦੇ ਲੋਕਾਂ ਉੱਤੇ ਠੋਸਿਆ। ਹਿੰਦੁਸਤਾਨ ਦੇ ਬਹੁਕੌਮੀ ਅਤੇ ਬਹੁਧਰਮੀ ਤਾਣੇ-ਬਾਣੇ ਨੂੰ, ਬ੍ਰਾਹਮਣਵਾਦੀ ਫ਼ਲਸਫ਼ੇ ਦੀ ਹਿੰਦੁਤਵੀ ਵਿਆਖਿਆ ਅਤੇ ਸਾਮਰਾਜੀ ਆਰਥਿਕਤਾ ਦੇ ਸ਼ਿਕੰਜੇ ਨਾਲ, ਇਕਜੁੱਟ ਰੱਖਣ ਦੀ ਨੀਤੀ ਲਾਗੂ ਕੀਤੀ। ਇਸੇ ਕਰਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ, ਹਿੰਦੁਸਤਾਨ ਦੇ ਲੋਕਾਂ ਦੇ ਦੋ ਦੁਸ਼ਮਣ ਹਨ : ਬ੍ਰਾਹਮਣਵਾਦ ਅਤੇ ਪੂੰਜੀਵਾਦ (ਜਿਹੜਾ ਅੱਜ ਸਾਮਰਾਜੀ ਪੜਾਅ 'ਤੇ ਹੈ)।
ਸਾਮਰਾਜੀ ਸਭਿਆਚਾਰ ਅਤੇ ਸਾਮਰਾਜੀ ਆਰਥਿਕਤਾ ਦੇ ਪਲੇਚੇ ਵਿਚ ਫਸੇ, ਉਹ ਆਪਣੇ ਤੋਂ ਤਕੜੇ ਸਾਮਰਾਜੀ ਦੇਸਾਂ ਦੀ ਗੁਲਾਮੀ ਕਬੂਲਣ ਅਤੇ ਦੇਸ ਅੰਦਰਲੀਆਂ ਅੱਡ-ਅੱਡ ਕੌਮਾਂ-ਸਭਿਆਚਾਰਾਂ ਤੇ ਆਪਣੇ ਤੋਂ ਮਾੜੇ ਗੁਆਂਢੀ ਮੁਲਕਾਂ 'ਤੇ, ਗਲਬਾ ਪਾਉਣ ਦੀਆਂ ਨੀਤੀਆਂ ਲਾਗੂ ਕਰਨ ਦੇ, ਉਹ ਪਾਬੰਦ ਸਨ। ਇਸੇ ਕਰਕੇ ਉਹ ਲਗਾਤਾਰ ਦੇਸ ਦਾ ਫੌਜੀਕਰਨ ਕਰਦੇ ਗਏ ਅਤੇ ਇਸ ਫੌਜੀਕਰਨ ਦਾ ਬੋਝ ਆਪਣੇ ਲੋਕਾਂ 'ਤੇ ਪਾਉਣ ਲਈ, ਦੇਸ ਨੂੰ 'ਜਮਹੂਰੀਅਤ' ਦੇ ਨਾਂ ਹੇਠ ਤਾਨਾਸ਼ਾਹੀ ਜਕੜ ਵਿਚ ਕੱਸਦੇ ਹੋਏ, ਇਸ ਦਾ ਪੁਲਸੀਕਰਨ ਕਰਦੇ ਗਏ। ਇਸ ਯਥਾਰਥ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ, ਕਿ ਦੁਨੀਆ ਭਰ ਵਿਚ ਸਭ ਤੋਂ ਵੱਧ ਗਰੀਬ ਅਬਾਦੀ ਵਾਲਾ ਮੁਲਕ, ਦੁਨੀਆ ਭਰ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਇਸ ਲਈ ਜਦੋਂ ਹੀ ਕੋਈ ਕੌਮੀਅਤ ਜਾਂ ਕੌਮੀ-ਸੂਬਾ ਆਪਣੇ ਕੌਮੀ ਮਸਲਿਆਂ ਨੂੰ ਲੈ ਕੇ, ਵੱਧ ਅਧਿਕਾਰਾਂ ਦੀ ਮੰਗ ਕਰਦਾ, ਉਦੋਂ ਹੀ ਕੇਂਦਰੀ ਹਾਕਮ ਹਿੰਦੂਤਵੀ ਡੰਡਾ ਲੈ ਕੇ, ਉਸ ਦੇ ਮਗਰ ਪੈ ਜਾਂਦੇ ਅਤੇ ਦੇਸ ਨੂੰ ਇਕਜੁੱਟ ਰੱਖਣ ਦੇ ਨਾਂ ਹੇਠ, ਬ੍ਰਾਹਮਣਵਾਦੀ ਭਰਮਜਾਲ ਵਿਚ ਫਸੇ ਹੋਏ ਦਲਿਤਾਂ ਅਤੇ ਗਰੀਬ ਹਿੰਦੂਆਂ ਸਮੇਤ, ਬਹੁਗਿਣਤੀ ਮੱਧ ਵਰਗੀ ਹਿੰਦੂਆਂ ਨੂੰ ਰਾਜਨੀਤਿਕ ਤੌਰ 'ਤੇ, ਆਪਣੇ ਮਗਰ ਲਾਮਬੰਦ ਕਰਨ ਦਾ ਕਾਰਜ ਮਿਥ ਲੈਂਦੇ। ਇਨ•ਾਂ ਨੀਤੀਆਂ ਨੇ, ਜਿੱਥੇ ਸਮੁੱਚੇ ਦੇਸ ਦੇ ਹਿੰਦੂਆਂ ਨੂੰ ਗੁੰਮਰਾਹ ਕੀਤਾ, ਦਲਿਤਾਂ ਨੂੰ ਜਾਤਪਾਤ ਦੇ ਸ਼ਿਕੰਜੇ ਵਿਚ ਕੱਸੀ ਰੱਖਿਆ, ਧਾਰਮਿਕ ਘੱਟ ਗਿਣਤੀਆਂ ਨੂੰ ਜਬਰ ਅਤੇ ਜਲਾਲਤ ਦਾ ਸ਼ਿਕਾਰ ਬਣਾਇਆ, ਉੱਥੇ ਅੱਡ-ਅੱਡ ਸੂਬਿਆਂ ਦੇ ਕੌਮੀ ਭਾਈਚਾਰਿਆਂ ਨੂੰ, ਧਰਮਾਂ ਅਤੇ ਜਾਤਾਂ ਦੇ ਆਧਾਰ 'ਤੇ ਪਾੜਨ ਅਤੇ ਆਮ ਲੋਕਾਂ ਦੇ ਮਨਾਂ ਵਿਚ, ਇਕ-ਦੂਜੇ ਪ੍ਰਤੀ ਨਫਰਤ ਭਰਨ ਦਾ ਕੰਮ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਦਾ ਦੁਖਦਾਈ ਪਹਿਲੂ ਇਹ ਹੈ, ਕਿ ਸਮੁੱਚੇ ਦੇਸ ਦੀ 'ਕਮਿਊਨਿਸਟ' ਲਹਿਰ, ਇਨ•ਾਂ ਕੇਂਦਰੀ ਹਾਕਮਾਂ ਦੇ ਪੈਰ 'ਚ ਪੈਰ ਰੱਖ ਕੇ ਚੱਲਦੀ ਆ ਰਹੀ ਹੈ ਅਤੇ ਨਾ ਸਿਰਫ ਇਹ ਲੋਕਾਂ ਦੇ ਇਨਕਲਾਬੀ ਸੰਘਰਸ਼ਾਂ ਨੂੰ ਕੁਚਲਣ ਲਈ, ਉਨ•ਾਂ ਦਾ ਸਿਧਾਂਤਕ ਹਥਿਆਰ ਬਣੀ ਹੋਈ ਹੈ, ਧਾਰਮਿਕ ਘੱਟ ਗਿਣਤੀਆਂ ਉੱਤੇ ਹੋ ਰਹੇ ਜਬਰ ਨਾਲ ਸਹਿਮਤੀ ਪ੍ਰਗਟਾਉਂਦੀ ਆ ਰਹੀ ਹੈ, ਸਗੋਂ ਇਸ ਨੇ ਸਾਰੀ ਟਰੇਡ ਯੂਨੀਅਨ ਲਹਿਰ ਨੂੰ, ਵੱਧ ਤੋਂ ਵੱਧ ਤਨਖਾਹਾਂ ਮੰਗਣ ਦੀ ਦੌੜ ਵਿਚ ਸ਼ਾਮਿਲ ਕਰਕੇ, ਅਤੇ ਸਮੁੱਚੀ ਕਮਿਊਨਿਸਟ ਲਹਿਰ ਨੂੰ ਇਨ•ਾਂ ਟਰੇਡ ਯੂਨੀਅਨਾਂ ਉੱਤੇ ਆਧਾਰਿਤ ਕਰਕੇ, ਸਮੁੱਚੀ ਕਮਿਊਨਿਸਟ ਲਹਿਰ ਨੂੰ ਹੀ, ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਖਾਜਾ ਬਣਨ ਲਈ ਤਿਆਰ ਕਰ ਦਿੱਤਾ ਹੈ।

ਇਨਸਾਨ ਅਤੇ ਇਨਸਾਨੀਅਤ

ਕੱਟੜਤਾ - ਧਾਰਮਿਕ ਅਤੇ ਦੂਜੇ ਵਿਚਾਰਾਂ ਬਾਰੇ - ਦੁਨੀਆਂ ਨੂੰ ਨਰਕ ਬਣਾ ਰਹੀ ਹੈ। ਉਮੀਦ ਸੀ ਕਿ ਵਿਦਵਤਾ ਦੇ ਪਸਾਰੇ ਨਾਲ ਅਤੇ ਤਕਨੀਕੀ ਉੱਨਤੀ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਸੁਧਰਨਗੀਆਂ ਅਤੇ ਲੋਕਾਂ ਵਿੱਚ ਨਫ਼ਰਤ ਦੀ ਥਾਂ ਪਿਆਰ ਵਧੇਗਾ। ਪਰ ਹੋਇਆ ਬਿਲਕੁਲ ਇਸਦੇ ਉਲਟ ਹੈ। ਕੁਝ ਲੋਕਾਂ ਦੇ ਵਿਚਾਰ ਹੋਰ ਵੀ ਕੱਟੜ ਹੋ ਗਏ ਹਨ। ਸਹਿਣਸ਼ੀਲਤਾ ਗੁੰਮ ਹੋ ਗਈ ਹੈ। ਪਿਆਰ ਅਤੇ ਹਮਦਰਦੀ ਘਟਦੇ ਜਾ ਰਹੇ ਹਨ। ਨਫ਼ਰਤ ਅਤੇ ਸਵਾਰਥਪੁਣਾ ਵਧ ਰਹੇ ਹਨ। ਇਨਸਾਨਾਂ ਵਿੱਚੋਂ ਇਨਸਾਨੀਅਤ ਖ਼ਤਮ ਹੋ ਰਹੀ ਹੈ। ਹੈਵਾਨੀਅਤ ਵਧਦੀ ਜਾ ਰਹੀ ਹੈ। ਇਸਦਾ ਅੰਤ ਕਦੋਂ, ਕਿਵੇਂ, ਅਤੇ ਕਿੱਥੇ ਜਾ ਕੇ ਹੋਵੇਗਾ? ਇਸ ਬਾਰੇ ਸੋਚ ਕੇ ਸਰੀਰ ਨੂੰ ਝੁਣਝੁਣੀਆਂ ਆਉਣ ਲੱਗ ਜਾਂਦੀਆਂ ਹਨ। ਕੁਝ ਲੋਕ ਸੰਸਾਰ ਨੂੰ ਤਬਾਹੀ ਵਲ ਬਹੁਤ ਹੀ ਤੇਜ਼ੀ ਨਾਲ ਲੈ ਕੇ ਜਾ ਰਹੇ ਹਨ।

ਇਹ ਗੱਲ ਸਿਰਫ਼ ਇਕ ਮੁਲਕ ਦੀ ਨਹੀਂ ਸਗੋਂ ਦੁਨੀਆਂ ਦੇ ਬਹੁਤੇ ਮੁਲਕਾਂ ਦੀ ਹੈ। ਜੋ ਹਮਲਾ ਅਤੇ ਵਾਰਦਾਤਾਂ ਆਸਟਰੀਆ ਦੇ ਸ਼ਹਿਰ ਵੀਏਨਾ (ਪੰਜਾਬੀ ਵਿੱਚ ਭਾਵੇਂ ਅਖ਼ਬਾਰਾਂ ਇਸਨੂੰ ਵਿਆਨਾ ਲਿਖਦੀਆਂ ਹਨ ਪਰ Vienna ਦਾ ਅਸਲੀ ਉਚਾਰਨ ਵੀਏਨਾ ਹੈ) ਦੇ ਇਕ ਗੁਰਦੁਆਰੇ ਵਿੱਚ ਹੋਈਆਂ ਹਨ, ਉਨ੍ਹਾਂ ਦੀ ਨਿਖੇਧੀ ਕਰਨੀ ਅਤੇ ਉਸਦੇ ਵਿਰੁੱਧ ਅਵਾਜ਼ ਉਠਾਉਣੀ (ਪਰ ਸ਼ਾਂਤਮਈ ਢੰਗ ਨਾਲ) ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ। ਹਰ ਇਨਸਾਨ ਦੇ ਵਿਚਾਰ ਵੱਖਰੇ ਹਨ ਅਤੇ ਹਰ ਇਨਸਾਨ ਨੂੰ ਆਪਣੇ ਢੰਗ ਨਾਲ ਸੋਚਣ, ਵਿਚਰਣ, ਅਤੇ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਜੇ ਕਰ ਇਸ ਨਾਲ ਦੂਜੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਹੋਵੇ। ਆਪਣੇ ਵਿਚਾਰ ਦੂਜਿਆਂ ਤੇ ਠੋਸਣੇ, ਜਾਂ ਦੂਜਿਆਂ ਨੂੰ ਵਿਚਾਰ ਬਦਲਣ ਲਈ ਮਜਬੂਰ ਕਰਨਾ, ਜਾਂ ਕਿਸੇ ਨੂੰ ਉਸਦੇ ਵੱਖਰੇ ਵਿਚਾਰਾਂ ਕਾਰਨ ਸੱਟ ਚੋਟ ਲਾਉਣੀ ਜਾਂ ਸਿਰਫ਼ ਵੱਖਰੇ ਵਿਚਾਰਾਂ ਦੇ ਅਧਾਰ ਤੇ ਕਿਸੇ ਦਾ ਕਤਲ ਕਰਨਾ ਗ਼ਲਤ ਹੀ ਨਹੀਂ ਸਗੋਂ ਘੋਰ ਜੁਰਮ ਹੈ ਜਿਸਦੀ ਸਜ਼ਾ ਕਰੜੀ ਤੋਂ ਕਰੜੀ ਮਿਲਣੀ ਚਾਹੀਦੀ ਹੈ।

ਅੱਜ ਕੱਲ ਜਿਸ ਤਰ੍ਹਾਂ ਦੁਨੀਆਂ ਵਿੱਚ ਮਾਸੂਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ - ਜ਼ਿਆਦਾ ਕੱਟੜਤਾ ਦੇ ਨਾਂ ਤੇ - ਉਹ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ। ਇਨਸਾਨਾਂ ਦੇ ਕਤਲ ਇਸ ਤਰ੍ਹਾਂ ਹੋ ਰਹੇ ਹਨ ਜਿਵੇਂ ਉਹ ਬਦਾਮ ਜਾਂ ਅਖਰੋਟ ਨੂੰ ਭੰਨਣ ਤੋਂ ਵੀ ਸੌਖੇ ਹੋਣ। ਦੂਜਿਆਂ ਦੀ ਮਦਦ ਕਰਨ ਨਾਲੋਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਜ਼ਿਆਦਾ ਪ੍ਰਚਲਤ ਹੋ ਗਿਆ ਹੈ। ਵੀਏਨਾ ਵਿਚਲੇ ਕਾਤਲਾਨਾ ਹਮਲੇ ਤੋਂ ਬਾਦ ਉਸਦੇ ਪ੍ਰਤੀਕਰਮ ਵਜੋਂ ਜੋ ਪੰਜਾਬ ਵਿੱਚ ਵਾਪਰਿਆ ਉਸਦੀ ਵੀ ਉਤਨੀ ਹੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਜਿਤਨੀ ਵੀਏਨਾ ਦੇ ਹਮਲੇ ਦੀ। ਜੋ ਲੋਕਾਂ ਨੂੰ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਨੁਕਸਾਨ (ਜਾਨੀ ਹਾਂ ਹੋਰ) ਹੋਇਆ ਹੈ, ਉਸਨੂੰ ਕਿਸੇ ਪੱਖ ਤੋਂ ਵੀ ਠੀਕ ਨਹੀਂ ਆਖਿਆ ਜਾ ਸਕਦਾ। ਫੱਟੜ ਹੋਣ ਤੋਂ ਇਲਾਵਾ ਲੋਕਾਂ ਨੂੰ ਜੋ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਦਿੱਕਤਾਂ ਅਤੇ ਔਖਿਆਈਆਂ ਦਾ ਸਾਂਭਣਾ ਕਰਨਾ ਪਿਆ ਹੈ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਘਟਨਾ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨਾ ਜਾਇਜ਼ ਹੈ ਪਰ ਇਸ ਰੋਸੇ ਨੂੰ ਪ੍ਰਗਟਾਉਣ ਦੇ ਵੱਖਰੇ ਵੱਖਰੇ ਢੰਗ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਠੀਕ ਹਨ ਅਤੇ ਕੁਝ ਗ਼ਲਤ ਹਨ। ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਰੋਸ ਭੰਨ ਤੋੜ ਕਰ ਕੇ ਅਤੇ ਲੋਕਾਂ ਨੂੰ ਕੁੱਟ ਮਾਰ ਕਰ ਕੇ ਪ੍ਰਗਟ ਕੀਤਾ ਹੈ, ਉਹ ਵੀ ਉਨ੍ਹਾਂ ਕਾਤਲਾਂ ਤੋਂ ਵਧੀਆ ਇਨਸਾਨ ਨਹੀਂ ਹੋ ਸਕਦੇ ਜਿਨ੍ਹਾਂ ਨੇ ਵੀਏਨਾ ਵਿੱਚ ਗੋਲੀਆਂ ਚਲਾਈਆਂ ਸਨ। ਭੰਨ ਤੋੜ ਕਰ ਕੇ, ਰਾਹ ਰੋਕ ਕੇ, ਅਤੇ ਕੁੱਟ ਮਾਰ ਕਰ ਕੇ ਮਾਸੂਮ ਲੋਕਾਂ ਨੂੰ ਕਸ਼ਟ ਪਹੁੰਚਾਉਣ ਵਾਲੇ ਕਿਸੇ ਤਰ੍ਹਾਂ ਵੀ ਕਿਸੇ ਦੀ ਹਮਦਰਦੀ ਅਤੇ ਸਮਰਥਨ ਦੇ ਹੱਕਦਾਰ ਨਹੀਂ। ਬੱਸਾਂ ਨੂੰ, ਕਾਰਾਂ ਨੂੰ, ਅਤੇ ਹੋਰ ਨਿੱਜੀ ਜਾਂ ਸਰਕਾਰੀ ਜਾਇਦਾਦ ਨੂੰ ਅੱਗ ਲਾ ਕੇ ਸਾੜਨਾ ਇਕ ਚੰਗਾ ਕੰਮ ਨਹੀਂ ਸਗੋਂ ਬੇਵਕੂਫ਼ੀ ਹੈ ਜਿਸਨੂੰ ਭੰਡਣਾ ਹਰ ਇਨਸਾਨ ਦਾ ਕੰਮ ਹੈ।

ਧਰਮ ਦੇ ਨਾਂ ਤੇ ਜੋ ਜੋ ਸ਼ਰਮਨਾਕ ਘਟਨਾਵਾਂ ਦੁਨੀਆਂ ਵਿੱਚ ਹੋ ਰਹੀਆਂ ਹਨ, ਧਰਮ ਨੂੰ ਸਹੀ ਢੰਗ ਨਾਲ ਸਮਝਣ ਵਾਲੇ ਲੋਕ ਕਦੇ ਵੀ ਉਨ੍ਹਾਂ ਦੇ ਹੱਕ ਵਿੱਚ ਨਾਹਰਾ ਨਹੀਂ ਲਾਉਣਗੇ। ਇਹੋ ਜਿਹੀਆਂ ਘਟਨਾਵਾਂ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਚਾਹੇ ਇਹ ਆਸਟਰੀਆ ਵਿੱਚ ਵਾਪਰੀ ਵਾਰਦਾਤ ਹੈ, ਜਾਂ ਪੰਜਾਬ ਵਿੱਚ ਕੀਤੀ ਗਈ ਭੰਨ ਤੋੜ ਅਤੇ ਹੁੱਲੜਬਾਜ਼ੀ ਹੈ, ਜਾਂ ਹਿੰਦੁਸਤਾਨ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਫ਼ਿਰਕੂ ਦੰਗੇ ਹਨ, ਜਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਤਾਲੀਬਾਨ ਵਲੋਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਅਤੇ ਬੰਬ ਬਲਾਸਟ ਹਨ, ਜਾਂ ਇਰਾਕ ਵਿੱਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸ ਵਿੱਚ ਲੜਾਈ ਹੈ, ਜਾਂ ਇਰਾਨ ਵਿੱਚ ਧਰਮ ਦੀ ਆੜ ਲੈ ਕੇ ਲੋਕਾਂ ਦੀ ਅਜ਼ਾਦੀ ਨੂੰ ਕੁਚਲਨਾ ਹੈ, ਜਾਂ ਕਈ ਮੁਲਕਾਂ ਵਿੱਚ ਧਰਮ ਦੇ ਗ਼ਲਤ ਅਰਥ ਕੱਢ ਕੇ ਔਰਤਾਂ ਤੇ ਕੀਤੇ ਅਤਿਆਚਾਰ ਹਨ, ਜਾਂ ਅਫ਼ਰੀਕਾ ਦੇ ਕਈ ਮੁਲਕਾਂ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਲੀਡਰਾਂ ਵਲੋਂ ਬਨਾਉਟੀ ਤੌਰ ਤੇ ਪੈਦਾ ਕੀਤੀ ਭੁੱਖ-ਮਾਰ ਹੈ, ਅਤੇ ਜਾਂ ਫਿਰ ਉੱਤਰੀ ਕੋਰੀਆ ਵਲੋਂ ਬੱਚਿਆਂ ਨੂੰ ਭੁੱਖੇ ਰੱਖ ਕੇ ਮਿਸਲਾਂ ਅਤੇ ਬੰਬਾਂ ਤੇ ਪੈਸਾ ਖਰਚਣਾ ਹੈ।


Saturday 7 April 2012

Manage All Social Networks and Edit Settings From One Place

Social networking has become a part of our daily life. People can’t imagine living a day without any one of these (Facebook, Twitter, YouTube, StumbleUpon, Pinterest, Tumblr, Foursquare, LinkedIn, Google+, Meetup, Path, Instagram, and Flickr) famous social networks. The only thing about social networking is the hassle of changing different settings in each single social network. Sometimes the task of say changing profile picture one by one, by logging in and going to the settings menu of each and every social network can be extremely tiring. Therefore, the folks at Blisscontrol created a web-service that lets you change social network settings all at once. They do not ask for any password or verification, but only thing you need is to be logged on to social network account.
Just to let you know that Blisscontrol does nothing more than sending you directly to the specific pages of your social networking account. It saves a lot of tasks of finding the correct page and settings tab to change your desired settings. If you go to blisscontrol webpage, you see a very simple and easy interface where you will be asked to choose from many available settings on the left side and on the right side you can choose your social network. Now, click GO and that setting page will open. The settings tab lets you choose from Change Bio, Change email settings, change profile picture, Change password, and many more things as shown in the image below.
From the network tab, you can choose from Facebook, Twitter, YouTube, StumbleUpon, Pinterest, Tumblr, Foursquare, LinkedIn, Google+, Meetup, Path, Instagram, and Flickr.
I thought what’s use of Blisscontrol if only thing it does is pointing you to the right page, but the Truth is: It saves a lot of time. Facebook users must have felt that the settings keeps on changing and sometimes it gets very difficult to find the correct settings page.

How To Disable Facebook Timeline and Get Back Old Profile

Facebook Timeline was new profile page approach that Facebook launched some months ago approximately around September last year. At first it was just for the people who wanted to check and configure their timeline before becoming permanent. There are many Facebook users who really love the idea of timeline and are sticking by it. There are also a lot of people who want their old Facebook profile page.

Officially there are no means to remove timeline from your Facebook profile page, but that wouldn’t stop people from finding a way out.

Such a task can be easily done with a tiny browser extension called as TimeLineRemove. Normally the official website of TimeLineRemove offers extension/add-on for almost all popular browsers, but sadly there is no such thing for Safari. The official webpage states that the extension for Safari browser is under development.


Installing TimeLineRemove
  • Go to TimeLineRemove. Depending on your browser you’ll see the icon of your respective browser flashing.
  • click on it and install the extension/add-on.
  • Now restart your browser and check your Facebook profile page, Facebook timeline has been removed.
If you want to get back the Facebook timeline, just simply uninstall or disable the TimeLineRemove from the add-on/extension tab in options of your respective browser.

Just to let you all know, that if you’re a casual Facebook user, I personally recommend you use timeline otherwise to tell you the truth the Old Facebook Wall without timeline was better in its way as it gave more information to the user than the new timeline.

How to Change the Name of a Facebook Page

Do you want to change the name of a Facebook page? May be you misspelled the name of the fan page, or may be you just want to rename it. Its not easy to change the name of Facebook page, and in most cases, you can’t change the name of Facebook page at all. Here’s all you need to know about renaming a Facebook page.


Changing The Name of Facebook Page

If your Facebook page has less then 100 fans, go to your fan page and click on ‘Edit Page’ in the right side bar. Then on the next page, click on the ‘Basic Information’ (normally its selected by default). You can now rename your fan page easily by changing the ‘Name’ field in the basic information.

The most important thing to note is that you can change the name of Facebook page only if it has less then 100 fans. If it has more then 100 fans, then:

• If the number of fans of your page is only slightly higher then 100, then you can ask your friends who are fans of the page to unlike the page, to make the number of likes less then 100. After that, change the name of Facebook page as explained above.

• If your Facebook page has much higher number of fans, then go to this request form to change Facebook page name.


But note that Facebook will change the name of your Facebook page only if the name of your business is changed or its misspelled. They might also consider any ‘other’ reason if its genuine, so if you want to change the name of your Facebook page, you should fill this form anyway.

Some people also suggest to create a new Facebook page with new name if you can’t rename a Facebook page. Its a good idea but it has two disadvantages, you will loose all your 100+ fans, and you will not get the same vanity url for the page, because the vanity url is not available for a long time even after a Facebook page is deleted.

Please post below if you know about any other way to change Facebook page name.

ਕਬ ਕਟੇਗੀ ਚੌਰਾਸੀ

*84 ਦੇ ਦੰਗਾ ਪੀਡ਼ਤਾਂ ਨੂੰ 27.94 ਕਰੋਡ਼ ਮੁਆਵਜ਼ੇ ਦੀ ਸਿਫਾਰਿਸ਼

*ਦੰਗਿਆਂ ਦੌਰਾਨ 195 ਲੋਕਾਂ ਦੀ ਪੁਲਸ ਹਿਰਾਸਤ ਵਿਚ ਮੌਤ

*532 ਲਾਸ਼ਾਂ ਦੀ ਨਹੀਂ ਹੋ ਸਕੀ ਸੀ ਪਛਾਣ


ਪ੍ਰਧਾਨ ਮੰਤਰੀ ਇੰਦਰੀ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਦੇਸ਼ ਵਿਚ ਫੈਲੀ ਸਿੱਖ ਵੋਧੀ ਹਿੰਸਾ ਦੀਆਂ ਸ਼ਰਮਨਾਕ ਘਟਨਾਵਾਂ ਤੋਂ 28 ਸਾਲ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਦ ਕੇਂਦਰ ਸਰਕਾਰ ਤੋਂ ਇਨ੍ਹਾਂ ਦੰਗਿਆਂ ਦੇ ਪੀਡ਼ਤਾਂ ਦੇ ਪਰਿਵਾਰਕ ਮੈਂਬਰਾਂ ਨੂੰ 27.94 ਕਰੋਡ਼ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਕਾਬਿਲੇ ਜ਼ਿਕਰ ਹੈ ਕਿ ਹਾਈ ਕੋਰਟ ਨੇ 12 ਦਸੰਬਰ 1996 ਨੂੰ ਇਹ ਮਾਮਲਾ ਇਸ ਕਮਿਸ਼ਨ ਦੇ ਸਪੁਰਦ ਕੀਤਾ ਸੀ।
ਇਸ ਜਾਂਚ ਕਮਿਸ਼ਨ ਦੀ ਸਿਫਾਰਿਸ਼ ਮੁਤਾਬਕ ਦੰਗਿਆਂ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਪੁਲਸ ਹਿਰਾਸਤ ਵਿਚ ਹੋਈ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ, ਜਦੋਂ ਕਿ ਹੋਰ ਪੀਡ਼ਤਾਂ ਦੇ ਪਰਿਵਾਰਕ ਮੈਂਬਰ 1 ਲੱਖ 75 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਇਹਨਾਂ ਦੰਗਿਆਂ ਦੌਰਾਨ 195 ਲੋਕਾਂ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ, ਜਦੋਂ ਕਿ ਬਹੁਤ ਸਾਰੇ ਹੋਰ ਵਿਅਕਤੀ ਦੰਗਾਕਾਰੀਆਂ ਹੱਥੋਂ ਬੜੀ ਹੀ ਬੇਰਹਿਮੀ ਨਾਲ ਮਾਰੇ ਗਏ ਸਨ। ਇਸ ਫਿਰਕੂ ਹਿੰਸਾ ਵਿੱਚ ਮਾਰੇ ਗਏ ਵਿਅਕਤੀਆਂ ਵਿੱਚੋਂ 532 ਲਾਸ਼ਾਂ ਦੀ ਪਛਾਣ ਨਹੀਂ ਸੀ ਹੋ ਸਕੀ। ਇਸ ਤਰਾਂ ਕੁਲ ਮਿਲਾ ਕੇ 1513 ਪਰਿਵਾਰਾਂ ਨੂੰ ਮੁਆਵਜ਼ਾ ਮਿਲੇਗਾ। ਇਥੇ ਇਹ ਯਾਦ ਰੱਖਣਾ ਵੀ ਜਰੂਰੀ ਹੈ ਕਿ ਪੰਜਾਬ ਦੇ ਅੰਮ੍ਰਿਤਸਰ , ਤਰਨਤਾਰਨ, ਮਜੀਠੀਆ ਜ਼ਿਲੇ ਵਿਚ 2097 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਅੰਗ-ਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ, ਜਿਸ ਦੇ ਬਾਅਦ ਪੂਰੇ ਦੇਸ਼ ਵਿਚ ਸਿੱਖ ਵਿਰੋਧੀ ਦੰਗੇ ਭਡ਼ਕ ਗਏ ਸਨ ਅਤੇ ਭਾਰੀ ਤਬਾਹੀ ਮਚੀ ਸੀ।ਇਹ ਹਿੰਸਾ ਏਨੀ ਵਡੀ ਪਧਰ ਤੇ ਕੀਤੀ ਗਈ ਸੀ ਕਿ ਹੁਣ ਵੀ ਇਸ ਤਬਾਹੀ ਦੇ ਸਬੂਤ ਲਭੇ ਜਾ ਰਹੇ ਹਨ. ਹਰਿਆਣਾ ਵਿੱਚ ਪਿੰਡ ਹੋਂਦ ਅਤੇ ਚਿਲੜ ਵਿੱਚ ਹੋਈ ਕਤਲੋ ਗਾਰਤ ਬਾਰੇ ਦਸਦਿਆਂ ਇਲਾਕੇ ਦੇ ਲੋਕ ਹੁਣ ਵੀ ਸ਼ਿਮ ਜਾਂਦੇ ਹਨ। ਇੱਕ ਜਮਹੂਰੀ ਦੇਸ਼ ਵਿੱਚ ਹੋਈਆਂ ਇਹਨਾਂ ਸ਼ਰਮਨਾਕ ਘਟਨਾਵਾਂ ਦਾ ਦਾਗ ਅਜੇ ਤੱਕ ਵੀ ਨਹੀਂ ਧੋਤਾ ਜਾ ਸਕਿਆ।

Wednesday 4 April 2012

ਢਿੱਡੋ ਭੁੱਖਾ...ਨਾਮ ਅੰਨਦਾਤਾ

‘ਚਪੇੜ’ ਕਿਰਤੀ ਦੇ ਹੀ ਕਿਉਂ ਪੈਂਦੀ ਹੈ। ਟਰੈਫਿਕ ਪੁਲੀਸ ਦਾ ਹੱਥ ਜਦੋਂ ਉਠਦਾ ਹੈ ਤਾਂ ਕੰਨ ਗਰੀਬ ਰਿਕਸ਼ਾ ਚਾਲਕ ਦਾ ਸੁੰਨ ਹੁੰਦਾ ਹੈ। ਕਿਸੇ ਚੌਂਕ ’ਚ ਕਾਰ ਵਾਲੇ ਨੂੰ ਪੁੱਛਿਆ ਨਹੀਂ ਜਾਂਦਾ। ਭੀੜ ਭੜੱਕੇ ਵਾਲੇ ਚੌਂਕ ’ਚ ਗਲਤੀ ਕੋਈ ਵੀ ਕਰੇ, ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ। ਕਿਉਂ ਬੁਲਡੋਜ਼ਰ ਗਰੀਬ ਦੀ ‘ਝੁੱਗੀ’ ਨੂੰ ਦੇਖ ਕੇ ਹੌਸਲਾ ਫੜਦਾ ਹੈ। ਵੱਡੇ ਬਨੇਰਿਆਂ ਨੂੰ ਦੇਖ ਕਿਉਂ ਪਾਸਾ ਵੱਟਦਾ ਹੈ। ਸਿਲਾਈ ਮਸ਼ੀਨ ਲਈ ਤਰਲਾ ਪਾਉਂਦੀ ਵਿਧਵਾ ਬੀਬੀ ਦਾ ਘਸਮੈਲਾ ਚਿਹਰਾ ਦੇਖ ‘ਸਰਕਾਰੀ ਬਾਬੂ’ ਦਾ ਮੂੰਹ ਲਾਲ ਪੀਲਾ ਕਿਉਂ ਹੁੰਦਾ ਹੈ। ਇਹੋ ਮੂੰਹ ‘ਨੀਲੀ’ ਜਾਂ ਫਿਰ ‘ਚਿੱਟੀ’ ਵਾਲਿਆਂ ਨੂੰ ਦੇਖ ਕੇ ਕਿਉਂ ਸੁੱਕਣ ਲੱਗ ਜਾਂਦਾ ਹੈ। ਕਿਸੇ ਆਦਿਵਾਸੀ ਦੀ ਬੱਕਰੀ ਕਿਸੇ ਦਰੱਖਤ ਨੂੰ ਮੂੰਹ ਮਾਰ ਜਾਏ ਤਾਂ ਉਸ ਨੂੰ ਹਰਿਆਲੀ ’ਤੇ ਹਮਲਾ ਸਮਝਿਆ ਜਾਂਦੈ।। ਝੱਟੋ ਝੱਟ ਉਸ ਗਰੀਬ ’ਤੇ ਪੁਲੀਸ ਕੇਸ ਵੀ ਬਣਦਾ ਹੈ। ਉਨ੍ਹਾਂ ਦਾ ਵਾਲ ਵਿੰਗਾ ਕਿਉਂ ਨਹੀਂ ਹੁੰਦਾ ਜੋ ਪੂਰੇ ਦੇ ਪੂਰੇ ਜੰਗਲ ਹਜ਼ਮ ਕਰ ਜਾਂਦੇ ਹਨ। ਵਡਿਆਈ ਅੰਨਦਾਤਾ ਕਹਿ ਕੇ ਕਰਦੇ ਹਾਂ, ਪਿਐ ਖੁਦਕਸ਼ੀ ਦੇ ਰਾਹ, ਕਿਉਂ ? ਕੋਈ ਨਹੀਂ ਸੋਚਦਾ। ਜਿਗਰਾ ਦੇਖੋ, ਖੁਦ ਢਿੱਡੋਂ ਭੁੱਖਾ, ਫਿਰ ਵੀ ਫਿਕਰ ਹਰ ਢਿੱਡ ਦਾ ਕਰਦਾ ਹੈ। ਇਥੇ ਤਾਂ ਇਕੱਲੇ ਸਕੂਲ ਵੱਖੋ ਵੱਖਰੇ ਨਹੀਂ, ਸਕੂਲੀ ਛੁੱਟੀਆਂ ਦੇ ਮਾਹਣੇ ਵੀ ਅੱਡੋ ਅੱਡ ਨੇ। ਤਿੱਖੜ ਗਰਮੀ ’ਚ ਤੀਲਾ ਤੀਲਾ ਇਕੱਠਾ ਕਰਨਾ, ਪੂਰੇ ਵਰ੍ਹੇ ਦੀ ਫੀਸ ਦਾ ਪ੍ਰਬੰਧ ਕਰਨਾ,ਮੋਠੂ ਮਹਿਰੇ ਦੇ ਮੁੰਡੇ ਦੇ ਹਿੱਸੇ ਆਇਆ ਹੈ। ਇਕੱਲਾ ਸਰਪੈਚਾਂ ਦਾ ਮੁੰਡਾ ਹੀ ‘ਪਹਾੜਾਂ’ ਦੀ ਕਿਉਂ ਗੱਲ ਕਰਦੈ ਹੈ। ਬਾਬੇ ਨਾਨਕ ਦੇ ‘ਕਿਰਤੀ’ ਦਾ ਅੱਜ ਇਹ ਹਾਲ ਹੈ। ਬਾਬਾ ਨਾਨਕ ਹੀ ਸੀ ਜਿਸ ਨੇ ਆਖਿਆ ਸੀ ,‘ਕਿਰਤ ਕਰੋ, ਵੰਡ ਛਕੋ।’ ਇੱਥੇ ਛੱਕਣ ਵਾਲੇ ਹੋਰ ਹਨ, ਕਿਰਤੀ ਤਾਂ ਮਿੱਟੀ ’ਚ ਮਿੱਟੀ ਹੋ ਜਾਂਦਾ ਹੈ। ਚਾਤੁਰ ਲੋਕ ਇਸ ਨੂੰ ਕਰਮਾਂ ਦੀ ਖੇਡ ਆਖ ਛੱਡਦੇ ਹਨ। ਤਾਂ ਜੋ ‘ਕਿਰਤੀ’ ਜਾਗ ਨਾ ਸਕੇ। ਖੈਰ, ਕਿਰਤੀ ਜਾਗੇ ਚਾਹੇ ਨਾ ਜਾਗੇ, ਕਾਨੂੰਨ ਜਾਗ ਪਏ,‘ਅਲਾਮਤਾਂ’ ਦਾ ਹੱਲ ਜ਼ਰੂਰ ਬਣ ਸਕਦੈ। ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਦੀ ਜ਼ਮੀਰ ਜਾਗ ਪਏ ਤਾਂ ਫਿਰ ਕੋਈ ਮੁਸ਼ਕਲ ਵੱਡੀ ਨਹੀਂ। ਜਿਨ੍ਹਾਂ ਨੂੰ ਪੂਰੇ 62 ਵਰ੍ਹਿਆਂ ਤੋਂ ਸੌਣ ਦੀ ਆਦਤ ਪਈ ਹੋਈ ਹੈ, ਉਹ ਇੰਝ ਜਾਗਣਗੇ, ਇਹ ਵੀ ਅਸੰਭਵ ਹੈ। ਖੁਦ ਜਾਗਣਾ ਪੈਣਾ ਹੈ ਤੇ ਫਿਰ ਉਨ੍ਹਾਂ ਸੁੱਤੇ ਸਰੀਰਾਂ ਨੂੰ ਹਲੂਣਾ ਦੇਣਾ ਪੈਣਾ ਹੈ ਜੋ ਸਮਾਜ ’ਚ ਲੋਥ ਬਣੇ ਹੋਏ ਹਨ। ਕਮੀ ਕਾਨੂੰਨ ਦੀ ਨਹੀਂ ਹੈ। ਬੱਸ ਲਾਗੂ ਕਰਨ ਦੀ ਹੈ। ਭਾਰਤੀ ਸੰਵਿਧਾਨ ਜਦੋਂ ਬਣਾਇਆ ਗਿਆ ਤਾਂ ਕਈ ਮੁਲਕਾਂ ਦੇ ਸੰਵਿਧਾਨਾਂ ਨੂੰ ਘੋਖਿਆ ਗਿਆ, ਕਈ ਮੁਲਕਾਂ ਦੇ ਸੰਵਿਧਾਨ ਦੇ ਹਰ ਚੰਗੇ ‘ਨਿਚੋੜ’ ਨੂੰ ਮਿਲਾ ਕੇ ਭਾਰਤੀ ਸੰਵਿਧਾਨ ਰਚਿਆ ਗਿਆ। ਸਮੇਂ ਮੁਤਾਬਿਕ ਇਸ ਨੂੰ ਸੋਧਣ ਦੀ ਕਸਰ ਵੀ ਨਹੀਂ ਛੱਡੀ ਗਈ, 395 ਆਰਟੀਕਲਾਂ ਵਾਲੇ ਸੰਵਿਧਾਨ ’ਚ ਸੌ ਤੋਂ ਵੱਧ ਸੋਧਾਂ ਵੀ ਹੋ ਗਈਆਂ ਹਨ। ਮਗਰੋਂ ਵੀ ਨਵੇਂ ਨਵੇਂ ਕਾਨੂੰਨ ਘੜ ਦਿੱਤੇ ਗਏ ਹਨ। ਸੁਆਲ ਏਨਾ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਦਾ ਹੈ। ਇੰਗਲੈਂਡ ਦਾ ਕੋਈ ਲਿਖਤੀ ਸੰਵਿਧਾਨ ਨਹੀਂ,ਉਥੇ ਫਿਰ ਵੀ ਕਾਨੂੰਨ ਦਾ ਰਾਜ ਹੈ। ਅਮਰੀਕਾ ਦੇ ਸੰਵਿਧਾਨ ਦੇ ਕੇਵਲ ਸੱਤ ਆਰਟੀਕਲ ਹਨ। ਕਰੀਬ ਦੋ ਢਾਈ ਸੌ ਸਾਲਾਂ ’ਚ ਕੇਵਲ 30 ਕੁ ਸੋਧਾਂ ਹੋਈਆਂ ਹਨ। ਕਾਨੂੰਨ ਤੋਂ ਬਿਨ੍ਹਾਂ ਉਥੇ ਪੱਤਾ ਨਹੀਂ ਹਿਲਦਾ। ਇੱਥੇ ਦਰੱਖਤ ਹਿੱਲੀ ਜਾਣ, ਕਾਨੂੰਨ ਨੂੰ ਲਾਗੂ ਕਰਨ ਵਾਲੇ ਟੱਸ ਤੋਂ ਮੱਸ ਨਹੀਂ ਹੁੰਦੇ। ਫਰੀਦਕੋਟ ਦੀ ਅਨਾਜ ਮੰਡੀ ’ਚ ਇੱਕ ਛੋਟੀ ਜਿਹੀ ਮਜ਼ਦੂਰ ਬੱਚੀ ਨੇ ਦੋ ਚਾਰ ਮੁੱਠਾਂ ਕਣਕ ਚੋਰੀ ਕਰਨ ਲਈ। ਸਜਾ ਇਹ ਮਿਲੀ ਕਿ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ ਦਿੱਤਾ ਗਿਆ। ਉਹ ਕੁਰਲਾਉਂਦੀ ਰਹੀ,ਸਭ ਤਮਾਸ਼ਾ ਦੇਖਦੇ ਰਹੇ। ਆਖਰ ਮੀਡੀਏ ਦੀ ਬਦੌਲਤ ਉਸ ਦੀ ਜਾਨ ਬਚੀ। ਜੋ ‘ਚੋਰ’ ਬੋਹਲਾਂ ਦੇ ਬੋਹਲ ਛਕ ਜਾਂਦੇ ਹਨ, ਉਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਬੰਨਿਆ। ਸਭ ਅੱਖਾਂ ਮੀਟ ਲੈਂਦੇ ਹਨ। ਦੱਸਦੇ ਹਨ ਕਿ ਪਿਛਲੇ ਦਿਨੀ ‘ਵੱਡੇ ਘਰਾਣੇ’ ਦੀ ਵੱਡੀ ਤੇ ਠੰਡੀ ਬੱਸ ਨੇ ਇੱਕ ਗਰੀਬ ਔਰਤ ਨੂੰ ਕੁਚਲ ਦਿੱਤਾ। ਕੌਣ ਇਨਸਾਫ ਮੰਗੇ ਤੇ ਕਿਸ ਤੋਂ ਮੰਗੇ। ‘ਵੱਡੇ ਘਰਾਣੇ’ ਦੀ ਪੁਲੀਸ ਨੇ ਔਰਤ ਨੂੰ ਪਾਗਲ ਐਲਾਨ ਦਿੱਤਾ। ਮੌਤ ਦੇ ਮਾਮਲੇ ਨੂੰ ਪਲਾਂ ’ਚ ਰਫਾ ਦਫਾ ਕਰ ਦਿੱਤਾ ਗਿਆ। ਇਸੇ ਪੁਲੀਸ ਵਲੋਂ ਉਦੋਂ ਸਭ ਧਾਰਾਵਾਂ ਲਗਾ ਕੇ ਆਈ.ਟੀ.ਆਈ ਦੇ ਮੁੰਡਿਆਂ ’ਤੇ ਕੇਸ ਦਰਜ ਕਰ ਦਿੱਤਾ ਜਿਨ੍ਹਾਂ ਆਪਣੇ ‘ਹੱਕ’ ਮੰਗਦੇ ਹੋਏ ‘ਵੱਡੇ ਘਰਾਣੇ’ ਦੀ ਬੱਸ ਨੂੰ ਘੇਰਨ ਦੀ ਹਿੰਮਤ ਦਿਖਾ ਦਿੱਤੀ ਸੀ। ਗੁੱਸੇ ’ਚ ਆਏ ਮੁੰਡਿਆਂ ਨੇ ਕੁਝ ਸ਼ੀਸ਼ੇ ਵੀ ਤੋੜ ਦਿੱਤੇ ਸਨ। ਪੰਜਾਬ ’ਚ ਵੀਆਨਾ ਕਾਂਡ ਵਜੋਂ ਜੋ ਹਿੰਸਾ ਹੋਈ ਤਾਂ ਉਦੋਂ ਹਕੂਮਤੀ ਪਰਿਵਾਰ ਦੀ ਹਰ ਬੱਸ ਦੀ ਰਾਖੀ ਕਰਨ ਵਾਸਤੇ ਰਾਜ ਦੀ ਪੁਲੀਸ ਪੱਬਾਂ ਭਾਰ ਰਹੀ। ਮੋਹਾਲੀ, ਬਰਨਾਲਾ ਤੇ ਬਠਿੰਡਾ ਦੀ ਪੁਲੀਸ ਨੇ ਪੁਲੀਸ ਲਾਈਨਾਂ ਆਦਿ ’ਚ ਇਨ੍ਹਾਂ ਬੱਸਾਂ ਨੂੰ ਖੜਾ ਕਰਕੇ ਪਹਿਰਾ ਦਿੱਤਾ ਤਾਂ ਜੋ ਇੱਕ ਪਰਿਵਾਰ ਦੀ ਸੰਪਤੀ ਦਾ ਕੋਈ ਨੁਕਸਾਨ ਨਾ ਹੋ ਜਾਏ। ਉਸੇ ਹਿੰਸਾ ’ਚ ਲੋਕਾਂ ਦੀ ਸੰਪਤੀ ਭਾਵ ਸਰਕਾਰੀ ਬੱਸਾਂ ਸੜਕਾਂ ’ਤੇ ਸੜਦੀਆਂ ਰਹੀਆ, ਕਿਸੇ ਨੂੰ ਕੋਈ ਫਿਕਰ ਨਹੀਂ ਸੀ। ਇੱਥੇ ਨੀਤੀ ਹੀ ਦੋਹਰੀ ਹੈ। ਆਮ ਲੋਕਾਂ ਲਈ ਕਾਨੂੰਨ ਹੋਰ ਹੈ ਤੇ ਖਾਸ ਲੋਕਾਂ ਲਈ ਹੋਰ ਵਿਧੀ ਵਿਧਾਨ ਹਨ। ‘ਆਪਣਿਆਂ’ ਤੇ ‘ਬਿਗਾਨਿਆਂ’ ’ਚ ਇੱਕ ਲੀਕ ਖਿੱਚੀ ਗਈ ਹੈ। ਪਿਸਦੀ ਆਮ ਜਨਤਾ ਹੀ ਹੈ। ਜਮਹੂਰੀ ਰਾਜ ’ਚ ਵਡਿਆਈ ਤਾਂ ਲੋਕਾਂ ਦੀ ਇੱਥੋਂ ਤੱਕ ਕੀਤੀ ਜਾਂਦੀ ਹੈ ਕਿ ਉਹ ‘ਮਾਲਕ’ ਹਨ ਰਾਜ ਭਾਗ ਦੇ। ਕੁਰਸੀ ’ਤੇ ਬੈਠਣ ਵਾਲੇ ਤੇ ਇਹ ਸਭ ਅਫਸਰ ਵਗੈਰਾ ਉਨ੍ਹਾਂ ਦੇ ਸੇਵਕ ਹਨ। ਮਹਾਤਮਾ ਗਾਂਧੀ ਨੇ ਜਨਤਾ ਨੂੰ ਅਸਲੀ ਮਾਲਕ ਦੱਸਿਆ ਸੀ। ਹਕੀਕਤ ਇਹ ਹੈ ਕਿ ਜਨਤਾ ਕੇਵਲ ਇੱਕ ਦਿਨ ਹੀ ‘ਮਾਲਕ’ ਹੁੰਦੀ ਹੈ ਜਿਸ ਦਿਨ ਵੋਟਾਂ ਪੈਂਦੀਆਂ ਹਨ, ਮੁੜ ਪੰਜ ਸਾਲ ਗੁਲਾਮੀ ਹੀ ਹੰਢਾਉਂਦੀ ਹੈ। ਲੋਕ ਰਾਜ ਦੀ ਗੁਲਾਮੀ। ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਵੱਡਾ ਲੋਕ ਰਾਜੀ ਮੁਲਕ ਹੈ। ਲੋਕ ਰਾਜ ਦੀ ਗੱਦੀ ’ਤੇ ਬੈਠਣ ਵਾਲੇ ਕਿੰਨੇ ‘ਵੱਡੇ’ ਬਣ ਜਾਂਦੇ ਹਨ, ਇਸ ਤੋਂ ਵੀ ਕੋਈ ਅਣਜਾਣ ਨਹੀਂ ਹੈ। ਇਹੋ ‘ਵੱਡੇ’ ਜੋ ਕਰਤੂਤਾਂ ਕਰਦੇ ਹਨ, ਕਿਸੇ ਤੋਂ ਭੁੱਲਿਆ ਨਹੀਂ। ਅਸੈਂਬਲੀ ’ਚ ‘ਪੱਗਾਂ’ ਉਛਲੀ ਜਾਣ, ਕੋਈ ਗੱਲ ਨਹੀਂ। ਮਾਮੂਲੀ ਮਾਮਲਾ ਦੱਸਿਆ ਜਾਂਦਾ ਹੈ। ਜਦੋਂ ਇਹ ਮਾਮੂਲੀ ਹੈ ਤਾਂ ਫਿਰ ‘ਹੱਕ’ ਮੰਗਦੇ ਲੋਕਾਂ ਦਾ ਮੂੰਹ ‘ਡੰਡੇ’ ਨਾਲ ਬੰਦ ਕਰਨਾ ਕਿਵੇਂ ਜਾਇਜ਼ ਹੈ। ਜਦੋਂ ‘ਵੱਡੇ’ ਨੇਤਾ ਦੇ ਜਲਸੇ ’ਚ ‘ਹੱਕਾਂ ਵਾਲੇ’ ਗੱਜਦੇ ਹਨ ਤਾਂ ਉਨ੍ਹਾਂ ਨੂੰ ‘ਖਲੱਲ’ ਪਾਉਣ ਵਾਲੇ ਆਖਿਆ ਜਾਂਦਾ ਹੈ। ਪਾਰਲੀਮੈਂਟ ’ਚ ਉਸੇ ਨੇਤਾ ਵਲੋਂ ਕੀਤਾ ਜੂਤ ਪਤਾਂਗ ‘ਖਲੱਲ’ ਨਹੀਂ, ਦੇਸ਼ ਭਗਤੀ ਅਖਵਾਉਂਦਾ ਹੈ। ਮੁਲਕ ’ਚ ਕਾਨੂੰਨ ਤਾਂ ਇੱਕ ਹੈ, ਲਾਗੂ ਕਰਨ ਵਾਲੇ ‘ਬੰਦੇ’ ਦੀ ਸ਼ਕਲ ਦੇਖਕੇ ਲਾਗੂ ਕਰਦੇ ਹਨ। ਰੁਚਿਕਾ ਗਿਰਹੋਤਰਾ ਦੇ ਮਾਪਿਆਂ ਲਈ ਉਹੋ ਰਾਹ ਹੁਣ ਲਿਫ ਰਹੇ ਹਨ ਜਿਨ੍ਹਾਂ ਰਾਹਾਂ ਦੀ ਖਾਕ ਉਹ ਵਰ੍ਹਿਆਂ ਤੋਂ ਛਾਣ ਰਹੇ ਸਨ। ਕਾਨੂੰਨ ਉਹੀ ਹੈ ਜੋ 19 ਸਾਲ ਪਹਿਲਾਂ ਸੀ। ਫਰਕ ਏਨਾ ਹੈ ਕਿ ਉਦੋਂ ਲੋਕ ਤਾਕਤ ਦੇ ਹੱਥ ਜੁੜੇ ਨਹੀਂ ਸਨ। ਰਾਠੌਰ ਦੀ ਸ਼ਕਲ ਤੋਂ ਕਾਨੂੰਨ ਵੀ ਭੈਅ ਖਾਦਾਂ ਸੀ। ਫਿਰ ਲਾਗੂ ਕਰਨ ਵਾਲਿਆਂ ਦੀ ਕੀ ਮਜ਼ਾਲ। ਉਪਰਲੇ ਸੁਆਲਾਂ ਦਾ ਇਹੋ ਜੁਆਬ ਹੈ। ਕਿਹਾ ਜਾਂਦਾ ਹੈ ਕਿ ਲੋਕ ਰਾਜ ’ਚ ਸਿਰ ਗਿਣੇ ਜਾਂਦੇ ਹਨ। ਸੱਚ ਇਹ ਵੀ ਹੈ ਕਿ ਇਨ੍ਹਾਂ ਸਿਰਾਂ ਦੀ ਰਾਖੀ ਕਰਨ ਵਾਲੇ ਹੱਥ ਜਦੋਂ ਇੱਕ ਤੇ ਇੱਕ ਮਿਲ ਕੇ ਦੋ ਬਣਦੇ ਹਨ ਤਾਂ ਹਕੂਮਤ ਦੀ ਕੁਰਸੀ ਹਿੱਲਣ ਲੱਗ ਜਾਂਦੀ ਹੈ। ਅਫਸੋਸ ਇਹ ਹੈ ਕਿ ਇਸ ਕੁਰਸੀ ’ਤੇ ਬੈਠਣ ਵਾਲਿਆਂ ਨੇ ਇਨ੍ਹਾਂ ਹੱਥਾਂ ਨੂੰ ਅੱਡੋ ਅੱਡ ਰੱਖਣ ਲਈ ਨਿੱਤ ਜਾਲ ਵਿਛਾਏ ਹਨ। ਇਹ ਜਾਲ ‘ਚੰਦ’ ਟਕਿਆਂ ਦਾ ਵੀ ਹੈ। ਜਾਤ ਪਾਤ ਦਾ ਵੀ ਹੈ। ਫਿਰਕਾਪ੍ਰਸਤੀ ਦਾ ਵੀ ਹੈ। ਨਿੱਤ ਨਵੇਂ ਜਾਲ ਬੁਣੇ ਜਾਂਦੇ ਹਨ। ਢੰਗ ਤਰੀਕੇ ਇਜਾਦ ਕੀਤੇ ਜਾਂਦੇ ਹਨ। ਲੋਕ ਰਾਜ ਦੀ ਮੱਛੀ ਕਿਤੇ ਭੇਤੀ ਨਾ ਹੋ ਜਾਏ, ਇਸੇ ਡਰ ਚੋਂ ਨਵੇਂ ਨਵੇਂ ਜਾਲ ਲਿਆਂਦੇ ਜਾਂਦੇ ਹਨ। ‘ਕਿਰਤੀ’ ਨੂੰ ਤਾਂ ਕਬੀਲਦਾਰੀ ਹੀ ਸਾਹ ਨਹੀਂ ਲੈਣ ਦਿੰਦੀ, ਹੱਕਾਂ ਦੇ ਚੇਤੇ ਦੀ ਵਿਹਲ ਕਿਥੇ। ਜਦੋਂ ਇਹੋ ‘ਕਿਰਤੀ’ ਆਪਣੀ ਕਬੀਲਦਾਰੀ ਦੀ ਗੁੰਝਲ ਦਾ ਰਾਜ ਸਮਝ ਜਾਏਗਾ ਤਾਂ ਫਿਰ ਉਸਦੇ ਬੱਚਿਆਂ ਨੂੰ ਬਾਪ ਦੀ ਰਾਹ ਨਹੀਂ ਤੱਕਣੀ ਪਏਗੀ। ‘ਬਿਰਧ ਬੇਬੇ’ ਨੂੰ ਬੁਢਾਪਾ ਪੈਨਸ਼ਨ ਲੈਣ ਲਈ ‘ਸੰਗਤ ਦਰਸ਼ਨਾਂ’ ’ਚ ਹੱਥ ਜੋੜਣ ਦੀ ਲੋੜ ਨਹੀਂ ਰਹਿਣੀ। ਮਹਿਰੇ ਦਾ ਮੁੰਡਾ ਵੀ ਸਰਪੰਚਾਂ ਦੇ ਮੁੰਡੇ ਵਾਂਗ ਸੋਚੇਗਾ। ਸਭ ਦੇ ਪੇਟ ਭਰਨ ਵਾਲਾ ਅੰਨਦਾਤਾ ਖੁਦਕਸ਼ੀ ਕਰੇਗਾ ਨਹੀਂ,ਖੁਦਕਸ਼ੀ ਬਣੇਗਾ। ਵਿਧਵਾ ਬੀਬੀ ਨੂੰ ਸਿਲਾਈ ਮਸ਼ੀਨ ਵਾਸਤੇ ਇੰਝ ਸਰਕਾਰੀ ਬਾਬੂ ਦੀ ਝਿੜਕ ਨਹੀਂ ਖਾਣੀ ਪਏਗੀ। ਬਿਜਲੀ ਦਾ ਖੰਭਾ ਵੀ ਬੱਚੀ ਨੂੰ ਨਹੀਂ, ਬੋਹਲ ਖਾਣ ਵਾਲਿਆਂ ਨੂੰ ਉਡੀਕੇਗਾ। ਜਾਲ ਚੋਂ ਨਿਕਲਣ ਲਈ ਹਾਲੇ ‘ਵੱਡਾ’ ਸਮਾਂ ਲੱਗੇਗਾ। ਦੇਰ ਹੈ ,ਅੰਧੇਰ ਨਹੀਂ।

Tuesday 3 April 2012

How to Allow Friends to Tag You on Facebook with Nick Name

Facebook lets your Friends mention or tag with your Name. Instead of Full name, they can cut off Last Name and make it just First Name or Vice-verse. But Do you know, it is also possible to let your Friends tag you by Nick Name or any Name you like. Using Pet names among friends is a common thing that we all generally do. It not only makes conversations funny but also the environment created is same as when being with close group of friends. This is made possible using the inbuilt Facebook Feature of adding “Alternative Name” in your Profile. How to Add Nick Name on Facebook Go to Facebook Account Settings and there Edit Name.
Here, you can enter Alternative Name which could be your Nick Name, Name which you love being called by Friends or any Name by which you are known in society. Add New name and Save it. It will take 24 Hours to take effect globally on Facebook. How to Tag with Alternate Name on Facebook Once you are done, your Friends can tag you with Nick Name like the way they did. I mean by beginning the name with “@” followed by Alternate name. Prediction shown while typing nick name is the Real name but after selecting the that name, Tag will be of Nick name itself. That’s all, it was no tough job. This is helpful because most of friends will remember you by the same nick name if you have one and facilitates them tagging easily. Also, if we look at our side, it feels good that close friends calling you out by the name they do in real world. So, get that closeness in Virtual world too.

Monday 2 April 2012

ਸਾਡਾ ਪੰਜਾਬੀ ਵਿਰਸਾ!


ਵਿਰਸਾ ਕੀ ਬਲਾ ਹੁੰਦੀ ਹੈ, ਸਾਡਾ ਪੰਜਾਬੀ ਵਿਰਸਾ ਕੀ ਹੈ ਤੇ ਇਸਦਾ ਸਮਝਣਾ ਜਰੂਰੀ ਕਿਉਂ ਹੈ? ਅਸੀਂ ਦੂਜੇ ਵਿਰਸੇ ਦੇ ਲੋਕਾਂ ਨਾਲ ਕਿਵੇਂ ਰਹਿਣਾ ਹੈ? ਸਾਡਾ ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ? ਅਸੀਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ ਹੈ? ਇਹ ਸਾਰਾ ਮਜਮੂਨ ਛੋਟੀ ਉਮਰ ਦਾ ਰੋਗ ਨਹੀਂ, ਤੇ ਵੱਡੀ ਉਮਰ ਵਿਚ ਇਸਦਾ ਪੂਰਾ ਇਲਾਜ ਨਹੀਂ ਹੋ ਸਕਦਾ। ਜੁਆਨੀ ਵੇਲੇ ਇਹ ਤੰਗ ਨਹੀਂ ਕਰਦਾ, ਵਧੀ ਉਮਰ ਵਿਚ ਇਹ ਖਹਿੜਾ ਨਹੀਂ ਛੱਡਦਾ। ਰੱਬਾ ਹੁਣ ਕੀ ਕਰੀਏ? ‘ਸਾਡਾ ਪੰਜਾਬੀ ਵਿਰਸਾ’ ਸਿਰਲੇਖ ਦੇ ਮਜਮੂਨ ਨੂੰ ਸਮਝਣ ਲਈ ਸਾਨੂੰ ਇਸ ਦੀ ਤਕਤੀਹ ਕਰਕੇ, ਜਾਂ ਖੰਡ ਕਰਕੇ ਦੱਸਣਾ ਪਵੇਗਾ ਕਿ ‘ਸਾਡਾ’ ਦਾ ਕੀ ਮਤਲਬ ਹੈ, ਅਸੀਂ ਕੌਣ ਹਾਂ; ਵਿਰਸਾ (Heritage) ਕੀ ਹੁੰਦਾ ਹੈ? ਇਸ ਦੀ ਪਰਿਭਾਸ਼ਾ (Definition) ਕੀ ਹੈ, ਤੇ ਸਾਡਾ ਪੰਜਾਬੀ ਵਿਰਸਾ ਕੀ ਹੈ। ਮਹਾਨ ਕੋਸ਼ ਅਨੁਸਾਰ ਵਿਰਸਾ ‘ਜੱਦੀ ਅਧਿਕਾਰ’ ਹੁੰਦਾ ਹੈ। ਜੋ ਕੁਝ ਸਾਡੇ ਵੱਡੇ, ਵਡੇਰੇ ਪਿੱਛੇ ਛੱਡ ਜਾਂਦੇ ਹਨ, ਉਸਨੂੰ ਸਾਡੇ ‘ਵਿਰਸੇ ਵਿਚ ਮਿਲਿਆ ’ ਕਿਹਾ ਜਾਂਦਾ ਹੈ। ਘਰੋਗੀ ਤੌਰ ਤੇ ਇਸਦਾ ਮਤਲਬ ਜ਼ਮੀਨ-ਜ਼ਾਇਦਾਦ, ਘਰ, ਮੱਝਾਂ, ਬੱਕਰੀਆਂ, ਕੱਟੇ, ਵੱਛੇ, ਟੂਮਾਂ ਵਗੈਰਾ ਹੁੰਦਾ ਹੈ। ਪਰ, ਪੰਜਾਬੀ ਵਿਰਸੇ ਦੀ ਗੱਲ ਸਮਝਣ ਲਈ ਇੱਥੇ ਇਸਨੂੰ ਤਿੰਨ ਭਾਗਾਂ (ਸ਼ਕਲਾਂ, ਨਕਲਾਂ, ਅਕਲਾਂ) ਵਿਚ ਵੰਡ ਲਿਆ ਗਿਆ ਹੈ, ਭਾਵੇਂ ਇਹ ਇੱਕ ਦੂਜੇ ਤੇ ਨਿਰਭਰ ਵੀ ਹਨ ਅਤੇ ਇਕ ਦੂਜੇ ਦਾ ਗੁੰਦੇ ਹੋਏ ਭਾਗ ਹੀ ਹਨ: 1[ ਲਹੂ ਦਾ ਵਿਰਸਾ (ਸ਼ਕਲਾਂ): ਜਿਸ ਕਰਕੇ ਸਾਡਾ ਮੜੰਗਾ (ਮੁਹਾਂਦਰਾ, ਨੈਣ-ਨਕਸ਼) ਮਾਂ-ਬਾਪ ਨਾਲ ਮੇਲ ਖਾਂਦੇ ਹਨ। ਇਸ ਲੇਖ ਵਿਚ ਇਸ ਵਾਰੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਦੇ ਲਹੂ ਦਾ ਵਿਰਸਾ ਪੰਜਾਬ ਦੇ ਇਤਿਹਾਸ ਦੀ ਦੇਣ ਹੈ । ਆਰੀਆ ਸਮਾਜ ਤੋਂ ਪਹਿਲਾਂ ਵੀ ਇਸ ਧਰਤੀ ਤੇ ਇੱਥੋਂ ਦੇ ਆਦੀ ਵਾਸੀ ਰਹਿੰਦੇ ਹੋਣਗੇ। ਆਰੀਆ ਸਮਾਜ ਤੋਂ ਚੱਲਕੇ ਹੁਣ ਤੱਕ ਇੱਥੇ ਵੱਖ ਵੱਖ ਥਾਵਾਂ ਤੋਂ ਹੋਰ ਵੱਖ ਵੱਖ ਨਸਲਾਂ ਵੀ ਆਉਂਦੀਆਂ ਰਹੀਆਂ ਹਨ। ਬੁਨਿਆਦੀ (genetic) ਤੌਰ ਤੇ ਸਾਰੇ ਕਾਲੇ, ਪੀਲੇ, ਚਿੱਟੇ ਲੋਕ ਤਕਰੀਬਨ ਇੱਕੋ ਜਹੇ ਹੁੰਦੇ ਹਨ, ਇਸ ਪੱਖ ਤੋਂ ਸਾਡਾ ਪੰਜਾਬੀ ਵਿਰਸਾ ਮਨੁੱਖੀ ਵਿਰਸੇ ਨਾਲੋਂ ਬਹੁਤਾ ਅਲੱਗ ਨਹੀਂ ਭਾਵੇਂ ਵੱਖ ਵੱਖ ਦੇਸਾਂ ਵਿਚ ਕੁਝ ਬਾਹਰਲੇ ਫਰਕ ਵੀ ਆਮ ਦੇਖੇ ਜਾਂਦੇ ਹਨ । 2[ ਠੋਸ ਚੀਜਾਂ ਦਾ ਵਿਰਸਾ (ਨਕਲਾਂ): ਪੰਜਾਬ ਦੇ ਪਹਿਲੇ ਲੋਕ ਜਿਸ ਤਰ੍ਹਾਂ ਰਹਿੰਦੇ ਸਨ, ਜਿਸ ਤਰ੍ਹਾਂ ਦੇ ਭਾਂਡੇ, ਸੰਦ ਵਰਤਦੇ ਸਨ। ਇਸਨੂੰ ਵੀ ਵਿਰਸੇ ਦਾ ਹਿੱਸਾ ਕਿਹਾ ਜਾਂਦਾ ਹੈ। ਐਸੀਆਂ ਪੁਰਾਣੀਆਂ ਇਮਾਰਤਾਂ ਜੋ ਸਾਨੂੰ ਇਤਿਹਾਸ ਦਾ ਹਿੱਸਾ ਦਰਸਾਉਂਦੀਆਂ ਹਨ, ਸਾਡਾ ਸਾਂਝਾ ਪੰਜਾਬੀ ਵਿਰਸਾ ਕਹੀਆਂ ਜਾ ਸਕਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੁਝ ਪੁਰਾਣੇ ਸੰਦ, ਭਾਂਡੇ, ਚਰਖੇ, ਭੜੋਲੀਆਂ,ਚੱਕੀਆਂ, ਢੋਲਕੀਆਂ-ਛੈਣੇ ਪਲੰਘ, ਸੰਦੂਕ, ਜੁੱਤੀਆਂ, ਕੰਠੇ, ਸੱਗੀ-ਫੁੱਲ ਗਹਿਣੇ ਇਤ-ਆਦਿ ਨਮੂਨੇ ਸਾਂਭਣ ਦਾ ਪਰਬੰਧ ਵੀ ਕੀਤਾ ਗਿਆ ਹੈ। ਪੁਰਾਣੇ ਗਰੰਥ, ਕਿਤਾਬਾਂ, ਜੀਹਨਾਂ ਦੀ ਲੋਕ ਨਕਲ ਤਾਂ ਕਰ ਸਕਦੇ ਹਨ, ਪਰ ਕਾਨੂਨੀ ਤੌਰ ਤੇ ਅਦਲਾ-ਬਦਲੀ ਨਹੀਂ ਕਰ ਸਕਦੇ, ਵੀ ਪੰਜਾਬ ਦਾ ਵਿਰਸਾ ਹਨ। ਪੁਰਾਣੀਆਂ ਇਤਿਹਾਸਕ ਇਮਾਰਤਾਂ ਸਾਡਾ ਸਾਂਝਾ ਪੰਜਾਬੀ ਵਿਰਸਾ ਹਨ, ਭਾਵੇਂ ਉਹ ਗੁਰੂ ਨਾਨਕ ਦੇ ਵੇਲੇ ਦੀਆਂ ਹਨ ਤੇ ਭਾਵੇਂ ਉਹ ਵਾਰਿਸ, ਬੁੱਲੇ ਅਤੇ ਜਹਾਂਗੀਰ ਦੇ ਵੇਲੇ ਦੀਆਂ ਹਨ। 3[ ਗੁਣਾਂ-ਔਗੁਣਾਂ ਦਾ ਵਿਰਸਾ (ਅਕਲਾਂ): ਸਾਡੇ ਪੰਜਾਬੀ ਪੁਰਖੇ ਆਪਸ ਵਿਚ ਕਿਸ ਤਰ੍ਹਾਂ ਰਹਿੰਦੇ ਰਹੇ? ਕਿਵੇਂ ਉਹ ਲੋੜਾਂ ਅਤੇ ਮੁਸ਼ਕਲਾਂ ਦਾ ਹੱਲ ਕਰਦੇ ਸਨ? ਕੀ ਉਹਨਾਂ ਦੇ ਧਰਮ ਸਨ, ਕੀ ਰਸਮੋ-ਰਵਾਜ, ਕੀ ਸ਼ੁਗਲ ਸਨ? ਇਸ ਮਜਮੂਨ ਦਾ ਅਸਲੀ ਮੰਤਵ ਤਾਂ ਇਹੀ ਹੈ, ਕਿ ਏਥੋਂ ਦੇ ਰਹਿਣ ਵਾਲੇ ਪੁਰਖੇ ਕਿੱਥੋਂ ਕਿੱਥੋਂ ਆਏ ਤੇ ਸਾਡੇ ਲਈ ਕੀ ਅਕਲਾਂ ਪਿੱਛੇ ਛੱਡ ਗਏ ਹਨ। ਜਿਸ ਤਰ੍ਹਾਂ ਸਾਡੇ ਵਿੱਚੋਂ ਕਈ ਲੋਕ ਸੋਚਦੇ ਰਹਿੰਦੇ ਹਨ ਕਿ, ‘ਸਾਡੀ ਔਲਾਦ ਦਾ ਕੀ ਬਣੂ?’ ਇਸੇ ਚੱਕਰ ‘ਚ ਸ਼ਾਇਦ ਉਹ ਵੀ ਫਸੇ ਰਹਿੰਦੇ ਹੋਣਗੇ। ਇਤਿਹਾਸ ਗਵਾਹੀ ਭਰਦਾ ਹੈ ਕਿ ਸਾਡੇ ਪੰਜਾਬੀ ਪੁਰਖਿਆਂ ਨੇ ਕਈ ਬਹੁਤ ਭਿਆਨਕ ਸਮੇਂ ਵੀ ਦੇਖੇ। ਨਿਕਾਸ ਅਤੇ ਵਿਕਾਸ: ਆਪਣੇ ਪੰਜਾਬੀ ਵਿਰਸੇ ਦੀ ਨਿਕਾਸ ਅਤੇ ਵਿਕਾਸ ਨੂੰ ਸਹੀ ਤਰ੍ਹਾਂ ਸਮਝਣ ਲਈ ਪੰਜਾਬ ਦੇ ਇਤਿਹਾਸ ਦੀ ਕੁਝ ਵਾਕਫੀਅਤ ਤਾਂ ਜਰੂਰੀ ਹੈ, ਭਾਵੇਂ ਇਸ ਛੋਟੇ ਜਹੇ ਲੇਖ ਵਿਚ ਸਿਰਫ ਕੁਝ ਇਸ਼ਾਰੇ ਮਾਤਰ ਜਾਣਕਾਰੀ ਹੀ ਦਿੱਤੀ ਜਾ ਸਕਦੀ ਹੈ। ਇਸ ਵਿਸ਼ੇ ਨੂੰ ਸਹੀ ਤਰ੍ਹਾਂ ਸਮਝਣ ਲਈ ਜਿੰਨੇ ਸੋਮਿਆਂ ਤੋਂ ਸਹਾਰਾ ਲਿਆ ਜਾਵੇ ਉਤਨਾ ਹੀ ਚੰਗਾ ਹੈ। ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਪੈਂਦੀ ਹੈ। ਉਂਜ ਅਸੀਂ ਪੰਜਾਬੀ ਲੋਕ ਵਿਰਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ । ਆਮ ਤੌਰ ਤੇ ਨਾ ਅਸੀਂ ਕਿਤਾਬਾਂ ਪੜ੍ਹਨ ਦੇ ਆਦੀ ਹਾਂ। ਨਾ ਅਸੀਂ ਪੁਰਾਣੀਆਂ ਨਿਸ਼ਾਨੀਆਂ ਸੁੱਟਣ ਵੇਲੇ ਸੋਚਦੇ ਹਾਂ। ਸਮੇਂ ਨੇ ਸਾਨੂੰ ਅੰਗਰੇਜ਼ੀ ਨਾਲ ਵੀ ਇਤਨਾ ਜੋੜ ਦਿੱਤਾ ਹੈ ਕਿ ਆਮ ਤੌਰ ਤੇ ਤਾਂ ਅਸੀਂ ਪੰਜਾਬੀ ਅਰਜੀਆਂ, ਪੰਜਾਬੀ ਸੰਸਥਾਵਾਂ, ਪੰਜਾਬੀ ਵਿਆਹ-ਸ਼ਾਦੀਆਂ ਦੇ ਰਿਜਿਸਟਰਾਂ ਤੇ ਵੀ ਅੰਗਰੇਜੀ ਵਿਚ ਦਸਖਤ ਕਰਦੇ ਹਾਂ। ਸਾਨੂੰ ਵਿਰਸੇ ਦਾ ਹੇਜ ਉਦੋਂ ਆਉਂਦਾ ਹੈ, ਜਦੋਂ ਇਹ ਖੁੱਸਣ ਵਾਲਾ ਹੋਵੇ, ਜਾਂ ਖੁੱਸ ਗਿਆ ਹੋਵੇ। ਹਰ ਗੱਲ ਦਾ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ । ਜੋਰਾਵਰ ਹਕੂਮਤਾਂ ਇਤਿਹਾਸ ਨੂੰ ਬਦਲ ਕੇ ਦਿਖਾਉਣ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ । ਇਸ ਲਈ ਭਾਵੇਂ ਇਤਿਹਾਸ ਕਦੇ ਪੂਰਾ ਸੱਚ ਨਹੀਂ ਉਘਾੜ ਸਕਦਾ, ਪਰ ਪੰਜਾਬੀ ਵਿਰਸੇ ਨੂੰ ਸਮਝਣ ਦੇ ਕਾਰਨ ਲੱਭਣ ਲਈ ਇਤਿਹਾਸ ‘ਤੇ ਝਾਤੀ ਮਾਰਨਾ ਜਰੂਰੀ ਹੈ। ਜੇ ਅਸੀਂ ਸਹੀ ਕਾਰਨ ਲੱਭਣ ਦੇ ਆਦੀ ਬਣ ਜਾਈਏ ਤਾਂ ਸ਼ਾਇਦ ਕੁਝ ਚੰਗਾ ਹਿੱਸਾ ਵੀ ਪਾ ਸਕੀਏ, ਨਹੀਂ ਤਾਂ ਗੱਲ ‘ਤੂੰ ਤੂੰ, ਮੈਂ ਮੈਂ’ ਤੋਂ ਅੱਗੇ ਨਹੀਂ ਵਧ ਸਕਦੀ। ਪੰਜਾਬ ਦੀ ਧਰਤੀ ਦਾ ਪ੍ਰਾਚੀਨ ਨਾਂ ਸਪਤ-ਸਿੰਧੂ ਸੀ। ਇਸਦੇ ਇਤਿਹਾਸ ਨੂੰ ਸਮਝਣ ਲਈ ਸਾਨੂੰ ਆਰੀਆ ਲੋਕਾਂ ਦਾ ਇਤਿਹਾਸ, ਰਾਮਾਇਣ ਤੇ ਮਹਾਂਭਾਰਤ ਦਾ ਇਤਿਹਾਸ, ਸਿਕੰਦਰ,ਚੰਦਰ ਗੁਪਤ ਮੋਰੀਆ,ਮਹਾਨ ਅਸ਼ੋਕ, ਸ਼ਕ ਲੋਕ, ਗੁਪਤਰਾਜ, ਬਿਕਰਮਾਜੀਤ ਚੰਦਰਗੁਪਤ, ਹੂਣ, ਸਮਰਾਟ ਹਰਸ਼, ਰਾਜਪੂਤ ਤੱਕ ਦੇ ਸਮਿਆਂ ਵਿਚੋਂ ਲੰਘਣਾ ਪਵੇਗਾ। ਉਸਤੋਂ ਬਾਅਦ ਇੱਥੇ ਸੰਨ 712 ਵਿਚ ਅਰਬ ਦੇ ਮੁਹੰਮਦ ਬਿਨ-ਕਾਸਮ ਦੇ ਹਮਲੇ ਦੇ ਨਾਲ ਮੁਸਲਮਾਨਾਂ ਦੀ ਆਮਦ ਸ਼ੁਰੂ ਹੋਈ, ਮਹਿਮੂਦ ਗ਼ਜ਼ਨਵੀ ਨੇ 1001 ਤੱਕ ਇਸ ਧਰਤੀ ਨੂੰ ਮੁਸਲਮਾਨਾਂ ਦੀ ਆਮਦ ਲਈ ਹੋਰ ਵੀ ਖੋਲ੍ਹ ਦਿੱਤਾ। ਇਸ ਦੌਰਾਨ ਕਿਸੇ ਸਮੇਂ ਇਸਦਾ ਨਾਂ ਸਪਤ-ਸਿੰਧੂ ਤੋਂ ਪੰਜਾਬ ਬਣ ਗਿਆ। ਗ਼ਜਨਵੀ ਤੋਂ ਬਾਅਦ ਗ਼ੌਰੀਆਂ ਤੇ ਫਿਰ ਮੁਗਲਾਂ ਨੇ ਸਵਾ ਦੋ ਸੌ ਸਾਲ (1526-1752) ਰਾਜ ਕੀਤਾ। ਇਸੇ ਸਮੇਂ ਸਿੱਖ ਧਰਮ ਦੀ ਸਥਾਪਨਾ ਹੋਈ ਅਤੇ ਮੁਗਲਾਂ ਦੇ ਰਾਜ ਨਾਲ ਤਣਾਅ ਵਧਦਾ ਗਿਆ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦਾ ਰਾਜ ਅਤੇ ਭਾਰਤ ਦੀ ਆਜ਼ਾਦੀ ਦੇ ਨਾਲ ਪੰਜਾਬ ਦੀ ਵੰਡ। ਆਜ਼ਾਦੀ ਤੋਂ ਬਾਅਦ ਫਿਰ ਪੰਜਾਬ ਦੇ ਹੋਰ ਟੁਕੜੇ ਹੁੰਦੇ ਰਹੇ ਅਤੇ ਵਰਤਮਾਨ ਪੰਜਾਬ ਵਿਚ ਨਵੀਆਂ ਕਿਸਮਾਂ ਦੇ ਮਸਲੇ ਆ ਰਹੇ ਹਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਤਬਦੀਲੀਆਂ ਦੇ ਹੁੰਦੇ ਹੋਏ ਵੀ ਜਿਸ ਤਰ੍ਹਾਂ ਵੀ ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਰਹਿਣ ਲਈ ਨੁਸਖੇ ਕੱਢ ਕੱਢ ਆਪਣੇ ਆਪ ਨੂੰ ਜਿਉਂਦੇ ਰੱਖਿਆ, ਉਹਨਾਂ ਨੂੰ ਪੰਜਾਬੀਅਤ ਜਾਂ ਪੰਜਾਬੀ ਵਿਰਸਾ ਕਿਹਾ ਜਾ ਸਕਦਾ ਹੈ। ਇਹ ਵਿਰਸਾ ਧਰਮਾਂ ਦੀ ਵੱਖੋ-ਵੱਖਰੀ ਪਹਿਚਾਣ ਵੀ ਕਰਦਾ ਹੈ ਅਤੇ ਕੁਝ ਸਦੀਵੀ ਤਣਾਅ ਵੀ ਦਰਸਾਉਂਦਾ ਹੈ। ਇਸ ਇਤਿਹਾਸ ਨੂੰ ਘੋਖਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਬੋਲੀ ਸੀ। ਇਸ ਬੋਲੀ ਦੀ ਆਪਣੀ ਪਹਿਚਾਣ ਬਾਬਾ ਗੋਰਖ ਨਾਥ ਦੇ ਸਮੇਂ ਤੱਕ ਹੋ ਗਈ ਲਗਦੀ ਹੈ। ਕੰਨਪਾਟੇ ਯੋਗੀਆਂ ਦਾ ਇਹ ਸਮਾਂ ਤਕਰੀਬਨ ਦਸਵੀਂ ਸਦੀ ਦੇ ਲੱਗਭਗ ਦਾ ਸਮਾਂ ਹੈ। ਉਸਤੋਂ ਬਾਅਦ ਸੂਫੀ ਮੱਤ ਦੇ ਬਾਬਾ ਫਰੀਦ ਦੇ ਸਲੋਕਾਂ ਵਿਚ ਪੰਜਾਬੀ ਦੀ ਨਿਖਾਰ ਹੋਰ ਵੀ ਆਧੁਨਿਕ ਦਿਸਦੀ ਹੈ। ਫਰੀਦ ਜੀ ਦੀ ਬਾਣੀ ਤੋਂ ਇੱਥੇ ਗੈਰ-ਫਿਰਕੂ ਕਲਿਆਣਕਾਰੀ ਸਭਿਆਚਾਰ ਦੀ ਹੋਂਦ ਮਹਿਸੂਸ ਹੁੰਦੀ ਹੈ। ਗੋਰਖ ਨਾਥ ਅਤੇ ਫਰੀਦ ਦੀਆਂ ਰਚਨਾਵਾਂ ਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਅਮਲੀ ਰੂਪ ਸਿੱਖ ਮੱਤ ਦੇ ਉਸਰਨ ਤੋਂ ਪਹਿਲਾਂ ਹੋ ਚੁੱਕਿਆ ਸੀ। ਯਾਦ ਰਹੇ ਕਿ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਅਤੇ ਸਿੱਖਾਂ ਦਾ ਬਾਨੀ ਕਰਕੇ ਦਰਸਾਇਆ ਜਾਣ ਲੱਗ ਪਿਆ ਸੀ, ਇਸ ਲਈ ਗੁਰੂ ਨਾਨਕ ਦੇ ਸਮੇਂ ਤੱਕ ਚੰਗੇ ਪੰਜਾਬੀ ਵਿਰਸੇ ਦੀ ਸਹੀ ਪਹਿਚਾਣ ਹੋ ਚੁੱਕੀ ਸੀ। ਇਹ ਵਿਰਸਾ ਹੱਕ ਅਤੇ ਸੱਚ ਤੇ ਅਧਾਰਤ ਹੈ ਅਤੇ ਸਭ ਦੀ ਭਲਾਈ ਦੀ ਮੰਗ ਕਰਦਾ ਹੈ। ਭਾਵੇਂ ਕਿਤਨੇ ਧਾੜਵੀ, ਲੁਟੇਰੇ, ਲਫੰਗੇ, ਤੇ ਹੋਰ ਚੰਗੇ-ਮੰਦੇ ਰਾਜ ਇੱਥੇ ਆਏ, ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਬਾਤ-ਚੀਤ ਕਰਨ ਲਈ ਆਪਣੀ ਬੋਲੀ, ਆਪਣੀ ਭਾਸ਼ਾ ਵਿਚ ਹੀ ਕਰ ਸਕੇ। ਸਰਕਾਰ ਦੀ ਬੋਲੀ ਮੇਜਾਂ ਦੀਆਂ ਟੋਕਰੀਆਂ ਵਿਚ ਕੈਦ ਰਹੀ। ਉਹੀ ਬੋਲੀ ਅਜੇ ਵੀ ਪੰਜਾਬ ਵਿਚ ਚਲਦੀ ਹੈ, ਭਾਵੇਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਉਗਰਾਹੁਣ ਵਾਲੇ ਪੰਜਾਬ ਦੀ ਮਾਂ ਬੋਲੀ ਨਾਲ ਸ਼ਰ੍ਹੇ-ਆਮ ਵਿਤਕਰਾ ਕਰ ਰਹੇ ਹਨ । ਮਾਂ ਬੋਲੀ ‘ਸਾਡਾ ਮੂਲ ਪੰਜਾਬੀ ਵਿਰਸਾ’ ਹੈ । ਬਾਕੀ ਸਭ ਗੱਲਾਂ ਇਸਦੇ ਅੰਗ ਹਨ। ਬੋਲੀ ਵਰਗੀ ਹੋਰ ਕੋਈ ਸਾਂਝ ਵੀ ਨਹੀਂ, ਬੋਲੀ ਦੇ ਨਾਲ ਹੀ ਪੰਜਾਬੀ ਭਾਸ਼ਾ ਬਣਦੀ ਹੈ, ਜਿਸ ਨਾਲ ਲੋਕ ਆਪਸ ਵਿਚ ਸੰਪਰਕ ਕਰਦੇ ਹਨ।